ਸਿੰਘੂ, ਟਿਕਰੀ ਤੇ ਗਾਜ਼ੀਪੁਰ ਸਰਹੱਦ ’ਤੇ ਭੀੜ ਘਟੀ, ਕਿਸਾਨ ਨੇਤਾਵਾਂ ਦਾ ਦਾਅਵਾ-ਅੰਦੋਲਨ ਪਹਿਲਾਂ ਨਾਲੋਂ ਜ਼ਿਆਦਾ ਮਜਬੂਤ

Wednesday, Feb 17, 2021 - 09:36 AM (IST)

ਨਵੀਂ ਦਿੱਲੀ (ਭਾਸ਼ਾ)- ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਹੁਣ 3 ਮਹੀਨੇ ਹੋਣ ਵਾਲੇ ਹਨ। ਅਜਿਹੇ ’ਚ ਕਿਸਾਨਾਂ ਦੇ ਪ੍ਰਦਰਸ਼ਨ ਵਾਲੀਆਂ ਮੁੱਖ ਥਾਂਵਾਂ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ’ਤੇ ਭੀੜ ਹੁਣ ਘੱਟ ਹੁੰਦੀ ਵਿਖਾਈ ਦੇ ਰਹੀ ਹੈ, ਪਰ ਕਿਸਾਨ ਨੇਤਾ ਆਪਣੇ ਅੰਦੋਲਨ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਜਬੂਤ ਦੱਸ ਰਹੇ ਹਨ। ਦਿੱਲੀ ਦੀਆਂ ਸਰਹੱਦਾਂ ’ਤੇ ਲੰਗਰਾਂ ਅਤੇ ਟੈਂਟਾਂ ਦੇ ਖਾਲੀ ਹੋਣ ਦੇ ਬਾਵਜੂਦ ਕਿਸਾਨ ਨੇਤਾ ਜ਼ੋਰ ਦੇ ਕੇ ਕਹਿ ਰਹੇ ਹਨ ਕਿ ਅੰਦੋਲਨ ’ਚ ਸ਼ਾਮਲ ਹੋਣ ਲਈ ਜ਼ਿਆਦਾ ਲੋਕ ਜੁੜ ਰਹੇ ਹਨ। ਭੀੜ ਸਿਰਫ ਇਕ ਥਾਂ ਤੋਂ ਦੂਜੀ ਥਾਂ ’ਤੇ ਜਾ ਰਹੀ ਹੈ ਤਾਕਿ ਅੰਦੋਲਨ ਨੂੰ ਵਿਕੇਂਦਰੀਕ੍ਰਿਤ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਰਿਹਾਨਾ ਨੇ ਗਣੇਸ਼ ਦਾ ਲੌਕਿਟ ਪਾ ਕੇ ਸਾਂਝੀ ਕੀਤੀ ਟਾਪਲੈੱਸ ਤਸਵੀਰ, ਭਾਜਪਾ MLA ਨੇ ਕਾਂਗਰਸ ਨੂੰ ਪੁੱਛਿਆ ਇਹ ਸਵਾਲ

ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਅਵਤਾਰ ਸਿੰਘ ਮਹਿਮਾ ਨੇ ਮੰਗਲਵਾਰ ਨੂੰ ਕਿਹਾ ਕਿ ਭੀੜ ਬਿਲਕੁੱਲ ਵੀ ਘੱਟ ਨਹੀਂ ਹੋ ਰਹੀ ਹੈ। ਅਸੀਂ ਬਸ ਅੰਦੋਲਨ ਨੂੰ ਵਿਕੇਂਦਰੀਕ੍ਰਿਤ ਕਰਨ ਅਤੇ ਹੋਰ ਸੂਬਿਆਂ ਦੇ ਪਿੰਡਾਂ ਅਤੇ ਜ਼ਿਲਿਆਂ ’ਚੋਂ ਲੋਕਾਂ ਨੂੰ ਜੁਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਨਾ ਕਿ ਸਿਰਫ ਪੰਜਾਬ ਅਤੇ ਹਰਿਆਣਾ ’ਚ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ’ਚ ਲਹਿਰ ਪੈਦਾ ਕਰਨ ’ਚ ਕੁੱਝ ਮਹੀਨੇ ਲੱਗੇ ਤਾਂ ਪੂਰੇ ਦੇਸ਼ ’ਚ ਅਜਿਹਾ ਪ੍ਰਭਾਵ ਪੈਦਾ ਕਰਨ ’ਚ ਥੋੜ੍ਹਾ ਹੋਰ ਸਮਾਂ ਲੱਗੇਗਾ ਪਰ ਸਾਡੇ ਅੰਦੋਲਨ ਦਾ ਵੇਗ ਘੱਟ ਨਹੀਂ ਹੋ ਰਿਹਾ ਹੈ। ਅਸਲ ’ਚ ਸਾਡੇ ਨਜ਼ਰੀਏ ’ਚ ਇਹ ਹਰ ਦਿਨ ਹੋਰ ਮਜਬੂਤ ਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਕਿਸਾਨ ਆਪਣੇ ਘਰਾਂ ਤੋਂ ਵਾਪਸ ਆ ਰਹੇ ਹਨ। ਉਹ ਥੋੜ੍ਹੇ-ਥੋੜ੍ਹੇ ਸਮੇਂ ਲਈ ਘਰ ਜਾਂਦੇ ਰਹਿੰਦੇ ਹਨ ਅਤੇ ਫਿਰ ਵਾਪਸ ਆ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਖੇਤਾਂ ਦੇ ਕੰਮਾਂ ਨੂੰ ਵੀ ਸੰਭਾਲਣਾ ਹੁੰਦਾ ਹੈ, ਪਰ ਇਸ ਦੇ ਬਾਵਜੂਦ ਦਿੱਲੀ ਦੀਆਂ ਸਰਹੱਦਾਂ ’ਤੇ ਪ੍ਰਦਰਸ਼ਨਕਾਰੀਆਂ ਦੀ ਤਾਕਤ ਲਗਭਗ ਸਥਿਰ ਹੀ ਰਹੀ ਹੈ। 18 ਫਰਵਰੀ ਦੇ ਚੱਕਾ ਜਾਮ ਤੋਂ ਬਾਅਦ ਭੀੜ ਵਧਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਅਪ੍ਰੈਲ-ਮਈ ਤੋਂ ਮੁੜ ਵਧ ਸਕਦੀਆਂ ਹਨ ਵਾਹਨਾਂ ਦੀਆਂ ਕੀਮਤਾਂ, ਕੰਪਨੀਆਂ ਨੇ ਦਿੱਤੇ ਸੰਕੇਤ

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਮਹਾਪੰਚਾਇਤ ਲਈ ਜਦੋਂ ਮੈਂ ਕਰਨਾਲ ਗਿਆ ਤਾਂ ਸਿੰਘੂ ਤੋਂ ਕਈ ਲੋਕ ਮੇਰੇ ਨਾਲ ਗਏ ਅਤੇ ਉਹ ਫਿਰ ਵਾਪਸ ਆ ਗਏ। ਅਸੀਂ ਰਾਜਸਥਾਨ ਦੇ ਸੀਕਰ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਕਈ ਖੇਤਰਾਂ ਤੋਂ ਵੀ ਲੋਕਾਂ ਨੂੰ ਜੁਟਾਉਣ ਜਾ ਰਹੇ ਹਾਂ ਪਰ ਇਹ ਸਿਰਫ ਇਕ ਅਸਥਾਈ ਸਥਿਤੀ ਹੈ। 18 ਫਰਵਰੀ ਤੋਂ ਬਾਅਦ ਇੱਥੇ ਫਿਰ ਤੋਂ ਧਰਨੇ ਪੂਰੀ ਤਰ੍ਹਾਂ ਭਰ ਜਾਣਗੇ।

ਇਹ ਵੀ ਪੜ੍ਹੋ: ਵਧ ਸਕਦੇ ਹਨ ਫਲਾਂ ਅਤੇ ਸਬਜ਼ੀਆਂ ਦੇ ਰੇਟ, ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਕਾਰਣ ਟ੍ਰਾਂਸਪੋਰਟਰਾਂ ਦੀ ਹੜਤਾਲ ਸੰਭਵ!

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


cherry

Content Editor

Related News