ਹੁਣ ਪੈਨਸ਼ਨ ਲਈ ਨਹੀਂ ਲਾਉਣੇ ਪੈਣਗੇ ਚੱਕਰ, ਕੇਂਦਰ ਸਰਕਾਰ ਦਾ ਪੋਰਟਲ ਦੂਰ ਕਰੇਗਾ ਹਰ ਸਮੱਸਿਆ
Wednesday, Apr 13, 2022 - 05:04 PM (IST)
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਪੈਨਸ਼ਨਧਾਰਕਾਂ ਅਤੇ ਸੇਵਾਮੁਕਤ ਹੋਣ ਵਾਲੇ ਸੀਨੀਅਰ ਕਰਮਚਾਰੀਆਂ ਲਈ ਚੰਗੀ ਖ਼ਬਰ ਲੈ ਕੇ ਆਈ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਪੈਨਸ਼ਨਧਾਰਕਾਂ ਅਤੇ ਸੇਵਾਮੁਕਤ ਸੀਨੀਅਰ ਨਾਗਰਿਕਾਂ ਦੀ ਸਹੂਲਤ ਲਈ ‘ਸਿੰਗਲ-ਵਿੰਡੋ’ ਪੋਰਟਲ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਯਾਨੀ ਕਿ ਹੁਣ ਪੈਨਸ਼ਨ ਨਾਲ ਜੁੜੀ ਕਿਸੇ ਵੀ ਸਮੱਸਿਆ ਲਈ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ।
ਇਹ ਵੀ ਪੜ੍ਹੋ: PM ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਬੈਠਕ, ਇਸ ਅਹਿਮ ਮੁੱਦੇ ’ਤੇ ਲਿਆ ਫ਼ੈਸਲਾ
ਕੇਂਦਰੀ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਪੋਰਟਲ ਦੇ ਜ਼ਰੀਏ ਪੈਨਸ਼ਨਧਾਰਕਾਂ ਦੀਆਂ ਸਾਰੀਆਂ ਸ਼ਿਕਾਇਤਾਂ ਦਾ ਤੇਜ਼ੀ ਨਾਲ ਨਿਪਟਾਰਾ ਹੋਵੇਗਾ। ਸਰਕਾਰ ਇਸ ਪੋਰਟਲ ਦੇ ਇਸਤੇਮਾਲ ਬਾਰੇ ਛੇਤੀ ਹੀ ਵਿਸਥਾਰਪੂਰਵਕ ਜਾਣਕਾਰੀ ਜਾਰੀ ਕਰੇਗੀ। ਜਤਿੰਦਰ ਸਿੰਘ ਨੇ ਕਿਹਾ ਕਿ ਇਹ ਪੋਰਟਲ ਨਾ ਸਿਰਫ ਦੇਸ਼ ਭਰ ਦੇ ਪੈਨਸ਼ਨਧਾਰਕਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਸੰਪਰਕ ਬਣਾ ਕੇ ਰੱਖਣ ’ਚ ਮਦਦਗਾਰ ਹੋਵੇਗਾ, ਸਗੋਂ ਤੁਰੰਤ ਪ੍ਰਤੀਕਿਰਿਆ ਲਈ ਲਗਾਤਾਰ ਉਨ੍ਹਾਂ ਦੇ ਸੁਝਾਅ ਅਤੇ ਸ਼ਿਕਾਇਤਾਂ ਆਦਿ ਪ੍ਰਾਪਤ ਕੀਤੇ ਜਾ ਸਕਣਗੇ।
ਇਹ ਵੀ ਪੜ੍ਹੋ: ਇਕਬਾਲ ਸਿੰਘ ਲਾਲਪੁਰਾ ਦੇ ਹੱਥਾਂ ’ਚ ਕੌਮੀ ਘੱਟ ਗਿਣਤੀ ਕਮਿਸ਼ਨ ਦੀ ਕਮਾਨ, ਮੁੜ ਬਣਾਏ ਗਏ ਪ੍ਰਧਾਨ
ਪੈਨਸ਼ਨ ਨਿਯਮਾਂ ਦੀ ਸਮੀਖਿਆ ਅਤੇ ਵਿਵਸਥੀਕਰਨ ਲਈ ਸਵੈ-ਇੱਛੁਕ ਏਜੰਸੀਆਂ ਦੀ ਸਥਾਈ ਕਮੇਟੀ (ਐੱਸ. ਸੀ. ਓ. ਵੀ. ਏ.) ਦੀ 32ਵੀਂ ਬੈਠਕ ਨੂੰ ਸੰਬੋਧਿਤ ਕਰਦਿਆਂ ਕੇਂਦਰੀ ਮੰਤਰੀ ਜਤਿੰਦਰ ਨੇ ਕਿਹਾ ਕਿ ਆਮ ਆਦਮੀ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਦੇ ਉਦੇਸ਼ ਨਾਲ ਸਾਲ 2014 ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਪੈਨਸ਼ਨ ਨਿਯਮਾਂ ’ਚ ਕ੍ਰਾਂਤੀਕਾਰੀ ਬਦਲਾਅ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੈਨਸ਼ਨ ਪੋਰਟਲ ਦਾ ਮਕਸਦ ਪੈਨਸ਼ਨਧਾਰਕਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਇਕ ਥਾਂ ’ਤੇ ਡਿਜੀਟਲ ਤੰਤਰ ਜ਼ਰੀਏ ਹੱਲ ਯਕੀਨੀ ਕਰਨਾ ਹੈ, ਤਾਂਕਿ ਉਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਦੇ ਚੱਕਰ ਨਾ ਲਾਉਣੇ ਪੈਣ।
ਇਹ ਵੀ ਪੜ੍ਹੋ: ਖ਼ੁਲਾਸਾ: ਹਰਿਆਣਾ ’ਚ ਸਾਬਕਾ ਵਿਧਾਇਕਾਂ ਦੀ ਪੈਨਸ਼ਨ ’ਤੇ ਸਾਲਾਨਾ ਖ਼ਰਚ ਹੋ ਰਹੇ 30 ਕਰੋੜ ਰੁਪਏ