ਦੇਸ਼ ''ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਏ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ

Thursday, Sep 26, 2024 - 01:52 PM (IST)

ਦੇਸ਼ ''ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਏ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ

ਤਿਰੂਪੁਰ (ਭਾਸ਼ਾ)- ਦੇਸ਼ ਵਿਚ ਕਥਿਤ ਤੌਰ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ 6 ਬੰਗਲਾਦੇਸ਼ੀ ਨੌਜਵਾਨਾਂ ਨੂੰ ਤਾਮਿਲਨਾਡੂ ਦੇ ਤਿਰੁਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬੰਗਲਾਦੇਸ਼ੀ ਨਾਗਰਿਕਾਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਪਲਦਮ ਜਾਣ ਵਾਲੀ ਬੱਸ 'ਚ ਸਵਾਰ ਹੋਣ ਵਾਲੇ ਸਨ, ਉਸ ਦੌਰਾਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਤੁਰੰਤ ਕਾਰਵਾਈ ਫ਼ੋਰਸ ਦੇ ਜਵਾਨਾਂ ਸਮੇਤ ਪੁਲਸ ਦਲ ਨੇ ਸ਼ੱਕ ਦੇ ਆਧਾਰ 'ਤੇ ਨੌਜਵਾਨਾਂ ਨੂੰ ਰੋਕਿਆ ਅਤੇ ਉਨ੍ਹਾਂ ਤੋਂ ਆਧਾਰ ਕਾਰਡ ਸਮੇਤ ਹੋਰ ਦਸਤਾਵੇਜ਼ ਮੰਗੇ, ਜੋ ਉਹ ਨਹੀਂ ਦਿਖਾ ਸਕੇ। ਪੁਲਸ ਦਲ ਨੂੰ ਪੁੱਛ-ਗਿੱਛ 'ਚ ਪਤਾ ਲੱਗਾ ਕਿ ਇਹ 6 ਲੋਕ 2 ਹਫ਼ਤੇ ਪਹਿਲਾਂ ਬੰਗਲਾਦੇਸ਼ ਤੋਂ ਆਏ ਸਨ ਅਤੇ ਉਨ੍ਹਾਂ ਨੂੰ ਮੁਦਾਲਿਪਲਾਇਮ 'ਚ ਇਕ ਕੰਪਨੀ ਨੇ ਵਾਪਸ ਭੇਜ ਦਿੱਤਾ ਸੀ। 

ਇਹ ਵੀ ਪੜ੍ਹੋ : ਵੱਡਾ ਹਾਦਸਾ : 25 ਲੋਕਾਂ ਦੀ ਡੁੱਬਣ ਨਾਲ ਹੋਈ ਮੌਤ

ਪੁਲਸ ਅਧਿਕਾਰੀ ਨੇ ਦੱਸਿਆ ਕਿ ਉਹ ਤਿਰੂਪੁਰ ਤੋਂ ਪੱਲਦਮ ਜਾਣ ਲਈ ਬੱਸ 'ਚ ਸਵਾਰ ਹੋਣ ਵਾਲੇ ਸਨ ਤਾਂ ਕਿ ਕਿਸੇ ਦੂਜੀ ਕੰਪਨੀ 'ਚ ਕੰਮ ਦੀ ਭਾਲ ਕਰ ਸਕਣ। ਇਸੇ ਦੌਰਾਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਲੋਕਾਂ ਦੀ ਪਛਾਣ ਥਾਣਵੀਰ (39), ਰਾਸ਼ਿਬ ਗਵੁਨ (43), ਮੁਹੰਮਦ ਅਸਲਮ (40), ਮੁਹੰਮਦ ਅਲ ਇਸਲਾਮ (37), ਮੁਹੰਮਦ ਰਾਹੁਲ ਅਮੀਨ (30) ਅਤੇ ਸ਼ਮੁਨ ਸ਼ੇਖ (38) ਵਜੋਂ ਹੋਈ ਹੈ ਅਤੇ ਇਹ ਸਾਰੇ ਬੰਗਲਾਦੇਸ਼ ਦੇ ਨਾਰਾਇਣਗੰਜ ਦੇ ਰਹਿਣ ਵਾਲੇ ਹਨ। ਵੈਰੀਫਿਕੇਸ਼ਨ ਮੁਹਿੰਮ ਦੌਰਾਨ ਤਿਰੂਪੁਰ ਦੱਖਣ ਪੁਲਸ ਅਤੇ ਆਰ.ਏ.ਐੱਸ. ਨੇ ਉਨ੍ਹਾਂ ਦੀ ਨਾਗਰਿਕਤਾ ਦੀ ਪੁਸ਼ਟੀ ਕੀਤੀ। ਅੱਗੇ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News