ਬਾਰਾਤੀਆਂ ਨਾਲ ਭਰੀ ਜੀਪ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ, 6 ਲੋਕਾਂ ਦੀ ਮੌਤ

Monday, Apr 18, 2022 - 09:59 AM (IST)

ਬਾਰਾਤੀਆਂ ਨਾਲ ਭਰੀ ਜੀਪ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ, 6 ਲੋਕਾਂ ਦੀ ਮੌਤ

ਅਮੇਠੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦੇ ਗੌਰੀਗੰਜ ਖੇਤਰ 'ਚ ਬਾਬੂਗੰਜ ਸਗਰਾ ਆਸ਼ਰਮ ਕੋਲ ਬਾਰਾਤੀਆਂ ਨਾਲ ਭਰੀ ਇਕ ਜੀਪ ਅਤੇ ਇਕ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਸੁਪਰਡੈਂਟ ਦਿਨੇਸ਼ ਸਿੰਘ ਨੇ ਦੱਸਿਆ ਕਿ ਰਾਏਬਰੇਲੀ ਦੇ ਨਸੀਰਾਬਾਦ ਖੇਤਰ ਤੋਂ ਪਰਤ ਰਹੇ ਬਾਰਾਤੀਆਂ ਦੀ ਤੇਜ਼ ਰਫ਼ਤਾਰ ਜੀਪ ਐਤਵਾਰ ਰਾਤ 12.15 ਵਜੇ ਗੌਰੀਗੰਜ ਖੇਤਰ ਦੇ ਬਾਬੂਗੰਜ ਸਗਰਾ ਆਸ਼ਰਮ ਕੋਲ ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। 

ਇਹ ਵੀ ਪੜ੍ਹੋ : ਆਸਾਮ 'ਚ ਤੂਫ਼ਾਨ ਦਾ ਕਹਿਰ, ਮੋਹਲੇਧਾਰ ਮੀਂਹ ਅਤੇ ਬਿਜਲੀ ਡਿੱਗਣ ਕਾਰਨ 14 ਲੋਕਾਂ ਦੀ ਗਈ ਜਾਨ

ਜ਼ਖ਼ਮੀ ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਗੌਰੀਗੰਜ 'ਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਚਾਰਾਂ ਨੂੰ ਲਖਨਊ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ। ਸਿੰਘ ਨੇ ਦੱਸਿਆ ਕਿ ਮਰਨ ਵਾਲੇ ਸਾਰੇ ਲੋਕਾਂ ਦੀ ਪਛਾਣ ਹੋ ਗਈ ਹੈ। ਇਸ ਕੁੱਲੂ (40), ਉਸ ਦਾ 8 ਸਾਲਾ ਬੇਟਾ ਸੌਰਭ, ਕ੍ਰਿਸ਼ਨ ਕੁਮਾਰ ਸਿੰਘ (30), ਸ਼ਿਵ ਮਿਲਨ, ਰਵੀ ਤਿਵਾੜੀ ਅਤੇ ਤ੍ਰਿਵੇਨੀ ਪ੍ਰਸਾਦ ਸ਼ਾਮਲ ਹਨ। ਚਸ਼ਮਦੀਦਾਂ ਅਨੁਸਾਰ, ਟੱਕਰ ਇੰਨੀ ਜ਼ੋਰਦਾਰ ਸੀ ਕਿ ਜੀਪ ਦੇ ਪਰਖੱਚੇ ਉੱਡ ਗਏ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਲਾਸ਼ਾਂ ਪੋਸਟਮਾਰਟਮ ਲਈ ਭੇਜ ਕੇ ਹੋਰ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News