ਆਟੋ ਰਿਕਸ਼ਾ ਤੇ ਕਾਰ ਦੀ ਜ਼ਬਰਦਸਤ ਟੱਕਰ, 18 ਮਹੀਨੇ ਦੇ ਬੱਚੇ ਸਣੇ 6 ਹਲਾਕ

Tuesday, Jul 23, 2024 - 10:44 PM (IST)

ਨੈਸ਼ਨਲ ਡੈਸਕ : ਅਸਮ ਦੇ ਕਰੀਮਗੰਜ ਜ਼ਿਲ੍ਹੇ ਵਿੱਚ ਇੱਕ ਆਟੋਰਿਕਸ਼ਾ ਅਤੇ ਇੱਕ ਤੇਜ਼ ਰਫ਼ਤਾਰ ਕਾਰ ਵਿਚਾਲੇ ਹੋਈ ਟੱਕਰ ਵਿਚ ਇਕ 18 ਮਹੀਨੇ ਦੇ ਬੱਚੇ ਤੇ ਤਿੰਨ ਔਰਤਾਂ ਸਮੇਤ ਛੇ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਦੁਪਹਿਰੇ ਤਕਰੀਬਨ 12:30 ਵਜੇ ਨੀਲਮ ਬਾਜ਼ਾਰ ਇਲਾਕੇ ਨੇੜੇ ਐੱਨਐੱਚ-8 'ਤੇ ਵਾਪਰਿਆ। ਇਹ ਜਾਣਕਾਰੀ ਕਰੀਮਗੰਜ ਦੇ ਐੱਸਪੀ ਪਾਰਥ ਪ੍ਰਤਿਮ ਦਾਸ ਨੇ ਦਿੱਤੀ। 

ਦਾਸ ਨੇ ਕਿਹਾ ਕਿ ਹਾਦਸੇ ਵਿਚ ਡੇਢ ਸਾਲ ਦੇ ਬੱਚੇ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਦੋ ਲੋਕਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ। ਜ਼ਾਹਿਦਾ ਬੇਗਮ (25), ਬੇਦਾਨਾ ਬੇਗਮ (50), ਹਸੀਨਾ ਬੇਗਮ (50), ਗੁਲਜ਼ਾਰ ਹੁਸੈਨ (30), ਰੁਹੁਲ ਆਲਮ (30) ਅਤੇ ਇਕ ਨਵਜਾਤ ਲੜਕਾ। ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮ੍ਰਿਤਕਾਂ ਵਿੱਚੋਂ ਪੰਜ ਇੱਕ ਹੀ ਪਰਿਵਾਰ ਦੇ ਮੈਂਬਰ ਸਨ। ਹਾਦਸੇ ਵਿਚ ਆਟੋਰਿਕਸ਼ਾ ਚਾਲਕ ਰੁਹੁਲ ਆਲਮ ਦੀ ਵੀ ਮੌਤ ਹੋ ਗਈ। ਕਾਰ ਦਾ ਡਰਾਈਵਰ ਅਤੇ ਉਸ ਦਾ ਸਾਥੀ ਯਾਤਰੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਅਤੇ ਸਿਲਚਰ ਮੈਡੀਕਲ ਕਾਲਜ ਤੇ ਹਸਪਤਾਲ (SMCH) ਵਿੱਚ ਇਲਾਜ ਅਧੀਨ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਅਤੇ ਆਟੋਰਿਕਸ਼ਾ ਚਾਲਕ ਰੁਹੁਲ ਆਲਮ ਦੀ ਮੌਤ ਹੋ ਗਈ। ਕਾਰ ਚਾਲਕ ਅਤੇ ਉਸ ਦੇ ਸਹਿ-ਯਾਤਰੀ ਦਾ  ਇਲਾਜ ਚੱਲ ਰਿਹਾ ਹੈ। ਸਥਾਨਕ ਨਿਵਾਸੀ ਘਟਨਾ ਵਾਲੀ ਥਾਂ 'ਤੇ ਪਹੁੰਚੇ। ਉਨ੍ਹਾਂ ਨੇ ਜ਼ਖਮੀਆਂ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ 'ਚ ਪਹੁੰਚਾਉਣ 'ਚ ਮਦਦ ਕੀਤੀ। ਉਨ੍ਹਾਂ ਨੇ ਪੁਲਸ ਦੀ ਮਦਦ ਵੀ ਲਈ। ਹਸਪਤਾਲ ਪਹੁੰਚਣ 'ਤੇ ਚਾਰ ਪੀੜਤਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੋ ਹੋਰਾਂ ਦੀ ਬਾਅਦ ਵਿੱਚ ਮੌਤ ਹੋ ਗਈ ਸੀ। ਹਾਦਸੇ ਮਗਰੋਂ ਕਾਰ ਵੀ ਛੱਪੜ ਵਿਚ ਜਾ ਡਿੱਗੀ ਤੇ ਟੱਕਰ ਤੋਂ ਬਾਅਦ ਆਟੋ ਰਿਕਸ਼ਾ ਝੋਨੇ ਦੇ ਖੇਤ ਵਿੱਚ ਜਾ ਡਿੱਗਿਆ।


Baljit Singh

Content Editor

Related News