ਹਾਦਸਾ ਨਹੀਂ, ਗਾਇਕ ਦਾ ਕਤਲ ਹੋਇਆ ! ਆਸਾਮ CM ਦੇ ਦਾਅਵੇ ਨੇ ਮਚਾਈ ਸਨਸਨੀ

Tuesday, Nov 04, 2025 - 10:24 AM (IST)

ਹਾਦਸਾ ਨਹੀਂ, ਗਾਇਕ ਦਾ ਕਤਲ ਹੋਇਆ ! ਆਸਾਮ CM ਦੇ ਦਾਅਵੇ ਨੇ ਮਚਾਈ ਸਨਸਨੀ

ਤੇਜਪੁਰ/ਆਸਾਮ (ਏਜੰਸੀ)– ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਸੂਬੇ ਦੇ ਸੱਭਿਆਚਾਰਕ ਪ੍ਰਤੀਕ ਗਾਇਕ ਜ਼ੂਬੀਨ ਗਰਗ ਦੀ ਸਿੰਗਾਪੁਰ ’ਚ ਹੱਤਿਆ ਕੀਤੀ ਗਈ ਸੀ। ਉਨ੍ਹਾਂ ਇਹ ਦਾਅਵਾ ਅਜਿਹੇ ਸਮੇਂ ਕੀਤਾ ਜਦੋਂ ਮਾਮਲੇ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਇੰਡਸਟਰੀ 'ਚ ਇਕ ਵਾਰ ਫ਼ਿਰ ਪਸਰਿਆ ਮਾਤਮ ! ਜਨਮਦਿਨ ਵਾਲੇ ਦਿਨ ਹੀ ਜਹਾਨੋਂ ਤੁਰ ਗਿਆ ਮਸ਼ਹੂਰ ਗਾਇਕ

PunjabKesari

ਲੋਕਪ੍ਰਿਯ ਗਾਇਕ ਦੀ 19 ਸਤੰਬਰ ਨੂੰ ਸਿੰਗਾਪੁਰ ’ਚ ਸਮੁੰਦਰ ’ਚ ਤੈਰਦੇ ਸਮੇਂ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ। ਉਹ ਨਾਰਥ ਈਸਟ ਇੰਡੀਆ ਫੈਸਟੀਵਲ (ਐੱਨ. ਈ. ਆਈ. ਐੱਫ.) ਦੇ ਚੌਥੇ ਐਡੀਸ਼ਨ ਵਿਚ ਹਿੱਸਾ ਲੈਣ ਲਈ ਸਿੰਗਾਪੁਰ ਗਏ ਸਨ।

ਇਹ ਵੀ ਪੜ੍ਹੋ: 'ਮੈਂ ਨਹੀਂ ਕਰਾਉਣਾ ਕਿਸੇ ਨਾਲ ਵਿਆਹ, ਪਰ...'! ਸਿਧਾਰਥ ਸ਼ੁਕਲਾ ਨੂੰ ਨਹੀਂ ਭੁੱਲ ਸਕੀ ਸ਼ਹਿਨਾਜ਼ ਗਿੱਲ

ਸਰਮਾ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ "ਮੈਂ ਇਸ ਨੂੰ ਹਾਦਸਾ ਨਹੀਂ ਕਹਿ ਰਿਹਾ ਹਾਂ। ਜ਼ੂਬੀਨ ਗਰਗ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ ਪੱਤਰ (ਚਾਰਜਸ਼ੀਟ) 17 ਦਸੰਬਰ ਤੱਕ ਦਾਖਲ ਕੀਤਾ ਜਾਣਾ ਹੈ। ਮੈਂ ਇਸ ਨੂੰ 8 ਦਸੰਬਰ ਤੱਕ ਦਾਖਲ ਕਰਨ ਦਾ ਟੀਚਾ ਰੱਖਿਆ ਹੈ। ਅਸੀਂ ਹੁਣ ਤਿਆਰ ਹਾਂ।" ਮੁੱਖ ਮੰਤਰੀ ਨੇ ਹਾਲਾਂਕਿ ਮਾਮਲੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਜਾਂ ਉਨ੍ਹਾਂ ਸਬੂਤਾਂ ਬਾਰੇ ਨਹੀਂ ਦੱਸਿਆ, ਜੋ ਇਸ ਮੌਤ ਨੂੰ ਹੱਤਿਆ ਸਾਬਿਤ ਕਰਦੇ ਹਨ।

ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਕਾਮੇਡੀਅਨ ਦਾ ਹੋਇਆ ਦੇਹਾਂਤ, ਆਖਰੀ ਪੋਸਟ ਨੇ ਭਾਵੁਕ ਕੀਤੇ ਲੋਕ

ਪੂਰੇ ਅਸਾਮ ਵਿੱਚ ਜ਼ੂਬੀਨ ਦੀ ਮੌਤ ਸਬੰਧੀ 60 ਤੋਂ ਵੱਧ ਐੱਫ.ਆਈ.ਆਰ. (FIRs) ਦਰਜ ਹੋਣ ਤੋਂ ਬਾਅਦ, ਰਾਜ ਪੁਲਸ ਦੇ ਅਪਰਾਧਿਕ ਜਾਂਚ ਵਿਭਾਗ (CID) ਅਧੀਨ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਸੀ। ਮੁੱਖ ਮੰਤਰੀ ਸ਼ਰਮਾ ਨੇ ਦੱਸਿਆ ਕਿ ਜੇਕਰ ਕੋਈ ਘਟਨਾ ਵਿਦੇਸ਼ ਵਿੱਚ ਵਾਪਰਦੀ ਹੈ, ਤਾਂ ਦੋਸ਼ ਪੱਤਰ ਦਾਖਲ ਕਰਨ ਲਈ ਗ੍ਰਹਿ ਮੰਤਰਾਲੇ (MHA) ਤੋਂ ਮਨਜ਼ੂਰੀ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਜਲਦੀ ਮਨਜ਼ੂਰੀ ਲੈਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ SIT ਅਗਲੇ ਤਿੰਨ ਤੋਂ ਚਾਰ ਦਿਨਾਂ ਦੇ ਅੰਦਰ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਲੋੜੀਂਦੀ ਮਨਜ਼ੂਰੀ ਮੰਗੇਗੀ, ਜਿਸ ਤੋਂ ਬਾਅਦ ਦੋਸ਼ ਪੱਤਰ ਦਾਖਲ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

cherry

Content Editor

Related News