ਉਪ ਰਾਜਪਾਲ ਮਨੋਜ ਸਿਨਹਾ ਨੇ ਮਾਤਾ ਵੈਸ਼ਨੋ ਦੇਵੀ ''ਪ੍ਰਾਚੀਨ ਮਾਰਗ ਪਵਿੱਤਰ ਛੜੀ'' ਯਾਤਰਾ ਨੂੰ ਵਿਖਾਈ ਹਰੀ ਝੰਡੀ

Sunday, Apr 14, 2024 - 05:06 PM (IST)

ਉਪ ਰਾਜਪਾਲ ਮਨੋਜ ਸਿਨਹਾ ਨੇ ਮਾਤਾ ਵੈਸ਼ਨੋ ਦੇਵੀ ''ਪ੍ਰਾਚੀਨ ਮਾਰਗ ਪਵਿੱਤਰ ਛੜੀ'' ਯਾਤਰਾ ਨੂੰ ਵਿਖਾਈ ਹਰੀ ਝੰਡੀ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਐਤਵਾਰ ਯਾਨੀ ਕਿ ਅੱਜ ਸ਼ਹਿਰ ਦੇ ਬਾਹਰੀ ਇਲਾਕੇ ਨਗਰੋਟਾ 'ਚ ਪਵਿੱਤਰ ਕੋਲ ਕੰਡੋਲੀ ਮੰਦਰ 'ਚ ਮਾਤਾ ਵੈਸ਼ਨੋ ਦੇਵੀ ਪ੍ਰਾਚੀਨ ਮਾਰਗ ਛੜੀ ਯਾਤਰਾ ਦੀ 'ਪ੍ਰਥਮ ਪੂਜਾ' ਵਿਚ ਸ਼ਾਮਲ ਹੋਏ। ਉਪ ਰਾਜਪਾਲ ਨੇ ਪੂਜਾ ਕਰ ਕੇ ਪ੍ਰਾਚੀਨ ਮਾਰਗ ਪਵਿੱਤਰ ਛੜੀ ਯਾਤਰਾ ਨੂੰ ਹਰੀ ਝੰਡੀ ਵਿਖਾਈ। ਯਾਤਰਾ ਓਲੀ ਮਾਤਾ ਮੰਦਰ ਬਮਯਾਲ ਛਾਪਨੂੰ ਪਹੁੰਚਣ ਤੋਂ ਪਹਿਲਾਂ ਵਿਰਾਸਤ ਮਾਰਗ ਤੋਂ ਹੋ ਕੇ ਲੰਘੇਗੀ। ਸਿਨਹਾ ਨੇ ਸ਼ਰਧਾਲੂਆਂ ਦਾ ਸਵਾਗਤ ਕੀਤਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ।

PunjabKesari

ਜ਼ਿਕਰਯੋਗ ਹੈ ਕਿ ਜੰਮੂ ਡਿਵੀਜਨ ਦੇ ਰਿਆਸੀ ਜ਼ਿਲ੍ਹੇ ਵਿਚ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਵਿਚ ਦਰਸ਼ਨਾਂ ਲਈ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਤੀਰਥ ਯਾਤਰੀ ਆਉਂਦੇ ਹਨ। ਇਹ ਜੰਮੂ-ਕਸ਼ਮੀਰ ਦਾ ਸਭ ਤੋਂ ਪਵਿੱਤਰ ਹਿੰਦੂ ਮੰਦਰ ਹੈ।


author

Tanu

Content Editor

Related News