'ਮਿਸ਼ਨ ਪੰਜਾਬ' ਤਹਿਤ ਗੁਰਨਾਮ ਚਢੂਨੀ ਦਾ ਵੱਡਾ ਦਾਅਵਾ, 'ਕਿਸਾਨ-ਮਜ਼ਦੂਰ ਮਿਲ ਕੇ ਲੜਨਗੇ ਚੋਣ'

Monday, Sep 13, 2021 - 12:11 PM (IST)

'ਮਿਸ਼ਨ ਪੰਜਾਬ' ਤਹਿਤ ਗੁਰਨਾਮ ਚਢੂਨੀ ਦਾ ਵੱਡਾ ਦਾਅਵਾ, 'ਕਿਸਾਨ-ਮਜ਼ਦੂਰ ਮਿਲ ਕੇ ਲੜਨਗੇ ਚੋਣ'

ਸਿਰਸਾ (ਲਲਿਤ)- ਸੰਯੁਕਤ ਕਿਸਾਨ ਮੋਰਚਾ ਦੇ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਗੁਰਨਾਮ ਸਿੰਘ  ਚਢੂਨੀ ਨੇ ਕਿਹਾ ਕਿ ਪੰਜਾਬ ’ਚ ਕਿਸਾਨ-ਮਜ਼ਦੂਰ ਮਿਲ ਕੇ ਚੋਣਾਂ ਲੜਣਗੇ ਤੇ ਕਿਸਾਨਾਂ ਦੀ ਸਰਕਾਰ ਬਣੇਗੀ। ਚਢੂਨੀ ਨੇ ਇਹ ਐਲਾਨ ਵੀ ਕੀਤਾ ਕਿ ਮੈਂ ਖੁਦ ਚੋਣ ਨਹੀਂ ਲੜਾਗਾਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠਾਂ ਚੋਣ ਨਹੀਂ ਲੜੀ ਜਾਵੇਗੀ। ਇਸ ਖ਼ਾਤਰ ਆਮ ਲੋਕਾਂ ਨੂੰ ਇਕੱਠਾ ਕਰ ਕੇ ਇਕ ਮੰਚ ਤਿਆਰ ਕੀਤਾ ਜਾਵੇਗਾ। ਉਨ੍ਹਾਂ ਨੇ ਸਾਫ਼ ਕੀਤਾ ਕਿ ‘ਮਿਸ਼ਨ ਪੰਜਾਬ’ ਮੇਰਾ ਨਿੱਜੀ ਵਿਚਾਰ ਹੈ, ਸੰਯੁਕਤ ਕਿਸਾਨ ਮੋਰਚੇ ਦਾ ਨਹੀਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚਢੂਨੀ ਨੇ ਐਤਵਾਰ ਨੂੰ ਸਿਰਸਾ ਦੀ ਅਨਾਜ ਮੰਡੀ ’ਚ ਆਯੋਜਿਤ ਕਿਸਾਨ-ਮਜ਼ਦੂਰ ਸੰਮੇਲਨ ’ਚ ਹਿੱਸਾ ਲੈਂਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਰਾਜ ਹੱਠ ਕਰ ਕੇ ਕਿਸਾਨਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਰਹੀ ਹੈ।

ਇਹ ਵੀ ਪੜ੍ਹੋ : ਕਰਨਾਲ ਧਰਨਾ ਖ਼ਤਮ, ਚਢੂਨੀ ਬੋਲੇ- ਜਿੱਤ ਦਾ ਮੂਲ ਮੰਤਰ- ‘ਸ਼ਾਂਤੀ ਨਾਲ ਡਟੇ ਰਹੋ’

PunjabKesari

ਚਢੂਨੀ ਨੇ ਕਿਹਾ  ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਸ ਨੇ ਵੀ ਰਾਜ ਹੱਠ ਕੀਤਾ ਹੈ, ਉਸ ਦਾ ਰਾਜ ਤਾਂ ਨਾਸ਼ ਹੋਇਆ ਹੈ, ਉਸਦੇ ਨਾਲ ਪਰਿਵਾਰ ਵੀ ਤਬਾਹ ਹੋ ਗਿਆ ਹੈ। ਹੁਣ ਦੇਸ਼ ’ਚ ਬਦਲਾਅ ਲਿਆਉਣ ਦਾ ਸਮਾਂ ਹੈ, ਜੇਕਰ ਕਿਸਾਨਾਂ-ਮਜ਼ਦੂਰਾਂ ਦੀ ਸਰਕਾਰ ਬਣੇਗੀ ਤਾਂ ਹੀ ਬਦਲਾਅ ਆ ਸਕਦਾ ਹੈ। ਜਿਨ੍ਹਾਂ ਲੋਕਾਂ ਅਤੇ ਕੰਪਨੀਆਂ ਨੇ ਲੁੱਟ-ਖੋਹ ਕਰ ਕੇ ਧਨ-ਦੌਲਤ ਇਕੱਠੀ ਕੀਤੀ ਹੈ, ਕਿਸਾਨਾਂ ਦੇ ਹੱਥ ਰਾਜ ਆਉਣ ’ਤੇ ਉਹ ਸਾਰੀ ਧਨ ਦੌਲਤ ਉਨ੍ਹਾਂ ਤੋਂ ਲੈ ਕੇ ਕਿਸਾਨਾਂ ਦੇ ਹਵਾਲੇ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਆਰ. ਐੱਸ. ਐੱਸ. ਦੀ ਵਿਚਾਰਧਾਰਾ ਵਾਲੀ ਹੈ ਅਤੇ ਇਹ ਜਲਦੀ ਮੰਨਣ ਵਾਲੀ ਨਹੀਂ ਹੈ। ਆਪਣੀ ਮੰਗਾਂ ਮਨਵਾਉਣ ਖ਼ਾਤਰ ਕਿਸਾਨਾਂ ਨੂੰ ਚੋਣਾਂ ਤਕ ਵੀ ਉਡੀਕ ਕਰਨੀ ਪੈ ਸਕਦੀ ਹੈ, ਇਸ ਕਰ ਕੇ ਅਸੀਂ ਹਿੰਮਤ ਨਹੀਂ ਛੱਡਣੀ ਹੈ। ਸਾਰਿਆਂ ਨੇ ਮਿਲ ਕੇ ਇਸ ਸਰਕਾਰ ਦੇ ਖਿਲਾਫ ਲੜਾਈ ਲੜਨੀ ਹੈ। ਜਦ ਤਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਕਿਸਾਨਾਂ ਦਾ ਇਹ ਅੰਦੋਲਨ ਜਾਰੀ ਰਹੇਗਾ।

ਇਹ ਵੀ ਪੜ੍ਹੋ : ਕਰਨਾਲ ਬਹਾਨੇ ਅੰਦੋਲਨ ਨੂੰ ਖਿਲਾਰਨਾ ਚਾਹੁੰਦੀ ਹੈ ਭਾਜਪਾ ਸਰਕਾਰ : ਰਾਜੇਵਾਲ (ਵੀਡੀਓ)

ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਸਿਰਸਾ ਦੀ ਅਨਾਜ ਮੰਡੀ ’ਚ ਕਿਸਾਨ, ਮਜ਼ਦੂਰ, ਕਾਰੋਬਾਰੀ, ਯੁਵਾ ਮਹਾਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਮਹਾਸੰਮੇਲਨ ’ਚ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ, ਜੋਗਿੰਦਰ ਸਿੰਘ ਉਗਰਾਹਾਂ, ਅਤੁਲ ਅੰਜਾਨ ਨੇ ਖ਼ਾਸ ਤੌਰ ’ਤੇ ਸ਼ਿਰਕਤ ਕੀਤੀ। ਸੰਮੇਲਨ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਸ਼ਾਮਲ ਹੋਏ। ਇਸ ਮੌਕੇ ਕਿਸਾਨ ਆਗੂਆਂ ਨੇ ਕੇਂਦਰ ਅਤੇ ਹਰਿਆਣਾ ਸਰਕਾਰ ’ਤੇ ਜੰਮ ਕੇ ਨਿਸ਼ਾਨੇ ਵਿੰਨ੍ਹੇ ਅਤੇ ਕਿਹਾ ਕਿ ਕਿਸਾਨ ਅੰਦੋਲਨ ਕੇਂਦਰ ਸਰਕਾਰ ਦੇ ਰਾਜ ਹੱਠ ਖ਼ਿਲਾਫ਼ ਇਕ ਮੁਹਿੰਮ ਹੈ। 

ਇਹ ਵੀ ਪੜ੍ਹੋ : ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ BJP ਸੰਸਦ ਮੈਂਬਰ ਵਰੁਣ ਗਾਂਧੀ ਨੇ CM ਯੋਗੀ ਨੂੰ ਲਿਖੀ ਚਿੱਠੀ

 

 


author

Tanu

Content Editor

Related News