1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਪੂਰੀ ਤਰ੍ਹਾਂ ਬੈਨ, ਸਰਕਾਰ ਨੇ ਇਸ ਵਜ੍ਹਾ ਤੋਂ ਚੁੱਕਿਆ ਸਖ਼ਤ ਕਦਮ
Wednesday, Jun 29, 2022 - 01:07 PM (IST)
ਨੈਸ਼ਨਲ ਡੈਸਕ- ਕੇਂਦਰ ਸਰਕਾਰ ਨੇ 1 ਜੁਲਾਈ 2022 ਤੋਂ ਸਿੰਗਲ ਯੂਜ਼ ਵਾਲੇ ਪਲਾਸਟਿਕ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਾ ਦਿੱਤੀ ਹੈ। ਦਰਅਸਲ ਵਾਤਾਵਰਣ ਅਤੇ ਜਲਵਾਯੂ ਤਬਦੀਲੀ ਮੰਤਰਾਲਾ ਨੇ ਕਿਹਾ ਕਿ ਸਾਰੇ ਦੇਸ਼ਾਂ ’ਚ ਸਿੰਗਲ ਯੂਜ਼ ਵਾਲੇ ਪਲਾਸਟਿਕ ਦੀਆਂ ਚੀਜ਼ਾਂ ਕਾਰਨ ਪ੍ਰਦੂਸ਼ਣ ਨਾਲ ਨਜਿੱਠਣਾ ਇਕ ਵੱਡੀ ਚੁਣੌਤੀ ਬਣ ਕੇ ਉਭਰਿਆ ਹੈ। ਜਿਸ ਕਾਰਨ ਇਸ ’ਤੇ ਰੋਕ ਲਾਉਣੀ ਲਾਜ਼ਮੀ ਹੋ ਗਈ। ਭਾਰਤ ਸਰਕਾਰ ਨੇ ਕੂੜੇ ਵਾਲੇ ਸਿੰਗਲ ਯੂਜ਼ ਪਲਾਸਟਿਕ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਇਹ ਸਖ਼ਤ ਕਦਮ ਚੁੱਕਿਆ ਹੈ। ਸਰਕਾਰ ਦੇ ਇਸ ਫ਼ੈਸਲੇ ਦੀ ਵਜ੍ਹਾ ਨਾਲ ਪੈਕਡ ਜੂਸ, ਸਾਫਟ ਡਰਿੰਕਸ ਅਤੇ ਡੇਅਰੀ ਪ੍ਰਾਡੈਕਟ ਬਣਾਉਣ ਅਤੇ ਵੇਚਣ ਵਾਲੀਆਂ ਕੰਪਨੀਆਂ ਨੂੰ ਵੱਡਾ ਝਟਕਾ ਲੱਗਾ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਪਰਤੀ ਗੀਤਾ ਨੂੰ ਆਖ਼ਰਕਾਰ ਮਿਲਿਆ ਪਰਿਵਾਰ, ਮਾਂ ਨੇ ਸੁਣਾਈ ਗੁੰਮ ਹੋਣ ਦੀ ਕਹਾਣੀ
1 ਜੁਲਾਈ ਤੋਂ ਬੈਨ ਹੋਣਗੀਆਂ ਇਹ ਚੀਜ਼ਾਂ-
1 ਜੁਲਾਈ ਤੋਂ ਇਸ ਪਾਬੰਦੀ ਦੇ ਲਾਗੂ ਹੋਣ ਮਗਰੋਂ ਕੰਪਨੀਆਂ ਪਲਾਸਟਿਕ ਸਟ੍ਰਾਅ ਦੇ ਨਾਲ ਆਪਣੇ ਪ੍ਰੋਡੈਕਟਸ ਨੂੰ ਨਹੀਂ ਵੇਚ ਸਕਣਗੀਆਂ। ਪਲਾਸਟਿਕ ਨਾਲ ਹੀ ਈਅਰ-ਬਰਡ, ਗੁਬਾਰਿਆਂ ਲਈ ਪਲਾਸਟਿਕ ਸਟਿਕ, ਪਲਾਸਟਿਕ ਦੇ ਝੰਡੇ, ਕੈਂਡੀ ਸਟਿਕ, ਆਈਕ੍ਰੀਮ ਸਟਿਕ, ਸਜਾਵਟ ਲਈ ਥਰਮੋਕੋਲ, ਪਲੇਟਾਂ, ਕੱਪ, ਗਿਲਾਸ ਅਤੇ ਚਮਚ ਵਰਗੀਆਂ ਚੀਜ਼ਾਂ ਦੇ ਇਸਤੇਮਾਲ ’ਤੇ ਪਾਬੰਦੀ ਲੱਗ ਜਾਵੇਗੀ।
ਸਰਕਾਰ ਕਿਸੇ ਕਿਸਮ ਦੀ ਛੋਟ ਨਹੀਂ ਦੇਣ ਵਾਲੀ
ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ ਅਤੇ ਸਰਕਾਰ ਇਸ 'ਚ ਕੋਈ ਛੋਟ ਨਹੀਂ ਦੇਵੇਗੀ। 1 ਜੁਲਾਈ ਤੋਂ ਇਸ ਪਾਬੰਦੀ ਦੇ ਲਾਗੂ ਹੋਣ ਤੋਂ ਬਾਅਦ ਪੀਣ ਵਾਲੇ ਪਦਾਰਥ ਬਣਾਉਣ ਵਾਲੀਆਂ ਕੰਪਨੀਆਂ ਪਲਾਸਟਿਕ ਦੇ ਸਟ੍ਰਾਅ ਵਾਲੇ ਆਪਣੇ ਉਤਪਾਦ ਨਹੀਂ ਵੇਚ ਸਕਣਗੀਆਂ, ਇਸ ਲਈ ਅਮੂਲ, ਮਦਰ ਡੇਅਰੀ ਅਤੇ ਡਾਬਰ ਵਰਗੀਆਂ ਕੰਪਨੀਆਂ ਨੇ ਸਰਕਾਰ ਨੂੰ ਆਪਣੇ ਫ਼ੈਸਲੇ ਨੂੰ ਕੁਝ ਸਮੇਂ ਲਈ ਟਾਲਣ ਦੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ- ਬਿਹਾਰ ’ਚ ਸ਼ੂਗਰ ਫਰੀ ਅੰਬ ਬਟੋਰ ਰਿਹਾ ਖੂਬ ਸੁਰਖੀਆਂ, 16 ਵਾਰ ਬਦਲਦਾ ਹੈ ਰੰਗ
ਪਲਾਸਟਿਕ ਸਟ੍ਰਾਅ ’ਤੇ ਵੱਡਾ ਕਾਰੋਬਾਰ ਨਿਰਭਰ-
ਅਮੂਲ, ਪੈਪਸੀਕੋ, ਕੋਕਾ-ਕੋਲਾ, ਮਦਰ ਡੇਅਰੀ ਵਰਗੀਆਂ ਕੰਪਨੀਆਂ ਦੇ ਪੀਣ ਵਾਲੇ ਪਦਾਰਥ ਪਲਾਸਟਿਕ ਸਟ੍ਰਾਅ ਨਾਲ ਗਾਹਕਾਂ ਤੱਕ ਪਹੁੰਚਦੇ ਹਨ। ਇਸ ਕਾਰਨ ਸਿੰਗਲ ਯੂਜ਼ ਪਲਾਸਟਿਕ 'ਤੇ ਲੱਗਣ ਵਾਲੀ ਪਾਬੰਦੀ ਕੰਪਨੀਆਂ ਨੂੰ ਪਰੇਸ਼ਾਨੀ ’ਚ ਪਾ ਦਿੱਤਾ ਹੈ। ਸਰਕਾਰ ਨੇ ਸਪੱਸ਼ਟ ਤੌਰ 'ਤੇ ਕੰਪਨੀਆਂ ਨੂੰ ਬਦਲਵੇਂ ਸਟ੍ਰਾਅ ਵੱਲ ਜਾਣ ਲਈ ਕਿਹਾ ਹੈ। ਡੇਅਰੀ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਜਿਵੇਂ ਪਾਰਲੇ ਐਗਰੋ, ਡਾਬਰ ਅਤੇ ਮਦਰ ਡੇਅਰੀ ਨੇ ਕਾਗਜ਼ੀ ਸਟ੍ਰਾਅ ਦੀ ਦਰਾਮਦ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਮੌਜੂਦਾ ਪਲਾਸਟਿਕ ਸਟ੍ਰਾਅ ਨਾਲੋਂ ਚਾਰ ਗੁਣਾ ਮਹਿੰਗੇ ਹਨ।
ਇਹ ਵੀ ਪੜ੍ਹੋ- ਵਿਆਹ ਦੇ ਮੰਡਪ ’ਚ ਪਿਤਾ ਦਾ ‘ਮੋਮ ਦਾ ਬੁੱਤ’ ਵੇਖ ਧੀ ਦੇ ਰੋਕਿਆਂ ਨਾ ਰੁਕੇ ਹੰਝੂ, ਹਰ ਕੋਈ ਹੋਇਆ ਭਾਵੁਕ