SIU ਨੇ ਪੁਲਵਾਮਾ ਦੀ ਇਕ ਅਦਾਲਤ ''ਚ ਚਾਰ ਅੱਤਵਾਦੀਆਂ ਖ਼ਿਲਾਫ਼ ਦਾਖ਼ਲ ਕੀਤਾ ਦੋਸ਼ ਪੱਤਰ

Tuesday, Mar 26, 2024 - 12:24 PM (IST)

SIU ਨੇ ਪੁਲਵਾਮਾ ਦੀ ਇਕ ਅਦਾਲਤ ''ਚ ਚਾਰ ਅੱਤਵਾਦੀਆਂ ਖ਼ਿਲਾਫ਼ ਦਾਖ਼ਲ ਕੀਤਾ ਦੋਸ਼ ਪੱਤਰ

ਸ਼੍ਰੀਨਗਰ (ਭਾਸ਼ਾ)- ਰਾਜ ਖੁਫ਼ੀਆ ਇਕਾਈ (ਐੱਸ.ਆਈ.ਯੂ.) ਨੇ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਇਕ ਐੱਨ.ਆਈ.ਏ. ਅਦਾਲਤ 'ਚ ਪਾਕਿਸਤਾਨੀ ਨਾਗਰਿਕ ਸਮੇਤ ਚਾਰ ਅੱਤਵਾਦੀਆਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ। ਜਿਨ੍ਹਾਂ ਦੋਸ਼ੀਆਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਹੈ, ਉਨ੍ਹਾਂ 'ਚ ਅਹਿਸਾਨ ਉਲ ਹਕ ਸ਼ੇਖ, ਓਵੈਸ ਫਿਰੋਜ਼ ਮੀਰ (ਫਿਲਹਾਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਮੌਜੂਦ) ਅਤੇ ਪਾਕਿਸਤਾਨੀ ਨਾਗਰਿਕ ਅਬਰਾਰੂਲ ਇਸਲਾਮ ਸ਼ਾਮਲ ਹਨ।

ਚੌਥੀ ਦੋਸ਼ੀ ਦੀ ਪਛਾਣ ਅੱਤਵਾਦੀਆਂ ਦੇ ਮਦਦਗਾਰ ਇਸ਼ਤਿਆਕ ਨਜ਼ੀਰ ਡਾਰ ਵਜੋਂ ਹੋਈ ਹੈ, ਜੋ ਹਿਰਾਸਤ 'ਚ ਹੈ। ਇਸ ਮਾਮਲੇ 'ਚ ਇਕ ਹੋਰ ਦੋਸ਼ੀ ਅੱਬਾਸ ਮਜੀਦ ਪਰਰੇ ਖ਼ਿਲਾਫ਼ ਐੱਸ.ਆਈ.ਯੂ. ਪਿਛਲੇ ਸਾਲ ਦਸੰਬਰ 'ਚ ਹੀ ਦੋਸ਼ ਪੱਤਰ ਪੇਸ਼ ਕਰ ਚੁੱਕਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News