ਪਤਨੀ ਚੱਲੀ ਗਈ ਸੀ ਪੇਕੇ, ਇਸ ਕਾਰਨ ਭਰਾ ਨੇ ਕਰ ਦਿੱਤਾ ਭੈਣ ਦਾ ਬੇਰਹਿਮੀ ਨਾਲ ਕਤਲ (ਤਸਵੀਰਾਂ)

02/23/2017 11:31:05 AM

ਜੈਪੁਰ— ਸ਼ਹਿਰ ਦੇ ਮੁਹਾਨਾ ਇਲਾਕੇ ''ਚ ਇਕ ਲੜਕੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਏ.ਸੀ.ਪੀ. ਦੇਸ਼ਰਾਜ ਯਾਦਵ ਨੇ ਦੱਸਿਆ ਕਿ ਰਾਤ 12 ਵਜੇ ਦੇ ਕਰੀਬ ਪੁਲਸ ਕੰਟਰੋਲ ਰੂਮ ਨੂੰ ਸੋਨੂੰ ਨਾਂ ਦੇ ਇਕ ਲੜਕੇ ਨੇ ਫੋਨ ਕੀਤਾ ਕਿ ਉਸ ਦੀ ਭੈਣ ਦੀ ਕਿਸੇ ਨੇ ਹੱਤਿਆ ਕਰ ਦਿੱਤੀ ਹੈ। ਸੂਚਨਾ ''ਤੇ ਮੁਹਾਨਾ ਪੁਲਸ ਮੌਕੇ ''ਤੇ ਪੁੱਜੀ। ਕਮਰੇ ''ਚ ਮੰਜੇ ''ਤੇ ਅਨੀਤਾ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਹੋਈ ਸੀ। ਪੁੱਛ-ਗਿੱਛ ''ਚ ਸੋਨੂੰ ਨੇ ਦੱਸਿਆ ਕਿ ਸ਼ਾਮ 7 ਵਜੇ ਅਨੀਤਾ ਕਿਸੇ ਦੀ ਜਨਮਦਿਨ ਪਾਰਟੀ ''ਚ ਸ਼ਾਮਲ ਹੋਣ ਦੀ ਗੱਲ ਕਹਿ ਕੇ ਨਿਕਲੀ ਸੀ। ਉਹ ਰਾਤ 10.30 ਵਜੇ ਤੱਕ ਨਹੀਂ ਆਈ ਤਾਂ ਸੋਨੂੰ ਨੇ ਨੇੜੇ-ਤੇੜੇ ਤਲਾਸ਼ ਕੀਤੀ। ਅਨੀਤਾ ਦੀ ਲਾਸ਼ ਘਰੋਂ 300 ਕਿਲੋਮੀਟਰ ਦੂਰ ਸੜਕ ''ਤੇ ਪਈ ਸੀ। ਭੈਣ ਦੀ ਲਾਸ਼ ਦੇਖ ਕੇ ਉਹ ਚੀਕਣ ਲੱਗਾ ਪਰ ਜਦੋਂ ਕੋਈ ਨਹੀਂ ਆਇਆ ਤਾਂ ਉਹ ਲਾਸ਼ ਨੂੰ ਚੁੱਕ ਕੇ ਘਰ ਲੈ ਆਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ, ਜਦੋਂ ਕਿ ਪੁਲਸ ਦਾ ਮੰਨਣਾ ਹੈ ਕਿ ਜਿੱਥੇ ਸੋਨੂੰ ਨੇ ਲਾਸ਼ ਪਈ ਹੋਣ ਦੀ ਗੱਲ ਕਹੀ ਹੈ, ਉੱਥੇ ਖੂਨ ਨਹੀਂ ਫੈਲਿਆ ਹੋਇਆ ਸੀ ਅਤੇ ਸੜਕ ਤੋਂ ਉਸ ਦੇ ਘਰ ਦਰਮਿਆਨ ਕਈ ਪਰਿਵਾਰ ਰਹਿੰਦੇ ਹਨ। ਅਜਿਹੇ ''ਚ ਚੀਕਣ ''ਤੇ ਆਸਾਨੀ ਨਾਲ ਲੋਕ ਜਾਗ ਜਾਂਦੇ। ਇਸ ਲਈ ਪੁਲਸ ਨੇ ਸੋਨੂੰ ਦੇ ਸ਼ੱਕੀ ਬਿਆਨ ਦੇਣ ''ਤੇ ਉਸ ਨੂੰ ਹਿਰਾਸਤ ''ਚ ਲੈ ਲਿਆ।
ਪੁਲਸ ਜਾਂਚ ''ਚ ਸਾਹਮਣੇ ਆਇਆ ਕਿ ਅਨੀਤਾ ਦਾ ਵਿਆਹ 9 ਮਹੀਨੇ ਪਹਿਲਾਂ ਝੁਰਾਨਾ ਦੇ ਰਹਿਣ ਵਾਲੇ ਸ਼ੰਕਰ ਨਾਲ ਹੋਇਆ ਸੀ। ਉੱਥੇ ਹੀ ਸ਼ੰਕਰ ਦੀ ਭੈਣ ਦਾ ਵਿਆਹ ਸੋਨੂੰ ਨਾਲ ਹੋ ਚੁੱਕਿਆ ਸੀ। ਅਨੀਤਾ ਦਾ ਪਤੀ ਸ਼ੰਕਰ ਉਸ ਨੂੰ ਕੁੱਟਦਾ ਸੀ, ਇਸ ਕਾਰਨ ਉਹ ਢਾਈ ਮਹੀਨੇ ਪਹਿਲਾਂ ਆਪਣੇ ਭਰਾ ਸੋਨੂੰ ਕੋਲ ਆ ਗਈ ਸੀ। ਦੂਜੇ ਪਾਸੇ ਸ਼ੰਕਰ ਨੇ ਵੀ ਆਪਣੀ ਭੈਣ ਨੂੰ ਸੋਨੂੰ ਕੋਲੋਂ ਬੁਲਾ ਲਿਆ। ਜਿਸ ਕਾਰਨ ਸੋਨੂੰ ਦੀ ਪਤਨੀ ਵੀ ਆਪਣੇ ਘਰ ਚੱਲੀ ਗਈ। ਸੋਨੂੰ ਅਨੀਤਾ ਕਾਰਨ ਆਪਣੀ ਪਤਨੀ ਦੇ ਚੱਲੇ ਜਾਣ ਤੋਂ ਨਾਰਾਜ਼ ਸੀ। ਉਸ ਨੂੰ ਅਨੀਤਾ ਦੇ ਚਰਿੱਤਰ ''ਤੇ ਵੀ ਸ਼ੱਕ ਸੀ। ਸੋਨੂੰ ਦੇ ਵਾਰ-ਵਾਰ ਬਿਆਨ ਬਦਲਣ ''ਤੇ ਪੁਲਸ ਨੂੰ ਸ਼ੱਕ ਹੋਇਆ। ਸਖਤੀ ਨਾਲ ਪੁੱਛ-ਗਿੱਛ ਦੌਰਾਨ ਉਸ ਨੇ ਕਤਲ ਕਰਨਾ ਸਵੀਕਾਰ ਕਰ ਲਿਆ। ਫੋਰੈਂਸਿਕ ਸਾਇੰਸ ਦੀ ਟੀਮ ਨੇ ਹਾਦਸੇ ਵਾਲੀ ਜਗ੍ਹਾ ਤੋਂ ਸਬੂਤ ਜੁਟਾਏ ਹਨ। ਅਨੀਤਾ-ਸੋਨੂੰ ਦੇ ਮਾਤਾ-ਪਿਤਾ ਦਾ 2 ਸਾਲ ਪਹਿਲਾਂ ਦਿਹਾਂਤ ਹੋ ਚੁਕਿਆ ਸੀ ਅਤੇ ਦੋਵੇਂ ਇਕੱਲੇ ਰਹਿੰਦੇ ਸਨ।


Disha

News Editor

Related News