ਵਾਪਸ ਪਾਕਿ ਨਹੀਂ ਜਾਣਗੇ ਹਿੰਦੂ ਪਰਿਵਾਰ ਦੇ 6 ਲੋਕ, ਗ੍ਰਹਿ ਮੰਤਰਾਲਾ ਨੇ ਲਗਾਈ ਰੋਕ

11/22/2019 8:22:51 PM

ਨਵੀਂ ਦਿੱਲੀ — ਪਾਕਿਸਤਾਨ ਤੋਂ ਭਾਰਤ ਆਏ 19 ਹਿੰਦੂ ਲੋਕਾਂ 'ਚੋਂ 6 ਲੋਕਾਂ ਨੂੰ ਵਾਪਸ ਪਾਕਿਸਤਾਨ ਭੇਜੇ ਜਾਣ ਵਾਲੇ ਨੋਟਿਸ 'ਤੇ ਗ੍ਰਹਿ ਮੰਤਰਾਲਾ ਨੇ ਰੋਕ ਲਗਾ ਦਿੱਤੀ ਹੈ। ਫਿਲਹਾਲ ਉਹ ਹਾਲੇ ਰਾਜਸਥਾਨ ਦੇ ਜੋਧਪੁਰ 'ਚ ਰਹਿ ਰਹੇ ਹਨ। ਗ੍ਰਹਿ ਮੰਤਰਾਲਾ ਦੇ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। 19 ਲੋਕਾਂ ਦਾ ਹਿੰਦੂ ਪਰਿਵਾਰ ਕਈ ਸਾਲ ਪਹਿਲਾਂ ਪਾਕਿਸਤਾਨ ਤੋਂ ਭਾਰਤ ਆਇਆ ਸੀ।

ਆਦੇਸ਼ ਮੁਤਾਬਕ ਸੂਬਾ ਸਰਕਾਰ ਗ੍ਰਹਿ ਵਿਭਾਗ ਦੇ ਆਦੇਸ਼ 'ਤੇ 20 ਨਵੰਬਰ ਨੂੰ ਇਨ੍ਹਾਂ ਦੇ ਦੇਸ਼ ਛੱਡਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਨੋਟਿਸ 'ਚ ਪਾਕਿ ਨਾਗਰਿਕ ਨਵਾਬਚੰਦ ਉਰਫ ਨੰਦਲਾਲ, ਗੁਲਚੰਦ, ਉਰਫ ਗੁੱਲੁਜੀ, ਕਿਸ਼ੋਰਦਾਸ, ਜੈਰਾਮਦਾਸ, ਕੰਵਰਰਾ ਅਤੇ ਕਾਜਲ ਨੂੰ ਜਲਦ ਤੋਂ ਜਲਦ ਭਾਰਤ ਛੱਡਣ ਨੂੰ ਕਿਹਾ ਗਿਆ ਹੈ। ਅਜਿਹੀ ਨਹੀਂ ਕਰਨ 'ਤੇ ਇਨ੍ਹਾਂ ਖਿਲਾਫ ਬਾਹਰ ਕੱਢਣ ਦੀ ਕਾਰਵਾਈ ਕੀਤੀ ਜਾਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Inder Prajapati

Edited By Inder Prajapati