ਟਰੱਕ ਅਤੇ ਜੀਪ ਵਿਚਾਲੇ ਹੋਈ ਟੱਕਰ, 6 ਲੋਕਾਂ ਦੀ ਹੋਈ ਦਰਦਨਾਕ ਮੌਤ
Tuesday, Jul 18, 2023 - 06:27 PM (IST)
ਠਾਣੇ (ਵਾਰਤਾ)- ਮਹਾਰਾਸ਼ਟਰ ਦੇ ਭਿਵੰਡੀ ਨੇੜੇ ਮੁੰਬਈ-ਨਾਸਿਕ ਰਾਜਮਾਰਗ 'ਤੇ ਇਕ ਤੇਜ਼ ਰਫ਼ਤਾਰ ਕੰਟੇਨਰ ਟਰੱਕ ਅਤੇ ਇਕ ਜੀਪ ਦੀ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਮੁੰਬਈ ਵੱਲ ਜਾ ਰਹੇ ਕੰਟੇਨਰ ਟਰੱਕ ਨੇ ਖੜਵਲੀ ਫਾਟਾ 'ਤੇ ਜੀਪ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ 'ਚ ਜੀਪ ਰਾਜਮਾਰਗ ਤੋਂ ਘੱਟੋ-ਘੱਟ 50 ਫੁੱਟ ਦੂਰ ਜਾ ਡਿੱਗੀ। ਜੀਪ 'ਚ ਸਵਾਰ 2 ਔਰਤਾਂ ਸਮੇਤ 6 ਯਾਤਰੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਚਿਨਮਯੀ ਵਿਕਾਸ ਸ਼ਿੰਦੇ (15), ਚੈਤਾਲੀ ਸੁਸ਼ਾਂਤ ਪਿੰਪਲੇ (27), ਸੰਤੋਸ਼ ਅਨੰਤ ਜਾਧਵ (50), ਵਸੰਤ ਧਰਮ ਜਾਧਵ (51), ਰੀਆ ਕਿਸ਼ੋਰ ਪਾਰਸੇਧੀ ਅਤੇ ਪ੍ਰਜਵਲ ਸ਼ੰਕਰ ਫਿਰਕੇ ਵਜੋਂ ਕੀਤੀ ਗਈ। ਜ਼ਖ਼ਮੀਆਂ ਦੀ ਪਛਾਣ ਕੁਰਣਾਲ ਗਿਆਨੇਸ਼ਵਰ ਭਾਮਰੇ (22), ਚੇਤਨਾ ਗਨੇਹ ਵਾਝੇ (29) ਅਤੇ ਦਿਲੀਪ ਕੁਮਾਰ ਵਿਸ਼ਵਕਰਮਾ (30) ਵਜੋਂ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8