ਸਿਸੌਦੀਆ ਦਾ ਟਵਿੱਟਰ ਅਕਾਊਂਟ ਹੈੱਕ, ਕਿਹਾ- ਅੰਨਾ ਬਾਰੇ ਕਦੇ ਗਲਤ ਨਹੀਂ ਕਿਹਾ

04/29/2017 12:30:20 PM

ਨਵੀਂ ਦਿੱਲੀ— ਦਿੱਲੀ ਨਗਰ ਨਿਗਮ ਚੋਣਾਂ ''ਚ ਮਿਲੀ ਕਰਾਰੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ''ਤੇ ਹੈ। ਐੱਮ.ਸੀ.ਡੀ. ਚੋਣਾਂ ''ਚ ਹਾਰ ਤੋਂ ਬਾਅਦ ਅੰਨਾ ਹਜ਼ਾਰੇ ਨੇ ''ਆਪ'' ਨੂੰ ਸੱਤਾ ਦਾ ਭੁੱਖਾ ਦੱਸਦੇ ਹੋਏ ਕਿਹਾ ਕਿ ਹੁਣ ਕੇਜਰੀਵਾਲ ਭਰੋਸੇਯੋਗਤਾ ਗਵਾ ਚੁੱਕੇ ਹਨ। ਇਸ ਦੌਰਾਨ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਦੇ ਟਵਿੱਟਰ ਅਕਾਊਂਟ ਤੋਂ ਅੰਨਾ ਹਜ਼ਾਰੇ ਨੂੰ ਧੋਖੇਬਾਜ਼ ਕਹਿਣ ਵਾਲੇ ਟਵੀਟ ਦੇ ਰੀਟਵੀਟ ਹੋਣ ਤੋਂ ਬਾਅਦ ਬਵਾਲ ਮਚ ਗਿਆ। ਜਿੱਥੇ ਇਕ ਪਾਸੇ ਲੋਕ ਇਸ ਨੂੰ ਕੇਜਰੀਵਾਲ ਅਤੇ ਅੰਨਾ ਦੇ ਰਿਸ਼ਤਿਆਂ ਦਰਮਿਆਨ ਆਈ ਤਲੱਖੀ ਦਾ ਕਾਰਨ ਮੰਨ ਰਹੇ ਸਨ ਤਾਂ ਉੱਥੇ ਹੀ ਸਿਸੌਦੀਆ ਨੇ ਆਪਣੇ ਟਵਿੱਟਰ ਅਕਾਊਂਟ ਦੇ ਹੈੱਕ ਹੋਣ ਦਾ ਦਾਅਵਾ ਕੀਤਾ। ਸਿਸੌਦੀਆ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਦੇ ਅਕਾਊਂਟ ਤੋਂ ਕੋਈ ਅੰਨਾ ਹਜ਼ਾਰੇ ਦੇ ਖਿਲਾਫ ਕੀਤੇ ਗਏ ਕਮੈਂਟ ਨੂੰ ਰੀਟਵੀਟ ਕਰ ਰਿਹਾ ਹੈ। ਉਨ੍ਹਾਂ ਨੇ ਇਸ ਨੂੰ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਉਨ੍ਹਾਂ ਨੇ ਅਪੀਲ ਕੀਤੀ, ਕ੍ਰਿਪਾ ਅਜਿਹੀਆਂ ਗੱਲਾਂ ''ਤੇ ਭਰੋਸਾ ਨਾ ਕਰੋ। ਮੇਰੇ ਦਿਲ ''ਚ ਅੰਨਾ ਜੀ ਲਈ ਬਹੁਤ ਸਨਮਾਨ ਹੈ। ਮੈਂ ਉਨ੍ਹਾਂ ਬਾਰੇ ਅਜਿਹੀਆਂ ਗੱਲਾਂ ਨਹੀਂ ਕਰ ਸਕਦਾ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਸਵੇਰ ਤੋਂ ਹੀ ਮਨੀਸ਼ ਸਿਸੌਦੀਆ ਦਾ ਇਕ ਰੀਟਵੀਟ ਕਾਫੀ ਵਿਵਾਦਾਂ ''ਚ ਹੈ। ਦਰਅਸਲ ਅੰਨਾ ਦੇ ਬਿਆਨ ਨੂੰ ਇਕ ਟਵਿੱਟਰ ਯੂਜ਼ਰ ਨੇ ਟਵੀਟ ਕੀਤਾ ਕਿ ਇਹ ਗੱਲ ਉਹ ਧੋਖੇਬਾਜ਼ ਕਹਿ ਰਿਹਾ ਹੈ, ਜਿਸ ਨੇ ਲੋਕਪਾਲ ਨੂੰ ਲੈ ਕੇ ਦੇਸ਼ ਨੂੰ ਸੁਪਨਾ ਦਿਖਾਇਆ ਅਤੇ ਹੁਣ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਚੁੱਪ ਹੈ। ਇਸ ਟਵੀਟ ਦਾ ਜਵਾਬ ਦਿੰਦੇ ਹੋਏ ਦੂਜੇ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਇਸ ''ਚ ਕੋਈ ਸ਼ੱਕ ਨਹੀਂ ਹੈ ਕਿ ਉਸ ਨੇ ਲੋਕਪਾਲ ਦਾ ਸੁਪਨਾ ਦਿਖਾਇਆ। ਹੁਣ ਮੈਂ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਉਹ ਭਾਜਪਾ ਦਾ ਏਜੰਟ ਹੈ। ਮਨੀਸ਼ ਸਿਸੌਦੀਆ ਨੇ ਅੰਨਾ ਦੇ ਖਿਲਾਫ ਕੀਤੇ ਇਸ ਟਵੀਟ ਨੂੰ ਰੀਟਵੀਟ ਕਰ ਦਿੱਤਾ, ਜਿਸ ਤੋਂ ਇਹ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਕੇਜਰੀਵਾਲ ਅਤੇ ਅੰਨਾ ਹਜ਼ਾਰੇ ਦਰਮਿਆਨ ਸੰਬੰਧ ਬੇਹੱਦ ਖਰਾਬ ਪੱਧਰ ''ਤੇ ਪੁੱਜ ਚੁਕੇ ਹਨ।

 


Disha

News Editor

Related News