ਜੰਮੂ ਕਸ਼ਮੀਰ : ਗਾਇਬ ਮਾਲੀਆ ਰਿਕਾਰਡ ਦੀ ਜਾਂਚ ਕਰੇਗੀ SIT
Wednesday, Feb 23, 2022 - 04:40 PM (IST)
ਜੰਮੂ (ਵਾਰਤਾ)- ਜੰਮੂ ਪੁਲਸ ਨੇ ਗਾਇਬ ਮਾਲੀਆ ਰਿਕਾਰਡ ਦਾ ਪਤਾ ਲਗਾਉਣ ਲਈ 6 ਮੈਂਬਰੀ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਦਾ ਗਠਨ ਕੀਤਾ ਹੈ, ਜਿਸ 'ਚ ਅਧਿਕਾਰੀ ਵੀ ਸ਼ਾਮਲ ਹਨ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰਤ ਸੂਤਰਾਂ ਨੇ ਕਿਹਾ,''ਮਾਲੀਆ ਰਿਕਾਰਡ ਗਾਇਬ ਕਰਨ ਦੇ ਦੋਸ਼ 'ਚ ਸੇਵਾਮੁਕਤ ਸਮੇਤ ਚਾਰ ਮਾਲੀਆ ਅਧਿਕਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਹੋਰ ਪ੍ਰਾਪਰਟੀ ਡੀਲਰਾਂ ਅਤੇ ਜ਼ਮੀਨ ਹੜਪਣ ਵਾਲਿਆਂ ਦੀ ਵੀ ਗ੍ਰਿਫ਼ਤਾਰੀ ਹੋ ਸਕਦੀ ਹੈ।'' ਉਨ੍ਹਾਂ ਦੱਸਿਆ ਕਿ ਐੱਸ.ਆਈ.ਟੀ. ਦੀ ਅਗਵਾਈ ਐੱਸ.ਪੀ. ਹੈੱਡ ਕੁਆਰਟਰ ਰਮਨੀਸ਼ ਗੁਪਤਾ ਕਰਨਗੇ, ਜਦੋਂ ਕਿ ਐੱਸ.ਡੀ.ਪੀ.ਓ. ਪੂਰਬੀ ਸਈਅਦ ਜਫ਼ਰ, ਥਾਣਾ ਚੰਨੀ ਹਿੰਮਤ, ਦੀਪਕ ਕਟੋਚ, ਮੁੱਖ ਇਸਤਗਾਸਾ ਅਧਿਕਾਰੀ, ਸਬ ਇੰਸਪੈਕਟਰ ਅਤੇ ਕਾਂਸਟੇਬਲ ਪੂਜਾ ਨਿਜਾਨ ਹੋਰ ਮੈਂਬਰ ਸ਼ਾਮਲ ਹੋਣਗੇ।
ਸੂਤਰਾਂ ਨੇ ਕਿਹਾ,''ਵਿਸ਼ੇਸ਼ ਕਮੇਟੀ ਵਲੋਂ ਐਤਵਾਰ ਨੂੰ ਸਾਬਕਾ ਮਾਲੀਆ ਅਧਿਕਾਰੀਆਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ, ਜਿਸ 'ਚ ਕਈ ਗੈਰ-ਕਾਨੂੰਨੀ ਜ਼ਮੀਨ ਕਬਜ਼ਾਉਣ ਦੇ ਰਿਕਾਰਡ ਜ਼ਬਤ ਕੀਤੇ ਗਏ।'' ਜੰਮੂ ਮੰਡਲਾਯੁਕਤ ਰਾਘਵ ਲੰਗਰ ਦੀ ਅਗਵਾਈ ਵਾਲੇ ਮੰਡਲਾ ਪ੍ਰਸ਼ਾਸਨ ਦੇ ਨਿਰਦੇਸ਼ 'ਤੇ 2 ਦਿਨ ਪਹਿਲਾਂ ਛਾਪੇਮਾਰੀ ਕੀਤੀ ਗਈ, ਜਿਸ 'ਚ ਅਹਿਮ ਦਸਤਾਵੇਜ਼ਾਂ ਨਾਲ ਛੇੜਛਾੜ ਕੀਤੀ ਗਈ ਤਾਂ ਕਿ ਭੂ ਮਾਫੀਆਵਾਂ ਨੂੰ ਸੂਬੇ ਦੀ ਜ਼ਮੀਨ 'ਤੇ ਕਬਜ਼ਾ ਕਰਨ ਅਤੇ ਹੜਪਣ 'ਚ ਸਹੂਲਤ ਦਿਵਾ ਸਕਣ। ਸ਼ੁਰੂਆਤੀ ਰਿਪੋਰਟ ਅਨੁਸਾਰ, ਹਿਰਾਸਤ 'ਚ ਲਏ ਗਏ ਲੋਕਾਂ ਨੇ ਪੁੱਛ-ਗਿੱਛ ਦੌਰਾਨ ਕਈ ਖ਼ੁਲਾਸੇ ਕੀਤੇ ਹਨ ਅਤੇ ਕੁਝ ਪ੍ਰਾਪਰਟੀ ਡੀਲਰਾਂ ਦਾ ਨਾਮ ਲਿਆ ਹੈ, ਜੋ ਇਸ ਗੈਰ-ਕਾਨੂੰਨੀ ਕੰਮ 'ਚ ਸ਼ਾਮਲ ਸਨ। ਇਸ ਦੇ ਨਾਲ ਪ੍ਰਾਪਰਟੀ ਡੀਲਰ ਦੀ ਜਾਇਦਾਦ ਅਤੇ ਵਪਾਰ ਐੱਸ.ਆਈ.ਟੀ. ਦੀ ਨਿਗਰਾਨੀ 'ਚ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾਵੇਗੀ।