Padma Awards 2023: ਗਾਇਕਾ ਊਸ਼ਾ ਨੇ ਗੋਡਿਆਂ ਭਾਰ ਬੈਠ ਕੇ PM ਮੋਦੀ ਨੂੰ ਕੀਤਾ ਪ੍ਰਣਾਮ
Thursday, Mar 23, 2023 - 02:03 PM (IST)
ਨੈਸ਼ਨਲ ਡੈਸਕ- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਭਵਨ 'ਚ ਆਯੋਜਿਤ ਇਕ ਸਮਾਰੋਹ 'ਚ ਸਾਲ 2023 ਲਈ ਪਹਿਲੇ ਪੜਾਅ 'ਚ 54 ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਮੁਰਮੂ ਨੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ 'ਚ ਆਯੋਜਿਤ ਸਮਾਰੋਹ 'ਚ ਤਿੰਨ ਪਦਮ ਵਿਭੂਸ਼ਣ, ਚਾਰ ਪਦਮ ਭੂਸ਼ਣ ਅਤੇ 47 ਪਦਮਸ਼੍ਰੀ ਪੁਰਸਕਾਰ ਪ੍ਰਦਾਨ ਕੀਤੇ। ਛੱਤੀਸਗੜ੍ਹ ਦੀ ਪੰਡਵਾਨੀ ਗਾਇਕਾ ਊਸ਼ਾ ਨੂੰ ਪਦਮਸ਼੍ਰੀ ਨਾਲ ਨਵਾਜਿਆ ਗਿਆ।
ਉਨ੍ਹਾਂ ਨੇ ਸਨਮਾਨ ਲੈਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੋਡਿਆਂ ਭਾਰ ਬੈਠ ਕੇ ਪ੍ਰਣਾਮ ਕੀਤਾ। ਇਸਤੋਂ ਬਾਅਦ ਉਨ੍ਹਾਂ ਨੇ ਰਾਸ਼ਟਰਪਤੀ ਦੇ ਪੈਰ ਛੋਹ ਕੇ ਸਨਮਾਨ ਗ੍ਰਹਿਣ ਕੀਤਾ।
सम्मान... pic.twitter.com/fiOYDXzyU1
— Sambit Patra (@sambitswaraj) March 22, 2023
ਗੁਜਰਾਤ ਦੀ ਰਹਿਣ ਵਾਲੀ ਹੀਰਾਬਾਈ ਬੇਨ ਉਬਰਾਇਮਭਾਈ ਲਾਬੀ ਨੂੰ ਪਦਮਸ਼੍ਰੀ ਨਾਲ ਨਵਾਜਿਆ ਗਿਆ। ਉਨ੍ਹਾਂ ਨੂੰ ਸਿੱਦੀ ਕੌਮ ਦੀ ਚੜ੍ਹਦੀ ਕਲਾ ਲਈ ਇਹ ਸਨਮਾਨ ਦਿੱਤਾ ਗਿਆ।
मातृशक्ति का आशीर्वाद...#PeoplesPadma pic.twitter.com/fHGZP0DOzu
— Sambit Patra (@sambitswaraj) March 22, 2023
ਹੀਰਾਬਾਈ ਨੇ ਪ੍ਰਧਾਨ ਮੰਤਰੀ ਦੇ ਮੋਢੇ 'ਤੇ ਹੱਥ ਰੱਖਿਆ। ਉੱਥੇ ਹੀ ਝੋਲੀ ਅੱਡ ਕੇ ਪੀ.ਐੱਮ. ਮੋਦੀ ਲਈ ਭਗਵਾਨ ਤੋਂ ਅਰਦਾਸ ਕੀਤੀ। ਪ੍ਰੋਗਰਾਮ 'ਚ ਮੋਦੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀ ਭੂਪੇਂਦਰ ਸਿੰਘ ਯਾਦਵ ਸਣੇ ਕਈ ਲੋਕ ਮੌਜੂਦ ਰਹੇ।