ਜੰਮੂ ਕਸ਼ਮੀਰ : ਰਾਜੌਰੀ ''ਚ ਸੜਕ ਨਿਰਮਾਣ ਦੌਰਾਨ 6 ਹੱਥਗੋਲੇ ਅਤੇ ਮਸ਼ੀਨ ਗਨ ਦੀਆਂ ਗੋਲੀਆਂ ਬਰਾਮਦ

Monday, Mar 06, 2023 - 09:55 AM (IST)

ਜੰਮੂ ਕਸ਼ਮੀਰ : ਰਾਜੌਰੀ ''ਚ ਸੜਕ ਨਿਰਮਾਣ ਦੌਰਾਨ 6 ਹੱਥਗੋਲੇ ਅਤੇ ਮਸ਼ੀਨ ਗਨ ਦੀਆਂ ਗੋਲੀਆਂ ਬਰਾਮਦ

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਐਤਵਾਰ ਨੂੰ ਇਕ ਸੜਕ ਦੇ ਨਿਰਮਾਣ ਦੌਰਾਨ 6 ਹੱਥਗੋਲੇ ਅਤੇ ਮਸ਼ੀਨ ਗਨ ਦੀਆਂ 127 ਗੋਲੀਆਂ ਬਰਾਮਦ ਕੀਤੀਆਂ ਗਈਆਂ। ਪੁਲਸ ਦੇ ਅਧਿਾਕਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹੱਥਗੋਲੇ ਅਤੇ ਗੋਲੀਆਂ ਮੰਜਾਕੋਟ ਤਹਿਸੀਲ ਦੇ ਨੀਲੀ ਪਿੰਡ 'ਚ ਇਕ ਸੜਕ ਦੇ ਨਿਰਮਾਣ 'ਚ ਲੱਗੇ ਮਜ਼ਦੂਰਾਂ ਨੂੰ ਜ਼ਮੀਨ 'ਚ ਦੱਬੇ ਹੋਏ ਮਿਲੇ।

ਸਬ ਡਿਵੀਜ਼ਨਲ ਪੁਲਸ ਅਧਿਕਾਰੀ (ਐੱਸ.ਡੀ.ਪੀ.ਓ.) ਜਫ਼ਰ ਰਾਥਰ ਨੇ ਦੱਸਿਆ ਕਿ ਜ਼ਮੀਨ 'ਚ ਦੱਬੇ ਹੋਏ ਹੱਥਗੋਲੇ ਅਤੇ ਕਾਰਤੂਸਾਂ 'ਚ ਜੰਗ ਲੱਗਾ ਹੋਇਆ ਹੈ, ਜੋ ਦਰਸਾਉਂਦਾ ਹੈ ਕਿ ਇਨ੍ਹਾਂ ਨੂੰ ਬਹੁਤ ਪਹਿਲਾਂ ਹੀ ਉੱਥੇ ਦੱਬਿਆ ਗਿਆ ਸੀ। ਐੱਸ.ਡੀ.ਪੀ.ਓ. ਨੇ ਦੱਸਿਆ ਕਿ ਸਥਾਨਕ ਲੋਕਾਂ ਵਲੋਂ ਪੁਲਸ ਨੂੰ ਸੂਚਨਾ ਦਿੱਤੇ ਜਾਣ ਦੇ ਤੁਰੰਤ ਬਾਅਦ ਸਮੱਗਰੀ ਜ਼ਬਤ ਕਰ ਲਈ ਗਈ।


author

DIsha

Content Editor

Related News