ਜੰਮੂ-ਕਸ਼ਮੀਰ: ਬਾਂਦਰਾਂ ਨੂੰ ਭਜਾਉਣ ਲਈ ਸਿਰਹਾ ਪਿੰਡ ਦੇ ਲੋਕ ਕਰਦੇ ਹਨ ‘ਲੈਮਨਗ੍ਰਾਸ ਦੀ ਖੇਤੀ’

08/30/2020 3:38:40 PM

ਜੰਮੂ-ਕਸ਼ਮੀਰ - ਜੰਮੂ ਅਤੇ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਸਿਰਹਾ ਪਿੰਡ ਦੇ ਲੋਕ ਬੰਜਰ ਜ਼ਮੀਨਾਂ ਦੀ ਵਰਤੋਂ ਕਰਨ ਅਤੇ ਉਥੋਂ ਬਾਂਦਰਾਂ ਨੂੰ ਭਜਾਉਣ ਲਈ ਲੈਮਨਗ੍ਰਾਸ ਦੀ ਖੇਤੀ ਕਰ ਰਹੇ ਹਨ। ਇਸ ਖੇਤੀ ਇਸ ਖੇਤਰ ਲਈ ਇੱਕ ਵੱਡਾ ਖ਼ਤਰਾ ਹੈ। ਦੱਸ ਦੇਈਏ ਕਿ ਪਿੰਡ ਦੇ ਲੋਕ ਮੱਕੀ, ਚੌਲ ਅਤੇ ਕਣਕ ਉਗਾਉਂਦੇ ਸਨ ਪਰ ਬਾਂਦਰ ਦੇ ਖਤਰੇ ਕਾਰਨ ਅਕਸਰ ਨੁਕਸਾਨ ਝੱਲਣਾ ਪੈਂਦਾ ਸੀ। ਇਸ ਲਈ ਫਲੈਗਸ਼ਿਪ ਬੈਕ ਟੂ ਵਿਲੇਜ਼ ਪ੍ਰੋਗਰਾਮ ਦੇ ਤਹਿਤ ਬਾਂਦਰਾਂ ਦੇ ਨੁਕਸਾਨ ਤੋਂ ਬਚਣ ਲਈ ਲੈਮਨਗ੍ਰਾਸ ਦੀ ਖੇਤੀ ਸ਼ੁਰੂ ਕੀਤੀ ਗਈ। ਸ਼ੁਰੂ-ਸ਼ੁਰੂ 'ਚ ਪਿੰਡ ਸਿਰਹਾ ਦੇ ਚਾਰ ਤੋਂ ਪੰਜ ਕਿਸਾਨ ਇਹ ਖੇਤੀ ਕਰ ਰਹੇ ਹਨ। ਲੈਮਨਗ੍ਰਾਸ ਦੀ ਖੇਤੀ ਦੀ ਸ਼ੁਰੂਆਤ ਦਸੰਬਰ 2019 ਤੋਂ ਸ਼ੁਰੂ ਹੋਈ ਸੀ। ਜਿਸ ਤੋਂ ਬਾਅਦ ਕਿਸਾਨ ਵੀ ਇਸ ਵੱਲ ਆਪਣੀ ਰੁਚੀ ਦਿਖਾ ਰਹੇ ਹਨ।

ਕੇਂਦਰੀ ਸਪਾਂਸਰ ਸਕੀਮ 'ਅਰੋਮਾ ਮਿਸ਼ਨ' ਤਹਿਤ ਸਥਾਪਤ ਕੀਤੀ ਗਈ ਇਕ ਸਿੰਗਲ ਯੂਨਿਟ ਦੇ ਤੇਲ ਦੀ ਡਿਸਟਿੱਲਲੇਸ਼ਨ ਮਸ਼ੀਨ ਨੂੰ ਇਕ ਸਾਲ ’ਚ ਕਰੀਬ 12-13 ਲੀਟਰ ਲੈਮਨਗ੍ਰਾਸ ਤੇਲ ਮਿਲਦਾ ਹੈ।

ਇਸ ਦੌਰਾਨ 67 ਸਾਲਾਂ ਕਿਸਾਨ ਤਿਲਕਰਾਜ ਨੇ ਏ.ਐੱਨ.ਆਈ. ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, 'ਪਹਿਲਾਂ ਸਾਨੂੰ ਤੇਲ ਭੰਡਾਰ ਅਤੇ ਵਿਕਰੀ ਲਈ ਜੰਮੂ ਜਾਣਾ ਪੈਂਦਾ ਸੀ ਪਰ ਹੁਣ ਜਿਵੇਂ ਇਸ ਪਿੰਡ ਵਿਚ ਇਹ ਮਸ਼ੀਨ ਲਾਈ ਗਈ ਹੈ, ਇਸ ਨਾਲ ਵਧੇਰੇ ਖਰਚਾ ਬਚਣ ਲੱਗਿਆ ਹੈ। ਇਸ ਨਾਲ ਸਾਨੂੰ ਮੁਨਾਫਾ ਹੋਣ ਲੱਗਿਆ ਹੈ ਅਤੇ ਸਾਡੀ ਸਾਲਾਨਾ ਅਮਾਦਨ ਕਰੀਬ 60,000 ਰੁਪਏ ਹੋ ਗਈ ਹੈ।

ਕਿਸਾਨ ਤਿਲਕਰਾਜ ਨੇ ਕਿਹਾ ਕਿ ਕਿਸਾਨ ਦੋ ਚੀਜ਼ਾਂ ਦੀ ਮੰਗ ਕਰ ਰਹੇ ਹਨ। ਪਹਿਲੀ ਸਰਕਾਰ ਨੂੰ ਹੋਰ ਕਿਸਾਨਾਂ ਨੂੰ ਸਹਾਇਤਾ ਦੇ ਕੇ ਲੈਮਨਗ੍ਰਾਸ ਫਾਰਮਿੰਗ ਵਿੱਚ ਲਿਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੂਜਾ ਅਸੀਂ ਕਟੜਾ ਵਿਖੇ ਆਪਣਾ ਉਤਪਾਦ ਵੇਚਣ ਲਈ ਕਾਊਂਟਰ ਚਾਹੁੰਦੇ ਹਾਂ।'

ਇਸ ਸਬੰਧ ’ਚ ਬੋਲਦੇ ਰਿਆਸੀ ਥਾਪਲੂ ਮੁੱਖ ਖੇਤੀਬਾੜੀ ਅਫਸਰ ਰਿਆਸੀ ਨੇ ਕਿਹਾ, "ਲੈਮਨਗ੍ਰਾਸ ਦੀ ਸ਼ੁਰੂਆਤ ਨਾਲ ਬਾਂਦਰ ਵੱਲੋਂ ਕੀਤੇ ਜਾ ਰਹੇ ਨੁਕਸਾਨ 'ਚ ਭਾਰੀ ਕਮੀ ਆਈ ਹੈ। ਹੁਣ ਲੈਮਨਗ੍ਰਾਸ ਤੇਲ ਦੀ ਨਿਕਾਸੀ ਦੇ ਨਾਲ-ਨਾਲ ਅਸੀਂ ਇਸ ਦੇ ਉਤਪਾਦਨ ਨੂੰ ਵਧਾਉਣ ਦੀ ਯੋਜਨਾ ਬਣਾ ਰਹੇ ਹਾਂ। ਇੱਕ ਵਾਰ ਤਾਲਾਬੰਦੀ ਖਤਮ ਹੋਣ ਤੋਂ ਬਾਅਦ ਇਸਨੂੰ ਪੀ.ਪੀ.ਪੀ. ਮੋਡ ਵਿੱਚ ਆਰੰਭ ਕੀਤਾ ਜਾਵੇਗਾ। 


rajwinder kaur

Content Editor

Related News