ਆਂਧਰਾ ਪ੍ਰਦੇਸ਼ ’ਚ ਵੱਡਾ ਹਾਦਸਾ; ਕੈਮੀਕਲ ਫੈਕਟਰੀ ’ਚ ਅੱਗ ਲੱਗਣ ਨਾਲ 6 ਲੋਕਾਂ ਦੀ ਮੌਤ

Thursday, Apr 14, 2022 - 10:09 AM (IST)

ਆਂਧਰਾ ਪ੍ਰਦੇਸ਼ ’ਚ ਵੱਡਾ ਹਾਦਸਾ; ਕੈਮੀਕਲ ਫੈਕਟਰੀ ’ਚ ਅੱਗ ਲੱਗਣ ਨਾਲ 6 ਲੋਕਾਂ ਦੀ ਮੌਤ

ਏਲੁਰੂ- ਆਂਧਰਾ ਪ੍ਰਦੇਸ਼ ਦੇ ਏਲੁਰੂ ਜ਼ਿਲ੍ਹੇ ’ਚ ਅਕੀਰੇਡੀਗੁਡੇਮ ਇਲਾਕੇ ’ਚ ਇਕ ਕੈਮੀਕਲ ਫੈਕਟਰੀ ’ਚ ਅੱਗ ਲੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 13 ਲੋਕ ਜ਼ਖਮੀ ਹੋ ਗਏ। ਏਲੁਰੂ ਦੇ ਐੱਸ. ਪੀ. ਰਾਹੁਲ ਦੇਵ ਨੇ ਦੱਸਿਆ ਕਿ ਨਾਈਟ੍ਰਿਕ ਐਸਿਡ, ਮੋਨੋਮਿਥਾਈਲ ਦੇ ਰਿਸਾਅ ਕਾਰਨ ਫੈਕਟਰੀ ’ਚ ਬੁੱਧਵਾਰ ਦੇਰ ਰਾਤ ਅੱਗ ਲੱਗ ਗਈ। ਜ਼ਖਮੀਆਂ ’ਚ ਕਈ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ ਬਿਹਤਰ ਇਲਾਜ ਲਈ ਵਿਜੇਵਾੜਾ ਰੈਫਰ ਕੀਤਾ ਗਿਆ ਹੈ। 

ਸਥਾਨਕ ਲੋਕਾਂ ਮੁਤਾਬਕ ਪੋਰਸ ਇੰਡਸਟਰੀ ਦੇ ਯੂਨਿਟ-4 ’ਚ ਬੀਤੀ ਰਾਤ ਕਰੀਬ 10 ਵਜੇ ਧਮਾਕਾ ਹੋਇਆ, ਇਸ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਫੈਕਟਰੀ ’ਚ ਉਸ ਸਮੇਂ ਲੱਗਭਗ 150 ਦੇ ਕਰੀਬ ਲੋਕ ਕੰਮ ਕਰ ਰਹੇ ਸਨ। ਓਧਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਮ੍ਰਿਤਕਾਂ ਪ੍ਰਤੀ ਡੂੰਘਾ ਦੁੱਖ ਜ਼ਾਹਰ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ, ਗੰਭੀਰ ਰੂਪ ਨਾਲ ਜ਼ਖਮੀਆਂ ਨੂੰ 5 ਲੱਖ ਰੁਪਏ ਅਤੇ ਮਾਮੂਲੀ ਰੂਪ ਨਾਲ ਜ਼ਖਮੀ ਲੋਕਾਂ ਨੂੰ 2 ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।


author

Tanu

Content Editor

Related News