ਮਸ਼ਹੂਰ ਗਾਇਕ KK ਦਾ ਕੋਲਕਾਤਾ ''ਚ ਕੰਸਰਟ ਦੌਰਾਨ ਦਿਹਾਂਤ, 53 ਸਾਲ ਦੀ ਉਮਰ ''ਚ ਲਿਆ ਆਖਰੀ ਸਾਹ

Wednesday, Jun 01, 2022 - 12:13 AM (IST)

ਮਸ਼ਹੂਰ ਗਾਇਕ KK ਦਾ ਕੋਲਕਾਤਾ ''ਚ ਕੰਸਰਟ ਦੌਰਾਨ ਦਿਹਾਂਤ, 53 ਸਾਲ ਦੀ ਉਮਰ ''ਚ ਲਿਆ ਆਖਰੀ ਸਾਹ

ਨਵੀਂ ਦਿੱਲੀ : ਸਿੰਗਿੰਗ ਜਗਤ ਤੋਂ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਸਿੰਗਰ ਕੇ ਕੇ ਉਰਫ ਕ੍ਰਿਸ਼ਨ ਕੁਮਾਰ ਕੁਨਥ ਦਾ ਦਿਹਾਂਤ ਹੋ ਗਿਆ। ਉਹ ਕੋਲਕਾਤਾ ਵਿੱਚ ਇਕ ਕੰਸਰਟ ਕਰਨ ਲਈ ਗਏ ਸਨ ਪਰ ਕੰਸਰਟ ਤੋਂ ਬਾਅਦ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜੀ ਅਤੇ ਉਹ ਡਿੱਗ ਗਏ। ਉਨ੍ਹਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। 53 ਸਾਲ ਦੀ ਉਮਰ ਵਿੱਚ ਕੇ ਕੇ ਦੁਨੀਆ ਨੂੰ ਅਲਵਿਦਾ ਕਹੇ ਕੇ ਚਲੇ ਗਏ।

ਸ਼ੁਰੂਆਤੀ ਜਾਣਕਾਰੀ ਜੋ ਮਿਲ ਰਹੀ ਹੈ ਉਸ ਦੇ ਮੁਤਾਬਕ ਕੇ ਕੇ ਦਾ ਹਾਰਟ ਅਟੈਕ ਕਾਰਨ ਦਿਹਾਂਤ ਹੋਇਆ ਪਰ ਅਜੇ ਡਾਕਟਰ ਕੁਝ ਵੀ ਬੋਲਣ ਤੋਂ ਬਚ ਰਹੇ ਹਨ। ਉਨ੍ਹਾਂ ਦੀ ਮੰਨੀਏ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦਾ ਕਾਰਨ ਸਪੱਸ਼ਟ ਹੋ ਸਕੇਗਾ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੰਜਾਬ ਸਰਕਾਰ ਦੀ ਕਾਰਵਾਈ, SIT ਦਾ ਕੀਤਾ ਗਠਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News