ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਡੋਗਰੀ, ਕਸ਼ਮੀਰੀ ਭਾਸ਼ਾਵਾਂ ''ਚ ਯੋਗ ਵੀਡੀਓ ਕੀਤਾ ਜਾਰੀ

06/19/2021 10:24:26 AM

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਕੇਂਦਰੀ ਆਯੂਸ਼ ਮੰਤਰਾਲਾ ਵਲੋਂ ਜਾਰੀ ਆਮ ਯੋਗ ਪ੍ਰੋਟੋਕਾਲ ਦੇ ਅਧੀਨ ਸ਼ੁੱਕਰਵਾਰ ਨੂੰ ਡੋਗਰੀ ਅਤੇ ਕਸ਼ਮੀਰੀ ਭਾਸ਼ਾਵਾਂ 'ਚ ਯੋਗ ਵੀਡੀਓ ਜਾਰੀ ਕੀਤੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਵੀਡੀਓ ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ 'ਚ ਪ੍ਰਸਾਰਿਤ ਕੀਤਾ ਜਾਵੇਗਾ। ਇਸ ਮੌਕੇ ਸਿਨਹਾ ਨੇ ਕਿਹਾ ਕਿ ਯੋਗ ਕਰਨ ਨਾਲ ਵਿਅਕਤੀ ਸਿਹਤਮੰਦ ਅਤੇ ਖੁਸ਼ ਰਹਿੰਦਾ ਹੈ।

ਉੱਪ ਰਾਜਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਨਾਲ ਸੰਯੁਕਤ ਰਾਸ਼ਟਰ ਮਹਾਸਭਾ ਨੇ 2014 'ਚ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਉਣ ਦਾ ਇਤਿਹਾਸਕ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਯੋਗ ਨੂੰ ਹੁਣ ਪੂਰੀ ਦੁਨੀਆ 'ਚ ਸਵੀਕਾਰ ਕੀਤਾ ਗਿਆ ਹੈ ਅਤੇ ਸਾਡੇ ਦੇਸ਼ ਲਈ ਇਹ ਮਾਣ ਦੀ ਗੱਲ ਹੈ ਕਿ ਯੋਗ ਸਾਡੀ ਸੰਸਕ੍ਰਿਤੀ ਦਾ ਅਭਿੰਨ ਅੰਗ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਰੋਜ਼ ਯੋਗ ਕਰਨਾ ਚਾਹੀਦਾ, ਵਿਸ਼ੇਸ਼ ਰੂਪ ਨਾਲ ਕੋਰੋਨਾ ਮਹਾਮਾਰੀ ਦੌਰਾਨ ਤਾਂ ਕਿ ਉਨ੍ਹਾਂ ਦੀ ਜੀਵਨ ਸਿਹਤਮੰਦ, ਤਣਾਅਮੁਕਤ ਅਤੇ ਉਨ੍ਹਾਂ ਦੀ ਰੋਗ ਵਿਰੋਧੀ ਸਮਰੱਥਾ ਬਿਹਤਰ ਹੋਵੇ।


DIsha

Content Editor

Related News