ਗੁਜਰਾਤ ਦੇ ਭਰੂਚ ’ਚ ਕੈਮੀਕਲ ਕਾਰਖਾਨੇ ’ਚ ਧਮਾਕਾ, 6 ਕਰਮਚਾਰੀਆਂ ਦੀ ਮੌਤ
Monday, Apr 11, 2022 - 10:06 AM (IST)
ਭਰੂਚ- ਗੁਜਰਾਤ ਦੇ ਭਰੂਚ ਜ਼ਿਲ੍ਹੇ ’ਚ ਕੈਮੀਕਲ ਕਾਰਖਾਨੇ ’ਚ ਵੱਡਾ ਹਾਦਸਾ ਵਾਪਰ ਗਿਆ। ਕਾਰਖਾਨੇ ’ਚ ਧਮਾਕਾ ਹੋਣ ਕਾਰਨ 6 ਕਰਮਚਾਰੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਧਮਾਕਾ ਭਰੂਚ ਦੇ ਦਹੇਜ ਦੀ ਓਮ ਆਰਗੈਨਿਕ ਕੈਮੀਕਲ ਕਾਰਖਾਨੇ ’ਚ ਐਤਵਾਰ ਦੇਰ ਰਾਤ ਹੋਇਆ।
ਇਹ ਵੀ ਪੜ੍ਹੋ: ਭਾਰਤ-ਪਾਕਿਸਤਾਨ ਸਰਹੱਦ ’ਤੇ ਪਹੁੰਚੇ ਅਮਿਤ ਸ਼ਾਹ, ਬੋਲੇ- BSF ’ਤੇ ਮਾਣ, ਤੁਹਾਡੀ ਵਜ੍ਹਾ ਨਾਲ ਹੀ ਦੇਸ਼ ਸੁਰੱਖਿਅਤ
ਹਾਦਸਾ ਇੰਨਾ ਭਿਆਨਕ ਸੀ ਕਿ ਕਾਰਖਾਨੇ ’ਚ ਕੰਮ ਕਰ ਰਹੇ 6 ਕਰਮਚਾਰੀਆਂ ਦੀ ਇਸ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ। ਧਮਾਕੇ ਦੀ ਆਵਾਜ਼ ਕਾਫੀ ਦੂਰ ਤੱਕ ਸੁਣੀ ਗਈ। ਧਮਾਕੇ ਮਗਰੋਂ ਇਕ ਕਰਮਚਾਰੀ ਗਾਇਬ ਦੱਸਿਆ ਜਾ ਰਿਹਾ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ਅਤੇ SYL ਮੁੱਦਿਆਂ ਨੂੰ ਲੈ ਕੇ CM ਖੱਟੜ ਨੇ ਪੇਸ਼ ਕੀਤਾ ਮਤਾ, ਪੰਜਾਬ ਤੋਂ ਮੰਗਿਆ ਆਪਣੇ ਹੱਕ ਦਾ ਪਾਣੀ
ਮੌਕੇ ’ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰ ਕੇ ਹਾਦਸੇ ਦੇ ਪਿੱਛੇ ਦੀ ਵਜ੍ਹਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਭਰੂਚ ਦੇ ਕੈਮੀਕਲ ਕਾਰਖਾਨਿਆਂ ’ਚ ਹਾਦਸੇ ਦਾ ਇਹ ਪਹਿਲਾ ਕੇਸ ਨਹੀਂ ਹੈ। ਇਸ ਤੋਂ ਪਹਿਲਾਂ ਵੀ ਧਮਾਕੇ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ।