ਵਿਆਹ ਦੇ ਮੰਡਪ ’ਚ ਪਿਤਾ ਦਾ ‘ਮੋਮ ਦਾ ਬੁੱਤ’ ਵੇਖ ਧੀ ਦੇ ਰੋਕਿਆਂ ਨਾ ਰੁਕੇ ਹੰਝੂ, ਹਰ ਕੋਈ ਹੋਇਆ ਭਾਵੁਕ

Wednesday, Jun 29, 2022 - 11:14 AM (IST)

ਤਾਮਿਲਨਾਡੂ– ਮਾਂ-ਬਾਪ ਜਿੰਨਾ ਪਿਆਰ ਬੱਚਿਆਂ ਨੂੰ ਕੋਈ ਕਰ ਹੀ ਨਹੀਂ ਸਕਦਾ। ਇਕ ਧੀ ਹਮੇਸ਼ਾ ਚਾਹੁੰਦੀ ਹੈ ਕਿ ਉਸ ਦਾ ਵਿਆਹ ਅਤੇ ਵਿਦਾਈ ਉਸ ਦੇ ਪਿਤਾ ਹੀ ਕਰਨ। ਪਿਤਾ ਦਾ ਆਸ਼ੀਰਵਾਦ ਲਏ ਬਿਨਾਂ ਆਪਣੇ ਪਰਿਵਾਰ ਤੋਂ ਵਿਦਾ ਹੋਣਾ ਇਕ ਧੀ ਲਈ ਬਹੁਤ ਦੁਖਦਾਇਕ ਹੁੰਦਾ ਹੈ। ਪਿਤਾ ਨੂੰ ਗੁਆ ਦੇਣ ਮਗਰੋਂ ਇਕ ਕੁੜੀ ਦੀ ਭਾਵਨਾ ਦੀ ਕਲਪਨਾ ਕਰੋ ਕਿ ਪਿਤਾ ਮੌਜੂਦ ਨਾ ਹੋਣ ਦੇ ਬਾਵਜੂਦ ਉਸ ਦੀ ਮੌਜੂਦਗੀ ਨੂੰ ਮਹਿਸੂਸ ਕਰਦੀ ਹੈ।

ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਪਰਤੀ ਗੀਤਾ ਨੂੰ ਆਖ਼ਰਕਾਰ ਮਿਲਿਆ ਪਰਿਵਾਰ, ਮਾਂ ਨੇ ਸੁਣਾਈ ਗੁੰਮ ਹੋਣ ਦੀ ਕਹਾਣੀ

PunjabKesari

ਸੋਸ਼ਲ ਮੀਡੀਆ 'ਤੇ ਇਕ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਲਾੜੀ ਉਸ ਸਮੇਂ ਹੈਰਾਨ ਰਹਿ ਗਈ, ਜਦੋਂ ਉਸ ਨੂੰ ਆਪਣੇ ਪਿਤਾ ਦਾ ਮੋਮ ਦੇ ਬੁੱਤ ਰਾਹੀਂ ਉਨ੍ਹਾਂ ਦੀ ਮੌਜੂਦਗੀ ਦਾ ਗਵਾਹ ਬਣਾਇਆ ਗਿਆ। ਬੁੱਤ, ਬੈਠੇ ਮੁਦਰਾ ਵਿਚ ਵ੍ਹੀਲ ਚੇਅਰ 'ਤੇ ਲਾੜੀ ਵੱਲ ਲਿਆਂਦੀ ਗਿਆ। ਪਿਤਾ ਦੀ ਝਲਕ ਪਾ ਕੇ ਲਾੜੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਅਸਲੀ ਹੈ ਜਾਂ ਨਕਲੀ।

ਇਹ ਵੀ ਪੜ੍ਹੋ- ਮੁੰਬਈ ਇਮਾਰਤ ਹਾਦਸਾ; ਹੁਣ ਤੱਕ 10 ਲੋਕਾਂ ਦੀ ਮੌਤ, ਤਸਵੀਰਾਂ ’ਚ ਵੇਖੋ ਭਿਆਨਕ ਮੰਜ਼ਰ

PunjabKesari

ਉਹ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਨਹੀਂ ਕਰ ਸਕੀ ਅਤੇ ਉਸ ਦੀਆਂ ਅੱਖਾਂ ’ਚ ਹੰਝੂ ਆ ਗਏ। ਉਹ ਬੁੱਤ ਨੂੰ ਗਲ਼ ਲਾਉਂਦੀ ਹੈ ਅਤੇ ਚੁੰਮਦੀ ਵੀ ਹੈ। ਇਹ ਸਭ ਵੇਖ ਕੇ ਉੱਥੇ ਮੌਜੂਦ ਹਰ ਕੋਈ ਹੈਰਾਨ ਰਹਿ ਗਿਆ। ਇਸ ਦੌਰਾਨ ਰਿਸ਼ਤੇਦਾਰਾਂ ਦੀਆਂ ਅੱਖਾਂ ਨਮ ਹੋ ਗਈਆਂ। ਕੁੜੀ ਆਪਣੇ ਵਿਆਹ ’ਚ ਆਪਣੇ ਪਿਤਾ ਦੀ ਮੌਜੂਦਗੀ ਨੂੰ ਵੇਖ ਕੇ ਖੁਸ਼ੀ ਨਾਲ ਮੁਸਕਰਾਉਂਦੀ ਹੈ। ਪਰਿਵਾਰ ਦੇ ਮੈਂਬਰ ਮੋਮ ਦੇ ਬੁੱਤ ਨਾਲ ਪਰਿਵਾਰਕ ਫੋਟੋ ਵੀ ਕਲਿੱਕ ਕਰਵਾਉਂਦੇ ਨਜ਼ਰ ਆਏ।

ਇਹ ਵੀ ਪੜ੍ਹੋ- ਬਿਹਾਰ ’ਚ ਸ਼ੂਗਰ ਫਰੀ ਅੰਬ ਬਟੋਰ ਰਿਹਾ ਖੂਬ ਸੁਰਖੀਆਂ, 16 ਵਾਰ ਬਦਲਦਾ ਹੈ ਰੰਗ

PunjabKesari

ਇਹ ਮਾਮਲਾ ਤਾਮਿਲਨਾਡੂ ਦੇ ਕੱਲਾਕੁਰਿਚੀ ਜ਼ਿਲ੍ਹੇ ਦੇ ਥਾਨਾਕਾਨੰਦਲ ਪਿੰਡ ਦਾ ਹੈ। ਜਿੱਥੇ 56 ਸਾਲ ਦੇ ਸੇਲਵਾਰਾਜ ਦੀ ਸਿਹਤ ਖ਼ਰਾਬ ਹੋਣ ਕਾਰਨ ਇਸ ਸਾਲ ਮਾਰਚ ਮਹੀਨੇ ’ਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੂਰਾ ਪਰਿਵਾਰ ਟੁੱਟ ਗਿਆ। ਖ਼ਾਸ ਕਰ ਕੇ ਧੀ ਮਾਹੇਸ਼ਵਰੀ ਜਿਸ ਦਾ ਜੂਨ ਮਹੀਨੇ ’ਚ ਵਿਆਹ ਹੋਣਾ ਸੀ। ਉਸ ਨੂੰ ਪਿਤਾ ਦੀ ਕਮੀ ਮਹਿਸੂਸ ਨਾ ਹੋਵੇ, ਇਸ ਲਈ ਪਰਿਵਾਰ ਨੇ ਧੀ ਲਈ ਇਕ ਖੂਬਸੂਰਤ ਤੋਹਫ਼ੇ ਦਾ ਪਲਾਨ ਕੀਤਾ। ਇਹ ਤੋਹਫ਼ਾ ਵੇਖ ਕੇ ਧੀ ਦੀਆਂ ਅੱਖਾਂ ’ਚੋਂ ਹੰਝੂ ਰੋਕਿਆਂ ਨਹੀਂ ਰੁਕੇ।

ਇਹ ਵੀ ਪੜ੍ਹੋ- ਇਹ ਹੈ ਦੁਨੀਆ ਦੀ ਸਭ ਤੋਂ ਅਨੋਖੀ ਝੀਲ, ਜਿੱਥੇ ਤੈਰਦੇ ਹਨ ਨੋਟ ਅਤੇ ਦਿੱਸਦਾ ਹੈ ਖ਼ਜ਼ਾਨਾ!

PunjabKesari


 


Tanu

Content Editor

Related News