ਪੁਲਸ ਨਾਲ ਮੁਕਾਬਲੇ ''ਚ 6 ਮਾਓਵਾਦੀ ਢੇਰ

Thursday, Sep 05, 2024 - 11:13 AM (IST)

ਪੁਲਸ ਨਾਲ ਮੁਕਾਬਲੇ ''ਚ 6 ਮਾਓਵਾਦੀ ਢੇਰ

ਤੇਲੰਗਾਨਾ (ਵਾਰਤਾ)- ਤੇਲੰਗਾਨਾ 'ਚ ਭਦ੍ਰਾਦ੍ਰੀ ਕੋਠਾਗੁਡੇਮ ਜ਼ਿਲ੍ਹੇ ਦੇ ਰਘੁਨਾਥਪੱਲੀ ਜੰਗਲਾਤ ਖੇਤਰ ਕੋਲ ਵੀਰਵਾਰ ਨੂੰ ਪੁਲਸ ਨਾਲ ਮੁਕਾਬਲੇ 'ਚ 6 ਮਾਓਵਾਦੀ ਮਾਰੇ ਗਏ। ਰਿਪੋਰਟ ਅਨੁਸਾਰ, ਪੁਲਸ ਨੇ ਰਘੁਨਾਥਪੱਲੀ ਦੇ ਜੰਗਲਾਤ ਖੇਤਰ 'ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਮੁਹਿੰਮ ਦੌਰਾਨ ਮਾਓਵਾਦੀਆਂ ਨੇ ਪੁਲਸ ਦਾ ਸਾਹਮਣਾ ਕੀਤਾ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਜਵਾਬੀ ਕਾਰਵਾਈ 'ਚ ਪੁਲਸ ਕਰਮੀਆਂ ਨੇ ਵੀ ਗੋਲੀਬਾਰੀ ਕੀਤੀ, ਜਿਸ ਕਾਰਨ 6 ਮਾਓਵਾਦੀ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਮਾਓਵਾਦੀ ਲਛੰਨਾ ਦਲਮ ਦੇ ਮੈਂਬਰ ਸਨ। ਮ੍ਰਿਤਕਾਂ 'ਚ ਤੇਲੰਗਾਨਾ ਦਾ ਇਕ ਸੀਨੀਅਰ ਮਾਓਵਾਦੀ ਨੇਤਾ ਵੀ ਸ਼ਾਮਲ ਹੈ। ਪੁਲਸ ਨੇ ਦੱਸਿਆ ਕਿ ਇਲਾਕੇ 'ਚ ਮੁਹਿੰਮ ਅਜੇ ਵੀ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News