ਭਿਆਨਕ ਹਾਦਸੇ ''ਚ ਗਈ 6 ਦੋਸਤਾਂ ਦੀ ਜਾਨ, ਛੁੱਟੀਆਂ ਮਨ੍ਹਾ ਕੇ ਪਰਤ ਰਹੇ ਸਨ ਘਰ

Sunday, Jan 28, 2024 - 10:50 AM (IST)

ਭਿਆਨਕ ਹਾਦਸੇ ''ਚ ਗਈ 6 ਦੋਸਤਾਂ ਦੀ ਜਾਨ, ਛੁੱਟੀਆਂ ਮਨ੍ਹਾ ਕੇ ਪਰਤ ਰਹੇ ਸਨ ਘਰ

ਚੇਨਈ (ਵਾਰਤਾ)- ਤਾਮਿਲਨਾਡੂ ਦੇ ਦੱਖਣ ਤੇਨਕਾਸੀ ਜ਼ਿਲ੍ਹੇ 'ਚ ਕਦਯਾਨਲੂਰ ਕੋਲ ਸਿੰਗਿਲਿਪੱਟੀ ਪਿੰਡ 'ਚ ਐਤਵਾਰ ਸਵੇਰੇ ਭਿਆਨਕ ਹਾਦਸਾ ਵਾਪਰ ਗਿਆ। ਇਕ ਕਾਰ ਅਤੇ ਲਾਰੀ ਦੀ ਟੱਕਰ 'ਚ 6 ਦੋਸਤਾਂ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ। ਇੱਥੇ ਪੁਲਸ ਹੈੱਡਕੁਆਰਟਰ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਕਾਰ ਸਵਾਰ ਸਾਰੇ ਨੌਜਵਾਨ ਤੇਨਕਾਸੀ ਕੋਲ ਪੁਲਿਆਨਕੁਡੀ ਪਿੰਡ ਦੇ ਮੂਲ ਵਾਸੀ ਸਨ ਅਤੇ ਛੁੱਟੀਆਂ 'ਚ ਘੁੰਮਣ ਅਤੇ ਕੋਟਰਲਮ ਝਰਨੇ 'ਚ ਇਨਸ਼ਾਨ ਤੋਂ ਬਾਅਦ ਆਪਣੇ ਘਰ ਪਰਤ ਰਹੇ ਸਨ।

ਇਹ ਵੀ ਪੜ੍ਹੋ : ਦਿੱਲੀ ਦੇ ACP ਦੇ ਪੁੱਤ ਨੂੰ ਦੋਸਤਾਂ ਨੇ ਹਰਿਆਣਾ ਦੀ ਨਹਿਰ 'ਚ ਸੁੱਟਿਆ, ਭਾਲ ਜਾਰੀ

ਪੁਲਸ ਸੂਤਰਾਂ ਨੇ ਦੱਸਿਆ ਕਿ ਹਾਦਸਾ ਤੜਕੇ ਕਰੀਬ ਸਾਢੇ ਚਾਰ ਵਜੇ ਹੋਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਪੁਲਸ ਅਤੇ ਫਾਇਰ ਬ੍ਰਿਗੇਡ ਸੇਵਾ ਵਿਭਾਗ ਦੇ ਕਰਮਚਾਰੀਆਂ ਨੂੰ ਲਾਸ਼ਾਂ ਕੱਢਣ 'ਚ ਕਾਫ਼ੀ ਮਿਹਨਤ ਕਰਨੀ ਪਈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ। ਹਾਦਸੇ ਤੋਂ ਬਾਅਦ ਰੁਝੇ ਰਹਿਣ ਵਾਲੇ ਤੇਨਕਾਸੀ-ਮਦੁਰੈ ਰਾਸ਼ਟਰੀ ਰਾਜਮਾਰਗ 'ਤੇ ਆਵਾਜਾਈ ਲਗਭਗ 2 ਘੰਟੇ ਤੱਕ ਪ੍ਰਭਾਵਿਤ ਰਹੀ। ਨੁਕਸਾਨੇ ਵਾਹਨ ਨੂੰ ਮੌਕੇ ਤੋਂ ਹਟਾਉਣ ਤੋਂ ਬਾਅਦ ਆਵਾਜਾਈ ਬਹਾਲ ਕਰ ਦਿੱਤੀ ਗਈ। ਪੁਲਸ ਨੇ ਇਸ ਸਿਲਸਿਲੇ 'ਚ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News