ਪੂਰਬੀ ਲੱਦਾਖ ''ਚ LAC ''ਤੇ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ : ਵਿਦੇਸ਼ ਮੰਤਰੀ ਜੈਸ਼ੰਕਰ

03/18/2023 5:51:57 PM

ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ ਅਤੇ ਕੁਝ ਇਲਾਕਿਆਂ 'ਚ ਭਾਰਤ ਅਤੇ ਚੀਨ, ਦੋਹਾਂ ਦੇਸ਼ਾਂ ਦੇ ਫ਼ੌਜੀਆਂ ਦੀ ਨਜ਼ਦੀਕ ਤਾਇਨਾਤੀ ਕਰਨ ਕਰ ਕੇ ਫ਼ੌਜ ਮੁਲਾਂਕਣ ਅਨੁਸਾਰ ਹਾਲਾਤ ਕਾਫ਼ੀ ਖ਼ਤਰਨਾਕ ਹਨ। ਹਾਲਾਂਕਿ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਕਈ ਖੇਤਰਾਂ 'ਚ ਫ਼ੌਜੀਆਂ ਦੇ ਪਿੱਛੇ ਹਟਣ ਦੀ ਪ੍ਰਕਿਰਿਆ 'ਚ ਪੂਰੀ ਤੇਜ਼ੀ ਆਈ ਹੈ। ਜੈਸ਼ੰਕਰ ਨੇ ਇਹ ਵੀ ਕਿਹਾ ਹੈ ਕਿ ਉਹ ਅਤੇ ਚੀਨ ਦੇ ਸਾਬਕਾ ਵਿਦੇਸ਼ ਮੰਤਰੀ ਵਾਂਗ ਯੀ ਸਤੰਬਰ 2020 'ਚ ਇਸ ਨੂੰ ਲੈ ਕੇ ਇਕ ਸਿਧਾਂਤਕ ਸਹਿਮਤੀ 'ਤੇ ਪਹੁੰਚੇ ਸਨ ਕਿ ਇਸ ਮੁੱਦੇ ਨੂੰ ਕਿਵੇਂ ਸੁਲਝਾਇਆ ਜਾਵੇ ਅਤੇ ਜਿਸ ਗੱਲ 'ਤੇ ਸਹਿਮਤੀ ਬਣੀ ਸੀ, ਉਸ ਨੂੰ ਚੀਨ ਨੇ ਪੂਰਾ ਕਰਨਾ ਹੈ।

ਵਿਦੇਸ਼ ਮੰਤਰੀ ਜੈਸ਼ੰਕਰ ਨੇ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਇਹ ਸਪੱਸ਼ਟ ਕੀਤਾ ਕਿ ਜਦੋਂ ਤੱਕ ਇਨ੍ਹਾਂ ਸਮੱਸਿਆਵਾਂ ਦਾਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਦੋਵੇਂ ਗੁਆਂਢੀ ਦੇਸ਼ਾਂ ਵਿਚਾਲੇ ਸੰਬੰਧ ਆਮ ਨਹੀਂ ਹੋ ਸਕਦੇ। ਭਾਰਤ ਅਤੇ ਚੀਨ ਦੇ ਫ਼ੌਜੀ ਪੂਰਬੀ ਲੱਦਾਖ 'ਚ ਕੁਝ ਥਾਂਵਾਂ 'ਤੇ ਲਗਭਗ 3 ਸਾਲ ਤੋਂ ਆਹਮਣੇ-ਸਾਹਮਣੇ ਹਨ, ਹਾਲਾਂਕਿ ਦੋਹਾਂ ਪੱਖਾਂ ਨੇ ਵਿਆਪਕ ਕੂਟਨੀਤਕ ਅਤੇ ਫ਼ੌਜ ਗੱਲਬਾਤ ਤੋਂ ਬਾਅਦ ਕਈ ਖੇਤਰਾਂ ਤੋਂ ਫ਼ੌਜੀਾਂ ਦੇ ਪਿੱਛੇ ਹੱਟਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। ਜੈਸ਼ੰਕਰ ਨੇ ਕਿਹਾ,''ਮੈਂ ਕਹਾਂਗਾ, ਇਹ ਚੀਨ ਨਾਲ ਸਾਡੇ ਸੰਬੰਧਾਂ 'ਚ ਇਕ ਬਹੁਤ ਚੁਣੌਤੀਪੂਰਨ ਅਤੇ ਅਸਾਧਾਰਨ ਪੜਾਅ ਹੈ। ਮੈਂ ਅਜਿਹਾ ਇਸ ਲਈ ਕਹਿੰਦਾ ਹੈ, ਕਿਉਂਕਿ 1988 ਤੋਂ ਲੈ ਕੇ ਜਦੋਂ ਰਾਜੀਵ ਗਾਂਧੀ ਉੱਥੇ ਗਏ ਸਨ, 2020 ਤੱਕ, ਸਮਝ ਇਹ ਸੀ ਕਿ ਸਰਹੱਦ 'ਤੇ ਸ਼ਾਂਤੀ ਬਣਾਈ ਰੱਖੀ ਜਾਵੇਗੀ।'' ਵਿਦੇਸ਼ ਮੰਤਰੀ ਨੇ ਸਰਹੱਦ 'ਤੇ ਵੱਡੀ ਗਿਣਤੀ 'ਚ ਸੁਰੱਖਿਆ ਫ਼ੋਰਸਾਂ ਨੂੰ ਨਹੀਂ ਲਿਆਉਣ ਨੂੰ ਲੈ ਕੇ ਦੋਹਾਂ ਪੱਖਾਂ ਵਿਚਾਲੇ ਹੋਏ ਸਮਝੌਤਿਆਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਵੱਖ-ਵੱਖ ਸਥਿਤੀਆਂ ਨਾਲ ਨਜਿੱਠਣ ਲਈ ਬਹੁਤ ਵਿਸ਼ੇਸ਼ ਤਰੀਕੇ ਦੀ ਸਮਝ ਅਤੇ ਪ੍ਰੋਟੋਕਾਲ ਵੀ ਬਣਾਏ ਗਏ ਸਨ। ਜੈਸ਼ੰਕਰ ਨੇ ਕਿਹਾ ਕਿ ਚੀਨ ਨੇ 2020 'ਚ ਸਮਝੌਤਿਆਂ ਦੀ ਉਲੰਘਣਾ ਕੀਤੀ ,ਜਿਸ ਦੇ ਨਤੀਜੇ ਗਲਵਾਨ ਘਾਟੀ ਅਤੇ ਹੋਰ ਇਲਾਕਿਆਂ 'ਚ ਦੇਖਣ ਨੂੰ ਮਿਲੇ। ਉਨ੍ਹਾਂ ਕਿਹਾ,''ਅਸੀਂ ਆਪਣੇ ਫ਼ੌਜੀਆਂ ਨੂੰ ਤਾਇਨਾਤ ਕੀਤਾ ਹੈ, ਅਸੀਂ ਆਪਣੀ ਜ਼ਮੀਨ 'ਤੇ ਡਟੇ ਹਨ ਅਤੇ ਮੇਰੇ ਵਿਚਾਰ ਨਾਲ ਸਥਿਤੀ ਅਜੇ ਵੀ ਬਹੁਤ ਨਾਜ਼ੁਕ ਬਣੀ ਹੋਈ ਹੈ, ਕਿਉਂਕਿ ਅਜਿਹੀਆਂ ਥਾਂਵਾਂ ਹਨ, ਜਿੱਥੇ ਸਾਡੀ ਤਾਇਨਾਤੀ ਬਹੁਤ ਕਰੀਬ ਹੈ ਅਤੇ ਉੱਥੇ ਹਾਲਾਤ ਫ਼ੌਜ ਮੁਲਾਂਕਣ ਦੇ ਲਿਹਾਜ ਨਾਲ ਅਸਲ 'ਚ ਕਾਫ਼ੀ ਖ਼ਤਰਨਾਕ ਹਨ।''


DIsha

Content Editor

Related News