ਪੱਛਮੀ ਬੰਗਾਲ ਦੀ ਫਾਲਤਾ ਸੀਟ ’ਤੇ 87.76 ਫੀਸਦੀ ਪੋਲਿੰਗ

Friday, May 22, 2026 - 12:18 AM (IST)

ਪੱਛਮੀ ਬੰਗਾਲ ਦੀ ਫਾਲਤਾ ਸੀਟ ’ਤੇ 87.76 ਫੀਸਦੀ ਪੋਲਿੰਗ

ਕੋਲਕਾਤਾ- ਪੱਛਮੀ ਬੰਗਾਲ ਦੀ ਫਾਲਤਾ ਵਿਧਾਨ ਸਭਾ ਸੀਟ ’ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪਈਆਂ। ਕੁੱਲ 285 ਪੋਲਿੰਗ ਕੇਂਦਰ ਬਣਾਏ ਗਏ ਸਨ ਜਿੱਥੇ ਸ਼ਾਮ 7 ਵਜੇ ਤੱਕ 87.76 ਫੀਸਦੀ ਪੋਲਿੰਗ ਹੋਈ ਹੈ। ਇਸ ਦਾ ਨਤੀਜਾ 24 ਮਈ ਨੂੰ ਆਵੇਗਾ।

ਫਾਲਤਾ ’ਚ ਇਸ ਤੋਂ ਪਹਿਲਾਂ 29 ਅਪ੍ਰੈਲ ਨੂੰ ਵੋਟਾਂ ਪਈਆਂ ਸਨ। ਦੋਸ਼ ਸੀ ਕਿ ਕੁਝ ਬੂਥਾਂ ’ਤੇ ਈ. ਵੀ. ਐੱਮ. ’ਚ ਭਾਜਪਾ ਦੇ ਬਟਨ ’ਤੇ ਟੇਪ ਚਿਪਕਾਈ ਹੋਈ ਸੀ। ਕਈ ਹੋਰ ਬੂਥਾਂ ’ਤੇ ਈ. ਵੀ. ਐੱਮ. ’ਚ ਗੜਬੜੀ ਦੀਆਂ ਖ਼ਬਰਾਂ ਆਈਆਂ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਦੁਬਾਰਾ ਪੋਲਿੰਗ ਦਾ ਹੁਕਮ ਦਿੱਤਾ ਸੀ।

ਇਸ ਸੀਟ ’ਤੇ ਤ੍ਰਿਣਮੂਲ ਕਾਂਗਰਸ ਦੇ ਜਹਾਂਗੀਰ ਖਾਨ ਸਮੇਤ ਕੁੱਲ 6 ਉਮੀਦਵਾਰ ਚੋਣ ਮੈਦਾਨ ’ਚ ਹਨ। ਹਾਲਾਂਕਿ, ਖਾਨ ਨੇ ਮੰਗਲਵਾਰ ਨੂੰ ਚੋਣਾਂ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਸੀ। ਜਹਾਂਗੀਰ ਖਾਨ ਦੇ ਪਿੱਛੇ ਹਟਣ ਦੇ ਐਲਾਨ ਦੇ ਬਾਵਜੂਦ ਉਨ੍ਹਾਂ ਦਾ ਨਾਂ ਈ. ਵੀ. ਐੱਮ. ’ਚ ਦਰਜ ਹੈ, ਕਿਉਂਕਿ ਉਹ ਅਧਿਕਾਰਤ ਤੌਰ ’ਤੇ ਆਪਣੀ ਉਮੀਦਵਾਰੀ ਵਾਪਸ ਨਹੀਂ ਲੈ ਸਕੇ। ਹੋਰ ਉਮੀਦਵਾਰਾਂ ’ਚ ਭਾਜਪਾ ਦੇ ਦੇਬਾਂਗਸ਼ੂ ਪਾਂਡਾ, ਮਾਕਪਾ ਦੇ ਸ਼ੰਭੂਨਾਥ ਕੁਰਮੀ ਅਤੇ ਕਾਂਗਰਸ ਦੇ ਅਬਦੁਰ ਰੱਜ਼ਾਕ ਸ਼ਾਮਲ ਹਨ।


author

Rakesh

Content Editor

Related News