ਭੈਣਾਂ ਦੀ ਜਿੱਦ ਅੱਗੇ ਝੁੱਕੇ ਭਾਰਤ ਅਤੇ ਨੇਪਾਲ, ਕੁਝ ਸਮੇਂ ਲਈ ਖੋਲ੍ਹੀ ਗਈ ਸਰਹੱਦ

Tuesday, Aug 04, 2020 - 12:15 PM (IST)

ਭੈਣਾਂ ਦੀ ਜਿੱਦ ਅੱਗੇ ਝੁੱਕੇ ਭਾਰਤ ਅਤੇ ਨੇਪਾਲ, ਕੁਝ ਸਮੇਂ ਲਈ ਖੋਲ੍ਹੀ ਗਈ ਸਰਹੱਦ

ਬਹਿਰਾਈਚ (ਉੱਤਰ ਪ੍ਰਦੇਸ਼)- ਭਾਰਤ ਅਤੇ ਨੇਪਾਲ ਦਰਮਿਆਨ ਪ੍ਰਚਲਿਤ ਰੋਟੀ-ਬੇਟੀ ਦਾ ਸੰਬੰਧ ਸੋਮਵਾਰ ਨੂੰ ਉਸ ਸਮੇਂ ਸਹੀ ਸਾਬਤ ਹੁੰਦੇ ਹੋਏ ਦਿੱਸਿਆ, ਜਦੋਂ ਰੱਖੜੀ ਮੌਕੇ ਰੂਪਈ ਡੀਹਾ ਸਰਹੱਦ ਦੇ ਦੋਹਾਂ ਪਾਸੇ ਮੌਜੂਦ ਸੈਂਕੜੇ ਭੈਣਾਂ ਦੀ ਸਰਹੱਦ ਪਾਰ ਦੂਜੇ ਦੇਸ਼ 'ਚ ਮੌਜੂਦ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਦੀ ਜਿੱਦ ਦੇ ਅੱਗੇ ਉਨ੍ਹਾਂ ਨੂੰ ਝੁੱਕਣਾ ਪਿਆ। ਇਨ੍ਹਾਂ ਭੈਣ-ਭਰਾਵਾਂ ਦੇ ਪਿਆਰ ਦੇ ਸਾਹਮਣੇ ਕੋਰੋਨਾ ਵਾਇਰਸ, ਹਾਈ ਅਲਰਟ, ਦੋਹਾਂ ਸਰਕਾਰਾਂ ਦਰਮਿਆਨ ਤਲੱਖ ਹੋ ਰਹੇ ਰਿਸ਼ਤੇ ਅਤੇ ਤਾਲਾਬੰਦੀ ਦੀਆਂ ਸਾਰੀਆਂ ਰੁਕਾਵਟਾਂ ਫਿਕੀਆਂ ਪੈ ਗਈਆਂ। ਦੋਹਾਂ ਦੇਸ਼ਾਂ ਨੂੰ ਥੱਕ-ਹਾਰ ਕੇ ਕੁਝ ਘੰਟਿਆਂ ਤੱਕ ਭੈਣਾਂ ਲਈ ਸਰਹੱਦ ਨੂੰ ਖੋਲ੍ਹਣਾ ਹੀ ਪਿਆ। ਹਥਿਆਰਬੰਦ ਸਰਹੱਦੀ ਫੋਰਸ (ਐੱਸ.ਐੱਸ.ਬੀ.) ਦੀ 42ਵੀਂ ਵਾਹਿਨੀ ਦੇ ਕਮਾਂਡੈਂਟ ਪ੍ਰਵੀਨ ਕੁਮਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਕੋਵਿਡ-19 ਮਹਾਮਾਰੀ ਅਤੇ ਅਯੁੱਧਿਆ 'ਚ ਮੰਦਰ ਨੀਂਹ ਪੱਧਰ ਦੇ ਮੱਦੇਨਜ਼ਰ ਸਰਹੱਦ 'ਤੇ ਚੌਕਸੀ ਦੇ ਬਾਵਜੂਦ ਸੋਮਵਾਰ ਨੂੰ ਰੱਖੜੀ 'ਤੇ ਸਵੇਰ ਤੋਂ ਹੀ ਭਾਰਤ-ਨੇਪਾਲ ਦੀ ਰੂਪਈ ਡੀਹਾ ਸਰਹੱਦ 'ਤੇ ਦੋਹਾਂ ਪਾਸੇ ਭੈਣਾਂ ਹੱਥਾਂ 'ਚ ਰੱਖੜੀ, ਮਠਿਆਈ, ਰੋਲੀ, ਪੂਜਾ ਦੀ ਥਾਲ ਲੈ ਕੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਇਕੱਠੇ ਹੋਣ ਲੱਗੀਆਂ ਸਨ। 

ਦੂਜੇ ਪਾਸੇ ਭਰਾ ਵੀ ਭੈਣਾਂ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ 'ਚੋਂ ਕੁਝ ਭਰਾ-ਭੈਣ, ਲਖਨਊ, ਦੇਵਰੀਆ, ਗੋਂਡਾ, ਬਲਰਾਮਪੁਰ ਅਤੇ ਸ਼੍ਰਾਵਸਤੀ ਜ਼ਿਲ੍ਹਿਆਂ ਤੋਂ ਰੂਪਈ ਡੀਹਾ ਸਰਹੱਦ 'ਤੇ ਪਹੁੰਚੇ ਸਨ। ਕਾਫ਼ੀ ਜਦੋ-ਜਹਿਦ ਤੋਂ ਬਾਅਦ ਨੇਪਾਲੀ ਅਧਿਕਾਰੀਆਂ ਨਾਲ ਸੰਪਰ ਕਰੇ ਕੇ ਉਨ੍ਹਾਂ ਨੂੰ ਬੰਦ ਸਰਹੱਦ ਨੂੰ ਕੁਝ ਦੇਰ ਖੋਲ੍ਹਣ ਲਈ ਰਾਜ਼ੀ ਕੀਤਾ ਗਿਆ। ਕੁਮਾਰ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਦਰਮਿਆਨ ਇਸ ਗੱਲ 'ਤੇ ਸਹਿਮਤੀ ਬਣੀ ਕਿ ਮਾਸਕ ਲਗਾ ਕੇ ਅਤੇ ਸਰੀਰਕ ਦੂਰੀ ਬਰਕਰਾਰ ਰੱਖਦੇ ਹੋਏ, ਸੈਨੀਟਾਈਜ਼ਰ ਦੀ ਵਰਤੋਂ ਕਰਨ ਦੀ ਸ਼ਰਤ 'ਤੇ ਸਿਰਫ਼ ਭੈਣਾਂ ਲਈ ਕੁਝ ਘੰਟਿਆਂ ਦੀ ਆਵਾਜਾਈ ਦੀ ਮਨਜ਼ੂਰੀ ਦਿੱਤੀ ਜਾਵੇ। ਇਸ ਤੋਂ ਬਾਅਦ ਸਰਹੱਦ ਖੋਲ੍ਹ ਦਿੱਤੀ ਗਈ। ਨੇਪਾਲ ਤੋਂ ਆਈਆਂ ਭੈਣਾਂ ਨੇ ਭਾਰਤੀ ਕਸਬੇ ਰੂਪਈ ਡੀਹਾ 'ਚ ਅਤੇ ਭਾਰਤ ਤੋਂ ਨੇਪਾਲ ਗਈਆਂ ਭੈਣਾਂ ਨੇ ਨੇਪਾਲੀ ਸ਼ਹਿਰ ਨੇਪਾਲਗੰਜ 'ਚ ਭਰਾਵਾਂ ਨੂੰ ਰੱਖੜੀ ਬੰਨ੍ਹ ਕੇ ਆਪਣਾ ਤਿਉਹਾਰ ਮਨਾਇਆ।


author

DIsha

Content Editor

Related News