ਸੀਵਰੇਜ ''ਚ ਡਿੱਗੇ ਦੋ ਕਿਸਾਨ, ਇਕ ਨੂੰ ਬਾਹਰ ਕੱਢਿਆ ਤੇ ਦੂਜੇ ਦੀ ਭਾਲ ਜਾਰੀ

08/13/2020 4:25:16 PM

ਸਿਰਸਾ— ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਨਟਾਰ ਪਿੰਡ ਨੇੜੇ ਸੀਵਰੇਜ 'ਚ ਬੀਤੀ ਰਾਤ ਡਿੱਗੇ ਦੋ ਕਿਸਾਨ ਡਿੱਗ ਗਏ। ਦੋਹਾਂ 'ਚੋਂ ਇਕ ਨੂੰ ਪ੍ਰਸ਼ਾਸਨ ਦੀ ਰਾਹਤ ਅਤੇ ਬਚਾਅ ਟੀਮ ਨੇ ਬਚਾ ਲਿਆ ਹੈ, ਜਦਕਿ ਦੂਜੇ ਦੀ ਭਾਲ ਜਾਰੀ ਹੈ। ਰਾਹਤ ਅਤੇ ਬਚਾਅ ਕੰਮਾਂ 'ਚ ਫ਼ੌਜ ਦੀ ਮਦਦ ਲਈ ਜਾ ਰਹੀ ਹੈ। ਜ਼ਿਲ੍ਹਾ ਡਿਪਟੀ ਕਮਿਸ਼ਨਰ ਰਮੇਸ਼ ਚੰਦ ਬਿਢਾਨ ਸਮੁੱਚੇ ਆਪਰੇਸ਼ਨ ਦੀ ਨਿਗਰਾਨੀ ਕਰ ਰਹੇ ਹਨ। ਬੁੱਧਵਾਰ ਦੇਰ ਰਾਤ ਰਾਹਤ ਅਤੇ ਬਚਾਅ ਕੰਮ ਲਈ ਡਿਪਟੀ ਕਮਿਸ਼ਨਰ ਨੇ ਫ਼ੌਜ ਦੀ ਟੀਮ ਨੂੰ ਮਦਦ ਲਈ ਬੁਲਾ ਲਿਆ ਸੀ। ਜਿਸ ਵਿਅਕਤੀ ਨੂੰ ਬਚਾ ਲਿਆ ਗਿਆ ਹੈ, ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। 

ਜ਼ਿਕਰਯੋਗ ਹੈ ਕਿ ਬੁੱਧਵਾਰ ਰਾਤ ਨਟਾਰ ਪਿੰਡ ਵਾਸੀ ਕਿਸਾਨ ਪੂਰਨ ਸਿੰਘ ਅਤੇ ਕਾਲਾ ਸਿੰਘ ਖੇਤਾਂ 'ਚ ਪਾਣੀ ਲਾਉਣ ਗਏ ਸਨ। ਇਸ ਦੌਰਾਨ ਪੈਰ ਫਿਸਲਣ ਨਾਲ ਪੂਰਨ ਸਿੰਘ ਸੀਵਰੇਜ ਲਾਈਨ 'ਚ ਡਿੱਗ ਗਿਆ। ਉਸ ਨੂੰ ਬਚਾਉਣ ਲਈ ਕਾਲਾ ਸਿੰਘ ਨੇ ਕੋਸ਼ਿਸ਼ ਕੀਤੀ ਤਾਂ ਉਹ ਵੀ ਸੀਵਰੇਜ ਵਿਚ ਪਾਣੀ ਦੇ ਵਹਾਅ 'ਚ ਵਹਿ ਗਿਆ। ਪੂਰਨ ਸਿੰਘ ਨੂੰ ਰਾਤ ਨੂੰ ਹੀ ਬਚਾ ਲਿਆ ਗਿਆ, ਜਿਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਕਾਲਾ ਸਿੰਘ ਦੀ ਭਾਲ ਜਾਰੀ ਹੈ। 

ਓਧਰ ਤਹਿਸੀਲਦਾਰ ਸ਼੍ਰੀਨਿਵਾਸ ਨੇ ਦੱਸਿਆ ਕਿ ਇਕ ਵਿਅਕਤੀ ਸੀਵਰੇਜ ਵਿਚ ਡਿੱਗ ਗਿਆ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਦੂਜਾ ਵੀ ਉਤਰਿਆ ਸੀ। ਦੋ ਵਿਅਕਤੀਆਂ ਦੇ ਸੀਵਰੇਜ ਵਿਚ ਫਸਣ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਰਾਹਤ ਕੰਮ ਸ਼ੁਰੂ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜੋ ਕਿ ਹਸਪਤਾਲ ਵਿਚ ਦਾਖ਼ਲ ਹੈ, ਜਦਕਿ ਦੂਜੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਫ਼ੌਜ ਨੂੰ ਬੁਲਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਛੇਤੀ ਹੀ ਦੂਜੇ ਵਿਅਕਤੀ ਨੂੰ ਵੀ ਸੀਵਰ 'ਚੋਂ ਬਾਹਰ ਕੱਢ ਲਿਆ ਜਾਵੇਗਾ।


Tanu

Content Editor

Related News