6 ਕੁੱਤਿਆਂ ਨੂੰ ਬੋਰਿਆਂ ''ਚ ਬੰਨ੍ਹ ਕੇ ਨਦੀ ''ਚ ਸੁੱਟਣ ਜਾ ਰਹੇ ਦਰਿੰਦੇ, ਇੰਝ ਫੜ੍ਹੇ ਗਏ ਦੋਸ਼ੀ

Saturday, Aug 03, 2024 - 01:09 PM (IST)

6 ਕੁੱਤਿਆਂ ਨੂੰ ਬੋਰਿਆਂ ''ਚ ਬੰਨ੍ਹ ਕੇ ਨਦੀ ''ਚ ਸੁੱਟਣ ਜਾ ਰਹੇ ਦਰਿੰਦੇ, ਇੰਝ ਫੜ੍ਹੇ ਗਏ ਦੋਸ਼ੀ

ਸਤਨਾ (ਭਾਸ਼ਾ)- ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ 'ਚ 6 ਕੁੱਤਿਆਂ ਨੂੰ ਬੰਨ੍ਹ ਕੇ ਬੋਰਿਆਂ 'ਚ ਰੱਖਣ ਦੇ ਦੋਸ਼ 'ਚ ਪੁਲਸ ਨੇ 2 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੋਸ਼ੀ ਇਨ੍ਹਾਂ ਕੁੱਤਿਆਂ ਨੂੰ ਨਦੀ 'ਚ ਸੁੱਟਣ ਦੀ ਯੋਜਨਾ ਬਣਾ ਰਹੇ ਸਨ। ਅਧਿਕਾਰੀ ਅਨੁਸਾਰ, ਇਹ ਮਾਮਲਾ ਵੀਰਵਾਰ ਨੂੰ ਸਤਨਾ ਸ਼ਹਿਰ ਦੇ ਬਾਹਰੀ ਇਲਾਕੇ 'ਚ ਉਸ ਸਮੇਂ ਸਾਹਮਣੇ ਆਇਆ, ਜਦੋਂ 2 ਰਾਹਗੀਰਾਂ ਨੇ ਦੋਸ਼ੀਆਂ ਨੂੰ ਕੁੱਤਿਆਂ ਨੂੰ ਈ-ਰਿਕਸ਼ਾ 'ਚ ਲਿਜਾਂਦੇ ਦੇਖਿਆ। ਪੁਲਸ ਸੁਪਰਡੈਂਟ ਆਸ਼ੂਤੋਸ਼ ਗੁਪਤਾ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਸ ਨੂੰ ਰਿਕਾਰਡ ਕਰਨ ਵਾਲੇ ਵਿਅਕਤੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਕੁੱਤਿਆਂ ਨੂੰ ਬੰਨ੍ਹ ਕੇ ਬੋਰਿਆਂ 'ਚ ਭਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਸਤਨਾ ਨਦੀ 'ਚ ਸੁੱਟਣ ਦੀ ਤਿਆਰੀ ਹੈ।

ਗੁਪਤਾ ਅਨੁਸਾਰ, ਵੀਡੀਓ ਦਾ ਨੋਟਿਸ ਲੈਂਦੇ ਹੋਏ ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਸੰਬੰਧ 'ਚ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ। ਕੋਤਵਾਲੀ ਥਾਣਾ ਇੰਚਾਰਜ ਸ਼ੰਖਧਰ ਦਿਵੇਦੀ ਨੇ ਦੱਸਿਆ,''ਈ-ਰਿਕਸ਼ਾ 'ਚ ਰੱਖੇ ਬੋਰਿਆਂ ਦੇ ਅੰਦਰੋਂ ਕੁੱਤਿਆਂ ਦੀ ਆਵਾਜ਼ ਸੁਣ ਕੇ ਮੋਟਰਸਾਈਕਲ  ਸਵਾਰ 2 ਲੋਕਾਂ ਨੂੰ ਸ਼ੱਕ ਹੋਇਆ। ਉਨ੍ਹਾਂ ਨੇ ਡਰਾਈਵਰ ਨੂੰ ਗੱਡੀ ਰੋਕਣ ਅਤੇ ਬੋਰਿਆਂ ਨੂੰ ਖੋਲ੍ਹਣ ਲਈ ਮਜ਼ਬੂਰ ਕੀਤਾ, ਜਿਸ 'ਚ ਉਨ੍ਹਾਂ ਨੂੰ 6 ਕੁੱਤੇ ਮਿਲੇ।'' ਦਿਵੇਦੀ ਅਨੁਸਾਰ, ਦੋਸ਼ੀ ਨੰਦੂ ਬੰਸ਼ਕਾਰ ਅਤੇ ਪ੍ਰਦੀਸ਼ ਬੰਸ਼ਕਾਰ ਨੇ ਇਨ੍ਹਾਂ ਕੁੱਤਿਆਂ ਨੂੰ ਨਦੀ 'ਚ ਸੁੱਟਣ ਦੀ ਯੋਜਨਾ ਬਣਾਈ ਸੀ। ਉਨ੍ਹਾਂ ਦੱਸਿਆ ਕਿ ਪਸ਼ੂ ਪ੍ਰਤੀ ਬੇਰਹਿਮੀ ਦੀ ਰੋਕਥਾਮ ਐਕਟ ਦੇ ਅਧੀਨ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News