ਵੱਡਾ ਹਾਦਸਾ; ਕਿਸ਼ਤੀ ਪਲਟਣ ਨਾਲ 2 ਬੱਚਿਆਂ ਸਮੇਤ 6 ਲੋਕ ਡੁੱਬੇ
Wednesday, May 22, 2024 - 10:42 AM (IST)
ਪੁਣੇ (ਭਾਸ਼ਾ)- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ 'ਚ ਉਜਨੀ ਬੰਨ੍ਹ 'ਤੇ ਕਿਸ਼ਤੀ ਪਲਟਣ ਨਾਲ 2 ਬੱਚਿਆਂ ਸਮੇਤ 6 ਲੋਕ ਡੁੱਬ ਗਏ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਸ਼ਾਮ ਨੂੰ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਤੋਂ ਬਾਅਦ ਵਾਪਰੀ। ਇੰਦਾਪੁਰ ਦੇ ਤਹਿਸੀਲਦਾਰ ਸ਼੍ਰੀਕਾਂਤ ਪਾਟਿਲ ਨੇ ਦੱਸਿਆ ਕਿ ਡੁੱਬਣ ਵਾਲਿਆਂ 'ਚ ਤਿੰਨ ਪੁਰਸ਼, ਇਕ ਔਰਤ ਅਤੇ 2 ਬੱਚੇ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਕਿਸ਼ਤੀ ਸੇਵਾ ਕਲਾਸ਼ੀ ਅਤੇ ਭੂਗਾਂਵ ਪਿੰਡ ਵਿਚਾਲੇ ਸੰਚਾਲਿਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਸ਼ਾਮ 6 ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਤੇਜ਼ ਹਵਾਵਾਂ ਅਤੇ ਮੀਂਹ ਤੋਂ ਬਾਅਦ ਪਲਟ ਗਈ। ਉਨ੍ਹਾਂ ਦੱਸਿਆ ਕਿ ਕਿਸ਼ਤੀ 'ਤੇ ਸਹਾਇਕ ਪੁਲਸ ਇੰਸਪੈਕਟਰ ਸ਼੍ਰੇਣੀ ਦਾ ਇਕ ਅਧਿਕਾਰੀ ਵੀ ਸਵਾਰ ਸੀ, ਜੋ ਕਿਸ਼ਤੀ ਪਲਟਣ 'ਤੇ ਤੈਰ ਕੇ ਸੁਰੱਖਿਅਤ ਨਿਕਲ ਆਇਆ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਆਫ਼ਤ ਮੋਚਨ ਫ਼ੋਰਸ (ਐੱਨ.ਡੀ.ਆਰ.ਐੱਫ.) ਅਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਤਲਾਸ਼ ਮੁਹਿੰਮ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8