ਹਾਈਟੈਂਸ਼ਨ ਤਾਰ ਨੇੜੇ ਕੰਮ ਕਰ ਰਹੇ 6 ਮਜ਼ਦੂਰਾਂ ਦੀ ਕਰੰਟ ਲੱਗਣ ਨਾਲ ਮੌਤ

Monday, May 29, 2023 - 04:58 PM (IST)

ਧਨਬਾਦ (ਭਾਸ਼ਾ)- ਝਾਰਖੰਡ ਦੇ ਧਨਬਾਦ ਜ਼ਿਲ੍ਹੇ 'ਚ ਸੋਮਵਾਰ ਨੂੰ ਬਿਜਲੀ ਦਾ ਖੰਭਾ ਲਗਾਉਣ ਦੌਰਾਨ, ਉਹ ਹਾਈਟੈਂਸ਼ਨ ਤਾਰ 'ਤੇ ਡਿੱਗ ਗਿਆ ਅਤੇ ਇਸ ਦੀ ਲਪੇਟ 'ਚ ਆਉਣ ਨਾਲ 6 ਮਜ਼ਦੂਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬਾਘਮਾਰਾ ਦੇ ਪੁਲਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਘਟਨਾ ਰਾਜ ਦੀ ਰਾਜਧਾਨੀ ਰਾਂਚੀ ਤੋਂ 145 ਕਿਲੋਮੀਟਰ ਦੂਰ ਨਚਿਤਪੁਰ ਰੇਲਵੇ ਸਟੇਸ਼ਨ ਨੇੜੇ ਵਾਪਰੀ।

ਇਹ ਵੀ ਪੜ੍ਹੋ : ਵਿਆਹ ਤੋਂ ਇਕ ਦਿਨ ਪਹਿਲਾਂ ਪ੍ਰੇਮੀ ਨਾਲ ਦੌੜੀ ਲਾੜੀ, ਕਦੇ ਸੋਚਿਆ ਨਹੀਂ ਹੋਵੇਗਾ ਇੰਝ ਆਵੇਗੀ ਦੋਵਾਂ ਨੂੰ ਮੌਤ

ਧਨਬਾਦ ਮੰਡਲ ਰੇਪ ਪ੍ਰਬੰਧਕ (ਡੀ.ਆਰ.ਐੱਮ.) ਕਮਲ ਕਿਸ਼ੋਰ ਸਿਨਹਾ ਜਾਣਕਾਰੀ ਮਿਲਣ ਦੇ ਤੁਰੰਤ ਬਾਅਦ ਹਾਦਸੇ ਵਾਲੀ ਜਗ੍ਹਾ ਪਹੁੰਚੇ। ਡੀ.ਆਰ.ਐੱਮ. ਨੇ ਦੱਸਿਆ,''ਬਿਜਲੀ ਦਾ ਖੰਭਾ ਲਗਾਇਆ ਜਾ ਰਿਹਾ ਸੀ। ਇਸੇ ਵਿਚ ਖੰਭਾ ਰੇਲਵੇ ਦੇ ਹਾਈਟੈਂਸ਼ਨ ਤਾਰ 'ਤੇ ਡਿੱਗ ਗਿਆ, ਜਿਸ ਦੀ ਲਪੇਟ 'ਚ ਆ ਕੇ 6 ਮਜ਼ਦੂਰਾਂ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।''

ਇਹ ਵੀ ਪੜ੍ਹੋ : ਪਹਿਲਾਂ ਪਤਨੀ ਨੂੰ ਘਰੋਂ ਕੱਢਿਆ, ਫਿਰ ਕਲਯੁੱਗੀ ਪਿਓ ਨੇ ਡੇਢ ਸਾਲਾ ਧੀ ਦਾ ਕੀਤਾ ਬੇਰਹਿਮੀ ਨਾਲ ਕਤਲ


DIsha

Content Editor

Related News