BREAKING : ਸ਼ਿਵਕਾਸੀ ਨੇੜੇ ਪਟਾਕਾ ਫੈਕਟਰੀ ''ਚ ਜ਼ਬਰਦਸਤ ਧਮਾਕਾ, 6 ਲੋਕਾਂ ਦੀ ਮੌਤ
Tuesday, Jul 01, 2025 - 11:28 AM (IST)

ਵਿਰੁਧੁਨਗਰ (ਤਾਮਿਲਨਾਡੂ) : ਮੰਗਲਵਾਰ ਨੂੰ ਸ਼ਿਵਕਾਸੀ ਨੇੜੇ ਚਿੰਨਕਮਨਪੱਟੀ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਜ਼ਬਰਦਸਤ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਉਲਾਕੇ ਵਿਚ ਸਨਸਨੀ ਫੈਲ ਗਈ। ਇਸ ਧਮਾਕੇ ਵਿੱਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਇਸ ਧਮਾਕੇ ਦੀ ਸੂਚਨਾ ਵਿਰੁਧੁਨਗਰ ਜ਼ਿਲ੍ਹਾ ਪੁਲਸ ਵਲੋਂ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਸ਼ਿਵਕਾਸੀ ਵਿੱਚ ਮੁਰਗਾ ਛਪ ਪਟਾਕੇ ਦੀ ਫੈਕਟਰੀ ਵੀ ਹੈ।
ਪੜ੍ਹੋ ਇਹ ਵੀ ਖ਼ਬਰ - ਫੇਰੇ ਲੈਣ ਤੋਂ ਕੁਝ ਘੰਟਿਆਂ ਬਾਅਦ ਹੀ ਟੁੱਟਾ ਲਾੜਾ-ਲਾੜੀ ਦਾ ਵਿਆਹ, ਮਾਮਲਾ ਜਾਣ ਰਹਿ ਜਾਓਗੇ ਹੈਰਾਨ
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਵਿਰੁਧੁਨਗਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਧਮਾਕੇ ਦੇ ਕਾਰਨ ਅਤੇ ਪ੍ਰਕਿਰਤੀ ਬਾਰੇ ਹੋਰ ਵੇਰਵਿਆਂ ਦੀ ਉਡੀਕ ਹੈ।
ਪੜ੍ਹੋ ਇਹ ਵੀ ਖ਼ਬਰ - No Fuel: ਅੱਜ ਤੋਂ ਇਨ੍ਹਾਂ ਵਾਹਨਾਂ 'ਚ ਨਹੀਂ ਪਾਇਆ ਜਾਵੇਗਾ ਪੈਟਰੋਲ, ਲੱਗੇਗਾ 10000 ਰੁਪਏ ਦਾ ਜੁਰਮਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8