ਸਰਕਾਰੀ ਸੁਰੱਖਿਆ ਛੱਤਰੀ ਵਧਾਉਣ ਲਈ ਸਿਰਸਾ ਦਿੰਦੇ ਨੇ ਅਜਿਹੇ ਬਿਆਨ : ਜੀ.ਕੇ.
Monday, May 18, 2020 - 09:28 PM (IST)
ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਲਗਾਤਾਰ ਸਿੱਖ ਸਿਧਾਂਤਾਂ ਅਤੇ ਵਿਚਾਰਧਾਰਾ ਖਿਲਾਫ ਗੈਰ-ਜ਼ਰੂਰੀ ਬਿਆਨਬਾਜੀ ਸਿਰਫ ਆਪਣੀ ਸਰਕਾਰੀ ਸੁਰੱਖਿਆ ਛੱਤਰੀ ਨੂੰ ਵਧਾਉਣ ਲਈ ਕਰ ਰਹੇ ਹਨ। ਇਹ ਸਨਸਨੀਖੇਜ ਦਾਅਵਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਿਰਸਾ ਵੱਲੋਂ ਧਾਰਮਿਕ ਸੰਸਥਾਵਾਂ ਦਾ ਸੋਨਾ ਅਤੇ ਐਫ.ਡੀ.ਆਰ. ਸਰਕਾਰ ਦੁਆਰਾ ਜ਼ਬਤ ਕਰਣ ਦੇ ਦਿੱਤੇ ਗਏ ਬਿਆਨ 'ਤੇ ਪੱਤਰਕਾਰਾਂ ਨੂੰ ਪ੍ਰਤੀਕਿਰਿਆ ਦਿੰਦੇ ਹੋਏ ਕੀਤਾ। ਜੀ.ਕੇ. ਨੇ ਦਾਅਵਾ ਕੀਤਾ ਕਿ ਸਿਰਸਾ ਵਿਵਾਦ ਇਸ ਲਈ ਪੈਦਾ ਕਰਦੇ ਹਨ, ਤਾਂ ਕਿ ਵਿਦੇਸ਼ਾਂ 'ਚ ਬੈਠੇ ਸਿੱਖ ਉਨ੍ਹਾਂ ਦੀ ਗਲਤ ਗੱਲ ਦਾ ਵਿਰੋਧ ਕਰਦੇ ਹੋਏ, ਕੁੱਝ ਅਜਿਹਾ ਬੋਲ ਜਾਣ, ਜਿਸ ਨੂੰ ਸਿਰਸਾ ਆਪਣੇ ਲਈ ਧਮਕੀ ਦੱਸ ਕੇ ਸਰਕਾਰ ਤੋਂ ਆਪਣੀ ਸੁਰੱਖਿਆ ਛੱਤਰੀ ਵਧਾਉਣ ਲਈ ਕਹਿ ਕੇ ਆਪਣੇ ਗੈਰ-ਕਾਨੂਨੀ ਕੰਮ-ਕਾਜ ਨੂੰ ਸਰਕਾਰੀ ਸੁਰੱਖਿਆ ਦੇ ਹਿਫਾਜ਼ਤ 'ਚ ਵਧਾ ਕਰ ਸਕਣ। ਜੀ.ਕੇ. ਨੇ ਕਿਹਾ ਕਿ ਮੇਰੀ ਜਾਣਕਾਰੀ ਅਨੁਸਾਰ ਅਜਿਹਾ ਪਹਿਲਾਂ ਵੀ ਸਿਰਸਾ ਕਈ ਵਾਰ ਕਰ ਚੁੱਕੇ ਹਨ, ਆਪਣੇ ਨੂੰ ਖਾਲਿਸਤਾਨ ਸਮਰਥਕਾਂ ਤੋਂ ਧਮਕੀ ਮਿਲਣ ਸਬੰਧੀ ਖਬਰ ਪੰਜਾਬ ਦੇ ਅਖਬਾਰ 'ਚ ਛਪਵਾ ਕੇ ਗ੍ਰਹਿ ਮੰਤਰਾਲਾ ਨੂੰ ਸੁਰੱਖਿਆ ਵਧਾਉਣ ਦੀ ਅਪੀਲ ਸਿਰਸਾ ਲਗਾਉਂਦੇ ਰਹੇ ਹਨ।
ਜਾਗੋ ਪਾਰਟੀ ਦੇ ਪ੍ਰਮੁੱਖ ਜੀ.ਕੇ. ਨੇ ਦਾਅਵਾ ਕੀਤਾ ਕਿ ਸਿਰਸਾ ਨੇ ਧਾਰਮਿਕ ਸਥਾਨਾਂ ਦਾ ਸੋਨਾ ਸਰਕਾਰ ਨੂੰ ਦੇਣ ਦੀ ਗੱਲ ਵਿਵਾਦ ਪੈਦਾ ਕਰਣ ਅਤੇ ਭਾਜਪਾ ਅਤੇ ਮੋਦੀ ਸਰਕਾਰ ਨੂੰ ਖੁਸ਼ ਕਰਣ ਦੀ ਇੱਛਾ ਨਾਲ ਕਹੀ ਸੀ, ਪਰ ਸਿਰਸਾ ਨੂੰ ਇਹ ਦਾਅ ਉਲਟਾ ਪੈ ਗਿਆ। ਕਿਉਂਕਿ ਭਾਜਪਾ ਅੱਜ ਕੱਲ ਅਕਾਲੀਆਂ ਨੂੰ ਭਾਵ ਨਹੀਂ ਦੇ ਰਹੀ ਹੈ। ਇਸ ਲਈ ਅੱਜ ਭਾਜਪਾ ਦੇ ਦਿੱਗਜ ਨੇਤਾਵਾਂ ਵੱਲੋਂ ਸਿਰਸੇ ਦੇ ਬਿਆਨ ਦਾ ਵਿਰੋਧ ਕਰਣ ਅਤੇ ਸਿੱਖਾਂ ਦੇ ਗੁੱਸੇ 'ਚ ਆਉਣ ਤੋਂ ਬਾਅਦ ਸਿਰਸਾ ਨੇ ਪਲਟੀ ਮਾਰਦੇ ਹੋਏ ਕਿਸੇ ਵੱਲੋਂ ਉਨ੍ਹਾਂ ਦੀ ਵੀਡੀਓ ਤੋਂ ਆਡਿਟ ਕਰਣ ਦਾ ਨਵਾਂ ਝੂਠ ਬੋਲ ਦਿੱਤਾ। ਪਰ ਜਿਵੇਂ ਝੂਠਾ ਗਵਾਹ ਕਚਿਹਰੀ 'ਚ ਝੂਠ ਬੋਲਦੇ ਹੋਏ ਵੀ ਸੱਚ ਬੋਲ ਜਾਂਦਾ ਹੈ, ਉਂਝ ਹੀ ਸਿਰਸਾ ਵੀ ਕਰ ਗਏ। ਸਿਰਸਾ ਆਪਣੀ ਵੀਡੀਓ ਦੇ ਕਿਸੇ ਵੱਲੋ 'ਆਡਿਟ' ਮਤਲਬ ਮੁਲਾਂਕਣ ਕਰਣ ਦੀ ਗੱਲ ਕਹਿ ਗਏ ਨਾ ਕਿ 'ਐਡਿਟ' ਮਤਲੱਬ ਛੇੜਛਾੜ। ਮੁਲਾਂਕਣ ਤਾਂ ਉਸ ਵੀਡੀਓ ਦਾ ਸਾਰੇ ਸਿੱਖ ਜਗਤ ਨੇ ਕਰ ਲਿਆ ਸੀ ਪਰ ਛੇੜਛਾੜ ਕਿਸੇ ਨੇ ਨਹੀਂ ਕੀਤੀ ਸੀ। ਜੀ.ਕੇ. ਨੇ ਕਿਹਾ ਕਿ ਅਜਿਹਾ ਮਾਸੂਮ, ਨਾਸਮਝ ਅਤੇ ਮੁਰਖ ਪ੍ਰਧਾਨ ਦਿੱਲੀ ਕਮੇਟੀ ਨੂੰ ਪਹਿਲੀ ਵਾਰ ਮਿਲਿਆ ਹੈ।
ਜਿਸ ਨੂੰ ਸਿੱਖ ਧਰਮ ਦੇ ਇਤਿਹਾਸ, ਭੂਗੋਲ, ਸ਼ਬਦ ਕੋਸ਼ ਅਤੇ ਵਿਚਾਰਧਾਰਾ ਦੀ ਜਾਣਕਾਰੀ ਨਹੀਂ ਹੈ। ਜਿਸ ਨੂੰ ਭਾਸ਼ਾ ਦਾ ਸ਼ਬਦ ਕੋਸ਼ ਨਹੀਂ ਪਤਾ ਉਹ ਵੀ ਧਾਰਮਿਕ ਸਥਾਨਾਂ ਦਾ ਕੋਸ਼ ਸਰਕਾਰ ਨੂੰ ਦੇਣ ਦੀ ਬਿਨਾਂ ਮੰਗੇ ਸਲਾਹ ਦੇ ਰਿਹਾ ਹੈ। ਸਿਰਸਾ ਕਿਸ ਹੈਸਿਅਤ ਨਾਲ ਕਿਸੇ ਧਾਰਮਿਕ ਸਥਾਨ ਦਾ ਸੋਨਾ ਸਰਕਾਰ ਨੂੰ ਦੇਣ ਦੀ ਗੱਲ ਕਰ ਰਹੇ ਹਨ, ਜਦੋਂ ਕਿ ਸਰਕਾਰ ਨੇ ਅਜਿਹਾ ਕਦੇ ਕਿਹਾ ਹੀ ਨਹੀਂ। ਇਸ ਲਈ ਸਿਰਸਾ ਦੇ ਬਿਆਨ ਤੋਂ ਬਾਅਦ ਜਦੋਂ ਕੁੱਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਸ਼੍ਰੀ ਦਰਬਾਰ ਸਾਹਿਬ ਦਾ ਸੋਨਾ ਉਤਾਰਣ ਦੀ ਗੱਲ ਕੀਤੀ ਤਾਂ ਸਿੱਖਾਂ 'ਚ ਗੁੱਸਾ ਪੈਦਾ ਹੋਣਾ ਲਾਜ਼ਮੀ ਸੀ। ਕਦੇ ਸਿਰਸਾ ਕਹਿੰਦੇ ਹਨ ਕਿ ਮੇਰੇ ਟਵਿੱਟਰ ਹੈਂਡਲਰ ਨੇ ਗੁਰਦੁਆਰਾ ਰਕਾਬਗੰਜ ਸਾਹਿਬ 'ਚ ਕੇਕ ਕੱਟਣ ਦਾ ਗਲਤੀ ਨਾਲ ਟਵੀਟ ਕਰ ਦਿੱਤਾ, ਕਦੇ ਕਿਸੇ ਨੇ ਮੇਰੀ ਵੀਡੀਓ ਮੁਲਾਂਕਿਤ ਅਤੇ ਸੋਧ ਕੇ ਕਰ ਦਿੱਤੀ। ਜੀ.ਕੇ. ਨੇ ਸਿਰਸਾ ਤੋਂ ਸਵਾਲ ਪੁੱਛਿਆ ਕਿ ਉਨ੍ਹਾਂ ਨੇ ਹੁਣ ਆਪਣੀ ਫੇਸਬੁੱਕ ਤੋਂ 15 ਮਈ ਵਾਲੀ ਮੂਲ ਵੀਡੀਓ ਕਿਉਂ ਹਟਾਈ ਹੈ? ਉਹ ਤਾਂ ਸੋਧ ਕੇ ਨਹੀਂ ਸੀ। ਜੀ.ਕੇ. ਨੇ ਦਾਅਵਾ ਕੀਤਾ ਕਿ ਸਿਰਸਾ ਲਗਾਤਾਰ ਭਾਜਪਾ ਦੀ ਹੇਠੀ ਕਰਵਾਉਣ ਦਾ ਕੰਮ ਕਰ ਰਹੇ ਹਨ। ਜੀ.ਕੇ. ਨੇ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿਰਸਾ ਨੂੰ ਗਲਤ ਬਿਆਨਾਂ ਲਈ ਤਖ਼ਤ ਸਾਹਿਬ 'ਤੇ ਤਲਬ ਕਰਣ ਦੀ ਮੰਗ ਵੀ ਕੀਤੀ।