ਭੈਣ ਨੇ ਕੁੱਤਿਆਂ ਲਈ ਰੋਟੀਆਂ ਬਣਾਉਣ ਤੋਂ ਕੀਤਾ ਮਨ੍ਹਾ, ਭਰਾ ਨੇ ਗੋਲੀ ਮਾਰ ਕਰ ਦਿੱਤਾ ਕਤਲ

Tuesday, Dec 15, 2020 - 11:53 AM (IST)

ਭੈਣ ਨੇ ਕੁੱਤਿਆਂ ਲਈ ਰੋਟੀਆਂ ਬਣਾਉਣ ਤੋਂ ਕੀਤਾ ਮਨ੍ਹਾ, ਭਰਾ ਨੇ ਗੋਲੀ ਮਾਰ ਕਰ ਦਿੱਤਾ ਕਤਲ

ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ 'ਚ ਇਕ ਭਰਾ ਨੇ ਆਪਣੀ ਭੈਣ ਦਾ ਗੋਲੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਭੈਣ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੇ ਕੁੱਤਿਆਂ ਲਈ ਰੋਟੀਆਂ ਨਹੀਂ ਬਣਾਈਆਂ ਸਨ। ਪੁਲਸ ਨੇ ਭਰਾ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਮਾਮਲਾ ਮੇਰਠ ਦੇ ਭਾਵਨਪੁਰ ਥਾਣਾ ਇਲ਼ਾਕੇ ਦਾ ਹੈ। ਇੱਥੇ ਕੈਲਾਸ਼ ਵਾਟਿਕਾ ਕਾਲੋਨੀ 'ਚ ਰਹਿਣ ਵਾਲੇ 25 ਸਾਲਾ ਆਸ਼ੀਸ਼ ਨੇ ਘਰ 'ਚ ਕਰੀਬ 2 ਦਰਜਨ ਕੁੱਤੇ ਪਾਲ ਰੱਖੇ ਸਨ। ਉਹ ਰੋਜ਼ਾਨਾ ਆਪਣੀ ਭੈਣ ਪਾਰੂਲ ਤੋਂ ਇਨ੍ਹਾਂ ਕੁੱਤਿਆਂ ਲਈ ਰੋਟੀਆਂ ਬਣਵਾਉਂਦਾ ਸੀ। ਭਰਾ ਦੇ ਰੋਜ਼-ਰੋਜ਼ ਦੇ ਇਸ ਕੰਮ ਤੋਂ ਭੈਣ ਪਰੇਸ਼ਾਨ ਹੋ ਗਈ ਅਤੇ ਸੋਮਵਾਰ ਨੂੰ ਉਸ ਨੇ ਰੋਟੀਆਂ ਬਣਾਉਣ ਤੋਂ ਮਨ੍ਹਾ ਕਰ ਦਿੱਤਾ।

ਇਹ ਵੀ ਪੜ੍ਹੋ :ਦੇਸ਼ 'ਚ ਕੋਵਿਡ-19 ਦੇ 22 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ, ਪੀੜਤਾਂ ਦੀ ਗਿਣਤੀ 99 ਲੱਖ ਦੇ ਪਾਰ

ਭੈਣ ਦਾ ਰੋਟੀਆਂ ਬਣਾਉਣ ਤੋਂ ਇਨਕਾਰ ਕਰਨਾ ਭਰਾ ਨੂੰ ਚੰਗਾ ਨਹੀਂ ਲੱਗਾ ਅਤੇ ਉਸ ਨੇ ਭੈਣ ਦੇ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਿਆ। ਕੁਝ ਦੇਰ ਬਾਅਦ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਘਟਨਾ ਨਾਲ ਖੇਤਰ 'ਚ ਸਨਸਨੀ ਫੈਲ ਗਈ। ਇੰਨੀ ਜਿਹੀ ਗੱਲ 'ਤੇ ਭਰਾ ਵਲੋਂ ਭੈਣ ਦਾ ਗੋਲੀ ਮਾਰ ਕੇ ਕਤਲ ਕਰਨ 'ਤੇ ਹਰ ਕੋਈ ਸਦਮੇ 'ਚ ਹੈ। ਪੁਲਸ ਨੇ ਮੁਕੱਦਮਾ ਦਰਜ ਕਰ ਕੇ ਦੋਸ਼ੀ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

ਇਹ ਵੀ ਪੜ੍ਹੋ :ਕੋਰੋਨਾ ਵਾਇਰਸ ਨਾਲ ਪੀੜਤ ਵਿਜ ਨੂੰ ਦਿੱਤੀ ਗਈ ਪਲਾਜ਼ਮਾ ਥੈਰੇਪੀ


author

DIsha

Content Editor

Related News