ਗਾਇਕ ਕਨਿਕਾ ਕਪੂਰ ਲਈ ਰਾਹਤ ਭਰੀ ਖਬਰ, ਰਿਪੋਰਟ ਆਈ ਨੈਗੇਟਿਵ

4/4/2020 8:06:11 PM

ਲਖਨਊ (ਏਜੰਸੀ)- ਬੇਬੀ ਡਾਲ ਫੇਮ ਅਤੇ ਕੋਰੋਨਾ ਪਾਜ਼ੇਟਿਵ ਗਾਇਕ ਕਨਿਕਾ ਕਪੂਰ ਲਈ ਰਾਹਤ ਭਰੀ ਖਬਰ ਆਈ ਹੈ। ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਥੇ ਹੀ ਡਾਕਟਰਾਂ ਨੇ ਦੱਸਿਆ ਕਿ ਉਹ ਅਜੇ ਹਸਪਤਾਲ ਵਿਚ ਹੀ ਰਹੇਗੀ। ਦੱਸ ਦਈਏ ਕਿ ਕਨਿਕਾ ਦੀ ਹਾਲ ਹੀ ਵਿਚ ਕੋਰੋਨਾ ਵਾਇਰਸ ਸਬੰਧੀ ਟੈਸਟ ਰਿਪੋਰਟ ਪਾਜ਼ੇਟਿਵ ਆਈ ਸੀ। ਦੱਸ ਦਈਏ ਕਿ ਕਨਿਕਾ ਕਪੂਰ 9 ਮਾਰਚ ਨੂੰ ਲੰਡਨ ਤੋਂ ਲਖਨਊ ਆਈ ਸੀ ਇਸ ਤੋਂ ਬਾਅਦ ਉਹ ਕਈ ਹਾਈਪ੍ਰੋਫਾਈਲ ਪਾਰਟੀਆਂ ਵਿਚ ਸ਼ਰੀਕ ਹੋਈ ਸੀ। ਉਨ੍ਹਾਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਦੇਸ਼ ਵਿਚ ਹੰਗਾਮਾ ਮਚ ਗਿਆ ਸੀ। ਜਿਸ ਮਗਰੋਂ ਉਹ ਲਖਨਊ ਦੇ ਜਿਸ ਫਲੈਟ ਵਿਚ ਰਹਿੰਦੀ ਸੀ ਉਸ ਨੂੰ ਸੈਨੇਟਾਈਜ਼ ਕੀਤਾ ਗਿਆ ਅਤੇ ਇਲਾਜ ਲਈ ਉਨ੍ਹਾਂ ਨੂੰ ਐਸ.ਜੀ.ਪੀ.ਜੀ.ਆਈ. ਵਿਚ ਦਾਖਲ ਕਰਵਾਇਆ ਗਿਆ।

PunjabKesari
ਕਨਿਕਾ ਕਪੂਰ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਸੀ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ ਅਤੇ ਉਹ ਉਮੀਦ ਕਰਦੀ ਹੈ ਕਿ ਉਨ੍ਹਾਂ ਦਾ ਅਗਲਾ ਕੋਰੋਨਾ ਵਾਇਰਸ ਟੈਸਟ ਨੈਗੇਟਿਵ ਆਏਗਾ। ਕਨਿਕਾ ਕਪੂਰ ਦੀ ਸਿਹਤ ਦੀ ਜਾਣਕਾਰੀ ਨੂੰ ਲੈ ਕੇ ਸੰਜੇ ਗਾਂਧੀ ਪੋਸਟਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਡਾਇਰੈਕਟਰ ਡਾਕਟਰ ਆਰ.ਕੇ. ਧੀਮਾਨ ਨੇ ਏ.ਐਨ.ਆਈ. ਨਾਲ ਗੱਲਬਾਤ ਵਿਚ ਬੀਤੇ ਦਿਨੀਂ ਕਿਹਾ ਸੀ ਕਿ ਕਨਿਕਾ ਕਪੂਰ ਵਿਚ ਹੁਣ ਕੋਈ ਲੱਛਣ ਨਹੀਂ ਨਜ਼ਰ ਆ ਰਹੇ, ਉਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਅਤੇ ਚੰਗੀ ਹੈ। ਉਹ ਆਮ ਤੌਰ 'ਤੇ ਭੋਜਨ ਲੈ ਰਹੀ ਹੈ। ਮੀਡੀਆ ਵਿਚ ਜੋ ਸੂਚਨਾ ਫੈਲਾਈ ਗਈ ਕਿ ਉਹ ਬਹੁਤ ਬੀਮਾਰ ਹੈ, ਇਹ ਪੂਰੀ ਤਰ੍ਹਾਂ ਗਲਤ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Sunny Mehra

Edited By Sunny Mehra