ਕਸ਼ਮੀਰ ’ਚ ਹਾਲਾਤ ਹੋ ਰਹੇ ਹਨ ਆਮ ਵਰਗੇ

Monday, Dec 02, 2019 - 10:24 PM (IST)

ਕਸ਼ਮੀਰ ’ਚ ਹਾਲਾਤ ਹੋ ਰਹੇ ਹਨ ਆਮ ਵਰਗੇ

ਸ਼੍ਰੀਨਗਰ – ਕਸ਼ਮੀਰ ਵਾਦੀ ਵਿਚ ਹੌਲੀ-ਹੌਲੀ ਹਾਲਾਤ ਆਮ ਵਰਗੇ ਹੁੰਦੇ ਜਾ ਰਹੇ ਹਨ। ਸੋਮਵਾਰ ਸਵੇਰੇ ਦੁਕਾਨਾਂ ਅਤੇ ਵਪਾਰਕ ਅਦਾਰੇ ਖੁੱਲ੍ਹੇ ਪਰ ਦੁਪਹਿਰ ਵੇਲੇ ਬੰਦ ਹੋ ਗਏ। ਪਿਛਲੇ 3 ਮਹੀਨਿਆਂ ਤੋਂ ਸਵੇਰ ਵੇਲੇ 4-5 ਘੰਟਿਆਂ ਲਈ ਦੁਕਾਨਾਂ ਖੁੱਲ੍ਹਦੀਆਂ ਹਨ। ਅੱਜਕਲ ਠੰਡ ਦਾ ਮੌਸਮ ਹੋਣ ਕਾਰਣ ਦੁਕਾਨਾਂ ਸਵੇਰੇ ਕੁਝ ਦੇਰ ਨਾਲ ਖੁੱਲ੍ਹ ਰਹੀਆਂ ਹਨ ਪਰ ਦੁਪਹਿਰ ਵੇਲੇ ਬੰਦ ਹੋ ਜਾਂਦੀਆਂ ਹਨ। ਸ਼੍ਰੀਨਗਰ ਵਿਚ ਕਿਸੇ ਤਰ੍ਹਾਂ ਦੀ ਮਾੜੀ ਘਟਨਾ ਨੂੰ ਵਾਪਰਣ ਤੋਂ ਰੋਕਣ ਲਈ ਸੁਰੱਖਿਆ ਦੇ ਬੇਮਿਸਾਲ ਪ੍ਰਬੰਧ ਕੀਤੇ ਗਏ ਹਨ।

ਸੂਬਾਈ ਸੜਕ ਟਰਾਂਸਪੋਰਟ ਨਿਗਮ ਦੀਆਂ ਬੱਸਾਂ ਅਤੇ ਹੋਰ ਮੋਟਰ ਗੱਡੀਆਂ ਸੋਮਵਾਰ ਸੜਕਾਂ ’ਤੇ ਚੱਲਦੀਆਂ ਨਜ਼ਰ ਆਈਆਂ। ਕਈ ਥਾਵਾਂ ’ਤੇ ਤਾਂ ਰਾਤ ਤੱਕ ਟੂ-ਵ੍ਹੀਲਰ ਅਤੇ ਹੋਰ ਮੋਟਰ ਗੱਡੀਆਂ ਚੱਲ ਰਹੀਆਂ ਸਨ। ਇਸ ਕਾਰਣ ਕੁਝ ਥਾਵਾਂ ’ਤੇ ਜਾਮ ਵਰਗੀ ਹਾਲਤ ਵੀ ਬਣ ਗਈ।


author

Inder Prajapati

Content Editor

Related News