ਸ਼੍ਰੀਨਗਰ ’ਚ ਵੱਡੀ ਤ੍ਰਾਸਦੀ ਹੋਣ ਤੋਂ ਟਲੀ, CRPF ਬੰਕਰ ਕੋਲੋਂ 6 ਗ੍ਰਨੇਡ ਬਰਾਮਦ

Monday, Sep 13, 2021 - 12:03 PM (IST)

ਸ਼੍ਰੀਨਗਰ ’ਚ ਵੱਡੀ ਤ੍ਰਾਸਦੀ ਹੋਣ ਤੋਂ ਟਲੀ, CRPF ਬੰਕਰ ਕੋਲੋਂ 6 ਗ੍ਰਨੇਡ ਬਰਾਮਦ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਸ਼੍ਰੀਨਗਰ ’ਚ ਸੋਮਵਾਰ ਨੂੰ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਬੰਕਰ ਕੋਲੋਂ 6 ਗ੍ਰਨੇਡ ਬਰਾਮਦ ਹੋਏ ਹਨ। ਜਿਸ ਨਾਲ ਵੱਡੀ ਤ੍ਰਾਸਦੀ ਹੋਣ ਤੋਂ ਬਚ ਗਈ। ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਦੇ ਸੂਚਨਾ ਅਤੇ ਜਨਸੰਪਰਕ ਅਧਿਕਾਰੀ ਅਭਿਰਾਮ ਨੇ ਦੱਸਿਆ ਕਿ ਸ਼੍ਰੀਨਗਰ-ਬਾਰਾਮੂਲਾ ਰਾਜਮਾਰਗ ’ਤੇ ਨਿਯਮਿਤ ਸੜਕ ਖੋਲ੍ਹਣ ਦੀ ਕਵਾਇਦ ਦੌਰਾਨ ਚੌਕਸ 73 ਬਟਾਲੀਅਨ ਦੇ ਜਵਾਨਾਂ ਨੇ ਸੜਕ ਦੇ ਡਿਵਾਈਡਰ ’ਤੇ ਰੇਤ ਦੇ ਬੋਰੇ ’ਚ ਰੱਖੇ 6 ਚੀਨੀ ਗ੍ਰਨੇਡ ਬਰਾਮਦ ਕੀਤੇ। ਇਸ ਬਰਾਮਦਗੀ ਨੇ ਇਸ ਰੁਝੇ ਰਾਜਮਾਰਗ ’ਤੇ ਇਕ ਵੱਡੇ ਹਾਦਸੇ ਨੂੰ ਟਾਲ ਦਿੱਤਾ। ਜਵਾਨਾਂ ਦੀ ਸਮਝਦਾਰੀ ਨਾਲ ਰਾਜਮਾਰਗ ’ਤੇ ਵੱਡੀ ਘਟਨਾ ਹੋਣ ਤੋਂ ਟਲ ਗਈ। ਕਿਉਂਕਿ ਰਾਜਮਾਰਗ ’ਤੇ ਕਾਫ਼ੀ ਭੀੜ ਸੀ, ਗ੍ਰਨੇਡ ਨੂੰ ਉੱਥੇ ਨਹੀਂ ਨਕਾਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗ੍ਰਨੇਡ ਪੁਲਸ ਨੂੰ ਨਕਾਰਾ ਕਰਨ ਲਈ ਸੌਂਪ ਦਿੱਤੇ ਗਏ ਹਨ। 

ਇਹ ਵੀ ਪੜ੍ਹੋ : ਨੇਤਰਹੀਣ ਮਾਪਿਆਂ ਦੇ 8 ਸਾਲਾ ਪੁੱਤ ਨੇ ਚੁੱਕੀ ਘਰ ਦੀ ਜ਼ਿੰਮੇਵਾਰ, ਚਲਾਉਣ ਲੱਗਾ ਈ-ਰਿਕਸ਼ਾ

ਦੱਸਣਯੋਗ ਹੈ ਕਿ ਐਤਵਾਰ ਨੂੰ ਸ਼੍ਰੀਨਗਰ ਦੇ ਖਾਨਯਾਰ ਇਲਾਕੇ ਵਿਚ ਇਕ ਅੱਤਵਾਦੀ ਹਮਲੇ ’ਚ ਇਕ ਪੁਲਸ ਅਧਿਕਾਰੀ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ’ਚੋਂ ਇਕ ਨੇ ਦੱਸਿਆ ਕਿ ਕਰੀਬ 1 ਵਜ ਕੇ 35 ਮਿੰਟ ਦੇ ਨੇੜੇ-ਤੇੜੇ ਅੱਤਵਾਦੀਆਂ ਨੇ ਖਾਨਯਾਰ ਵਿਚ ਇਕ ਪੁਲਸ ਨਾਕਾ ਪਾਰਟੀ ’ਤੇ ਗੋਲੀਬਾਰੀ ਕੀਤੀ, ਜਿਸ ’ਚ ਖਾਨਯਾਰ ਪੁਲਸ ਥਾਣੇ ਦੇ ਪ੍ਰੋਬੇਸ਼ਨਰੀ ਸਬ-ਇੰਸਪੈਕਟਰ ਅਰਸ਼ਦ ਅਹਿਮਦ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਅਧਿਕਾਰੀ ਨੂੰ ਇਲਾਜ ਲਈ ਐੱਸ. ਐੱਮ. ਐੱਚ. ਐੱਸ. ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਹਮਲਾਵਰਾਂ ਨੂੰ ਫੜਨ ਲਈ ਭਾਲ ਜਾਰੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News