ਅਰੁਣਾਚਲ ਪ੍ਰਦੇਸ਼ ’ਚ 6 ਅੱਤਵਾਦੀ ਗ੍ਰਿਫਤਾਰ, ਹਥਿਆਰ ਬਰਾਮਦ
Saturday, Jan 13, 2024 - 08:25 PM (IST)
ਈਟਾਨਗਰ, (ਭਾਸ਼ਾ)- ਅਰੁਣਾਚਲ ਪ੍ਰਦੇਸ਼ ਦੇ ਲੋਂਗਡਿੰਗ ਜ਼ਿਲੇ ਵਿਚ ਸੁਰੱਖਿਆ ਫੋਰਸਾਂ ਨੇ ਐੱਨ. ਐੱਸ. ਸੀ. ਐੱਨ. ਆਈ. ਐੱਮ. ਦੇ 6 ਅੱਤਵਾਦੀਆਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਲੋਂਗਡਿੰਗ ਦੇ ਪੁਲਸ ਸੁਪਰਡੈਂਟ (ਐੱਸ. ਪੀ.) ਡੇਕੀਓ ਗੁਮਜਾ ਨੇ ਸ਼ਨੀਵਾਰ ਨੂੰ ਕਿਹਾ ਕਿ ਜ਼ਿਲੇ ਦੇ ਲੋਂਗਡਿੰਗ ਕਸਬੇ ਅਤੇ ਨਿਆਉਸਾ ਦੇ ਵਿਚਕਾਰ ਨੀਮ ਫੌਜੀ ਬਲਾਂ ਅਤੇ ਲੋਂਗਡਿੰਗ ਪੁਲਸ ਵਿਚਕਾਰ ਸਾਂਝੇ ਆਪ੍ਰੇਸ਼ਨ ਦੌਰਾਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਤੋਂ 3 ਐੱਮ. ਕਿਊ. ਅਸਾਲਟ ਰਾਈਫਲਾਂ, ਵਿਸਫੋਟਕ, ਮੋਬਾਈਲ ਫੋਨ ਅਤੇ ਹੋਰ ਅਸਲਾ ਬਰਾਮਦ ਕੀਤਾ ਗਿਆ ਹੈ।