ਰਾਹਤ ਭਰੀ ਖ਼ਬਰ: ਮੁੰਬਈ ''ਚ ਘੱਟ ਰਿਹਾ ਕੋਰੋਨਾ ਦਾ ਕਹਿਰ, ਰਿਕਵਰ ਹੋ ਰਹੇ ਮਰੀਜ਼
Tuesday, Apr 27, 2021 - 11:21 PM (IST)
ਮੁੰਬਈ - ਦੇਸ਼ ਵਿੱਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਾਜਾਂ ਵਿੱਚ ਮਹਾਰਾਸ਼ਟਰ ਪਹਿਲੇ ਨੰਬਰ 'ਤੇ ਹੈ। ਹਾਲਾਂਕਿ ਇਸ ਦੌਰਾਨ ਇਕ ਰਾਹਤ ਭਰੀ ਖ਼ਬਰ ਵੀ ਸਾਹਮਣੇ ਆ ਰਹੀ ਹੈ ਕਿ ਮੁੰਬਈ ਦੇ ਹਾਲਾਤ ਹੁਣ ਹੌਲੀ-ਹੌਲੀ ਠੀਕ ਹੁੰਦੇ ਹੋਏ ਨਜ਼ਰ ਆ ਰਹੇ ਹਨ। ਦੇਸ਼ ਦੇ ਹੋਰ ਸ਼ਹਿਰਾਂ ਦੀ ਤੁਲਨਾ ਵਿੱਚ ਇੱਥੇ ਰਿਕਵਰੀ ਰੇਟ ਵਿੱਚ ਸੁਧਾਰ ਨਜ਼ਰ ਆ ਰਿਹਾ ਹੈ। ਬੀਤੇ 24 ਘੰਟੇ ਦੇ ਅੰਕੜਿਆਂ 'ਤੇ ਜੇਕਰ ਨਜ਼ਰ ਪਾਈਏ ਤਾਂ ਮੁੰਬਈ ਵਿੱਚ 4014 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਬੀਤੇ 24 ਘੰਟੇ ਵਿੱਚ 8200 ਤੋਂ ਜ਼ਿਆਦਾ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਉਹ ਜਾਂ ਤਾਂ ਠੀਕ ਹੋ ਚੁੱਕੇ ਹਨ ਜਾਂ ਫਿਰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ 895 ਮੌਤਾਂ ਨਾਲ ਕੋਰੋਨਾ ਨੇ ਤੋੜਿਆ ਰਿਕਾਰਡ, 24 ਘੰਟੇ 'ਚ ਆਏ ਇੰਨੇ ਨਵੇਂ ਮਾਮਲੇ
ਰਾਜ ਦੇ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਬੀਤੇ 24 ਘੰਟੇ ਵਿੱਚ 30428 ਸੈਂਪਲ ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ ਵਿੱਚ 4014 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸਦੇ ਨਾਲ ਹੀ ਦੇਸ਼ ਦੀ ਆਰਥਿਕ ਰਾਜਧਾਨੀ ਵਿੱਚ ਕੋਰੋਨਾ ਦੀ ਗਿਣਤੀ 53,02,490 ਹੋ ਚੁੱਕੀ ਹੈ। ਪੂਰੇ ਮੁੰਬਈ ਜ਼ਿਲ੍ਹੇ ਵਿੱਚ ਕੋਰੋਨਾ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦਾ ਦਰ 87 ਫ਼ੀਸਦੀ ਹੈ।
ਇਹ ਵੀ ਪੜ੍ਹੋ- PM ਮੋਦੀ ਦੀ ਚਾਚੀ ਨਰਮਦਾਬੇਨ ਦੀ ਕੋਰੋਨਾ ਨਾਲ ਮੌਤ
ਮਹਾਰਾਸ਼ਟਰ ਵਿੱਚ ਸੋਮਵਾਰ ਨੂੰ ਪੰਜ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਰੋਕੂ ਟੀਕਾ ਦਿੱਤਾ ਗਿਆ ਜੋ ਕਿ ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਹੈ। ਇਹ ਜਾਣਕਾਰੀ ਰਾਜ ਸਰਕਾਰ ਨੇ ਦਿੱਤੀ। ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ਮਹਾਰਾਸ਼ਟਰ ਸਰਕਾਰ ਨੇ ਕੱਲ 5,34,372 ਲੋਕਾਂ ਦਾ ਟੀਕਾਕਰਣ ਕੀਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।