22 ਸਾਲਾਂ ਤੋਂ ਭਗੌੜਾ ਸਿਮੀ ਦਾ ਮੈਂਬਰ ਗ੍ਰਿਫਤਾਰ

Monday, Feb 26, 2024 - 12:08 PM (IST)

22 ਸਾਲਾਂ ਤੋਂ ਭਗੌੜਾ ਸਿਮੀ ਦਾ ਮੈਂਬਰ ਗ੍ਰਿਫਤਾਰ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ‘ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ’ (ਸਿਮੀ) ਦੇ 47 ਸਾਲਾ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਕਈ ਬੇਕਸੂਰ ਨੌਜਵਾਨਾਂ ਨੂੰ ਕਥਿਤ ਤੌਰ 'ਤੇ ਗੁੰਮਰਾਹ ਕਰਨ ਦੇ ਨਾਲ ਹੀ ਸਿਮੀ ਮੈਂਬਰ ਨੇ ਪਾਬੰਦੀਸ਼ੁਦਾ ਸੰਗਠਨ ਦੇ ਇੱਕ ਮੈਗਜ਼ੀਨ ਦਾ ਸੰਪਾਦਨ ਵੀ ਕੀਤਾ ਸੀ। ਪੁਲਸ ਅਨੁਸਾਰ ਹਨੀਫ਼ ਸ਼ੇਖ ਪਿਛਲੇ 22 ਸਾਲਾਂ ਤੋਂ ਭਗੌੜਾ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਉਸ ਨੂੰ ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਦੇ ਭੁਸਾਵਲ ਤੋਂ ਫੜਿਆ ਗਿਆ ਜਿੱਥੇ ਉਹ ਆਪਣੀ ਪਛਾਣ ਬਦਲ ਕੇ ਇਕ ਉਰਦੂ ਸਕੂਲ ’ਚ ਅਧਿਆਪਕ ਵਜੋਂ ਨਿਯੁਕਤ ਸੀ। ਉਸ ਵਿਰੁੱਧ ਰਾਸ਼ਟਰੀ ਰਾਜਧਾਨੀ ਦੇ ਨਿਊ ਫਰੈਂਡਜ਼ ਕਾਲੋਨੀ ਪੁਲਸ ਸਟੇਸ਼ਨ ’ਚ ਦੇਸ਼ਧ੍ਰੋਹ ਅਤੇ ਗੈਰ-ਕਾਨੂੰਨੀ ਸਰਗਰਮੀਆਂ (ਰੋਕੂ) ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News