ਆਗਰਾ ਦੇ ਆਸ਼ਰਮ ’ਚ ਸਕੀਆਂ ਭੈਣਾਂ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ''ਚ ਲਗਾਏ ਗੰਭੀਰ ਦੋਸ਼

Sunday, Nov 12, 2023 - 09:28 AM (IST)

ਆਗਰਾ ਦੇ ਆਸ਼ਰਮ ’ਚ ਸਕੀਆਂ ਭੈਣਾਂ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ''ਚ ਲਗਾਏ ਗੰਭੀਰ ਦੋਸ਼

ਆਗਰਾ (ਭਾਸ਼ਾ)- ਆਗਰਾ ਵਿੱਚ ਇੱਕ ਅਧਿਆਤਮਕ ਸੰਸਥਾ ਦੇ ਆਸ਼ਰਮ ਵਿਚ ਰਹਿ ਰਹੀਆਂ ਦੋ ਸਕੀਆਂ ਭੈਣਾਂ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਦੋਵਾਂ ਦੀਆਂ ਲਾਸ਼ਾਂ ਵੱਖ-ਵੱਖ ਫਾਹਿਆਂ ਨਾਲ ਲਟਕਦੀਆਂ ਮਿਲੀਆਂ। ਸੁਸਾਈਡ ਨੋਟ ’ਚ ਆਸ਼ਰਮ ਨਾਲ ਜੁੜੇ ਤਿੰਨ ਵਿਅਕਤੀਆਂ ਅਤੇ ਇਕ ਔਰਤ ’ਤੇ ਗੰਭੀਰ ਦੋਸ਼ ਲਾਏ ਗਏ ਹਨ। ਇਸ ਵਿੱਚ ਪੈਸੇ ਹੜੱਪਣ ਤੋਂ ਲੈ ਕੇ ਹੋਰ ਅਨੈਤਿਕ ਸਰਗਰਮੀਆਂ ਦੇ ਦੋਸ਼ ਵੀ ਹਨ। 

ਇਹ ਵੀ ਪੜ੍ਹੋ : ਪੁਲਸ ਵਾਲੇ ਨੇ ਦਾਗਦਾਰ ਕੀਤੀ ਖ਼ਾਕੀ! ਸਬ ਇੰਸਪੈਕਟਰ ਵੱਲੋਂ 4 ਸਾਲਾ ਮਾਸੂਮ ਨਾਲ ਜਬਰ ਜ਼ਿਨਾਹ

ਸੁਸਾਈਡ ਨੋਟ ’ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬੇਨਤੀ ਕਰਦੇ ਹੋਏ ਲਿਖਿਆ ਗਿਆ ਹੈ ਕਿ ਆਸਾਰਾਮ ਬਾਪੂ ਦੀ ਤਰ੍ਹਾਂ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ। ਪੁਲਸ ਖੁਦਕੁਸ਼ੀ ਨੋਟ ਦੇ ਤੱਥਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸੁਸਾਈਡ ਨੋਟ ਵਿੱਚ ਜਿਨ੍ਹਾਂ ਦੇ ਨਾਮ ਲਿਖੇ ਹਨ, ਪੁਲਸ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ। ਮ੍ਰਿਤਕਾਂ ਦੀ ਪਛਾਣ ਏਕਤਾ (37) ਅਤੇ ਉਸ ਦੀ ਛੋਟੀ ਭੈਣ ਸ਼ਿਖਾ (34) ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਡਿਪਟੀ ਕਮਿਸ਼ਨਰ ਸੋਨਮ ਕੁਮਾਰ ਮੌਕੇ ’ਤੇ ਪਹੁੰਚੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News