''''ਡੈਡੀ ਮੈਂ SIM ਪੋਰਟ ਕਰਵਾਉਣੀ ਐ..!'''' ਹੋਈ ਨਾਂਹ ਤਾਂ ਪੁੱਤ ਨੇ ਮਾਂ-ਪਿਓ ਨੂੰ ਦਿੱਤੀ ਦਰਦਨਾਕ ਮੌਤ

Wednesday, Jun 03, 2026 - 03:32 PM (IST)

''''ਡੈਡੀ ਮੈਂ SIM ਪੋਰਟ ਕਰਵਾਉਣੀ ਐ..!'''' ਹੋਈ ਨਾਂਹ ਤਾਂ ਪੁੱਤ ਨੇ ਮਾਂ-ਪਿਓ ਨੂੰ ਦਿੱਤੀ ਦਰਦਨਾਕ ਮੌਤ

ਨੈਸ਼ਨਲ ਡੈਸਕ- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸਾਫਟਵੇਅਰ ਇੰਜੀਨੀਅਰ ਨੇ ਇਕ ਬੇਹੱਦ ਮਾਮੂਲੀ ਗੱਲ ਪਿੱਛੇ ਆਪਣੇ ਮਾਤਾ-ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸ਼ੁਰੂਆਤੀ ਜਾਂਚ 'ਚ ਇਸ ਵਾਰਦਾਤ ਨੂੰ ਮਾਨਸਿਕ ਬੀਮਾਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ, ਪਰ ਬੈਂਗਲੁਰੂ ਪੁਲਸ ਨੇ ਹੁਣ ਸਾਫ਼ ਕਰ ਦਿੱਤਾ ਹੈ ਕਿ ਮੁਲਜ਼ਮ ਦਿਮਾਗੀ ਤੌਰ 'ਤੇ ਪੂਰੀ ਤਰ੍ਹਾਂ ਤੰਦਰੁਸਤ ਹੈ।

ਪੁਲਸ ਦੀ ਜਾਂਚ ਵਿੱਚ ਜੋ ਖ਼ੁਲਾਸਾ ਹੋਇਆ, ਉਹ ਸਭ ਨੂੰ ਹੈਰਾਨ ਕਰਨ ਵਾਲਾ ਹੈ। ਮੁਲਜ਼ਮ ਆਪਣੇ ਮੋਬਾਈਲ ਸਿਮ ਕਾਰਡ ਨੂੰ ਜੀਓ ਨੈੱਟਵਰਕ ਤੋਂ ਏਅਰਟੈੱਲ 'ਚ ਪੋਰਟ ਕਰਵਾਉਣਾ ਚਾਹੁੰਦਾ ਸੀ। ਇਸੇ ਗੱਲ ਪਿੱਛੇ ਉਸ ਦਾ ਆਪਣੇ ਪਿਤਾ ਨਾਲ ਝਗੜਾ ਹੋ ਗਿਆ। ਪਿਤਾ ਨੇ ਇਸ ਪੋਰਟ ਰਿਕੁਐਸਟ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਮੁਲਜ਼ਮ ਇੰਨਾ ਗੁੱਸੇ ਵਿੱਚ ਆ ਗਿਆ ਕਿ ਉਸ ਨੇ ਇਹ ਖ਼ੌਫ਼ਨਾਕ ਕਾਰਾ ਕਰ ਦਿੱਤਾ।

ਇਹ ਵੀ ਪੜ੍ਹੋ- ਭਾਰਤ ਸਣੇ 60 ਦੇਸ਼ਾਂ ''ਤੇ ਇਕ ਹੋਰ ''ਟੈਰਿਫ਼ ਬੰਬ'' ਸੁੱਟਣ ਦੀ ਤਿਆਰੀ ''ਚ ਅਮਰੀਕਾ ! ਟਰੰਪ ਪ੍ਰਸ਼ਾਸਨ ਨੇ ਬਣਾਇਆ Plan

ਗੁੱਸੇ ਵਿੱਚ ਪਾਗਲ ਹੋਏ ਮੁਲਜ਼ਮ ਨੇ ਘਰ ਵਿੱਚ ਰੱਖੇ ਤੇਜ਼ਧਾਰ ਚਾਕੂ ਨਾਲ ਆਪਣੇ ਪਿਤਾ 'ਤੇ ਹਮਲਾ ਕਰ ਦਿੱਤਾ। ਜਦੋਂ ਉਸ ਦੀ ਮਾਂ ਬਚਾਅ ਕਰਨ ਲਈ ਅੱਗੇ ਆਈ, ਤਾਂ ਉਸ ਨੇ ਮਾਂ 'ਤੇ ਵੀ ਚਾਕੂ ਨਾਲ ਤਾਬੜਤੋੜ ਵਾਰ ਕੀਤੇ। ਹਮਲਾ ਇੰਨਾ ਭਿਆਨਕ ਸੀ ਕਿ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਵਾਰਦਾਤ ਤੋਂ ਬਾਅਦ ਜਦੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ, ਤਾਂ ਕਿਆਸ ਲਗਾਏ ਜਾ ਰਹੇ ਸਨ ਕਿ ਸ਼ਾਇਦ ਉਹ ਕਿਸੇ ਗੰਭੀਰ ਮਾਨਸਿਕ ਤਣਾਅ ਜਾਂ ਬੀਮਾਰੀ ਦਾ ਸ਼ਿਕਾਰ ਹੈ। ਪਰ ਮਾਮਲੇ ਦੀ ਜਾਂਚ ਕਰ ਰਹੇ ਸੀਨੀਅਰ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਦਾ ਮੈਡੀਕਲ ਅਤੇ ਮਨੋਵਿਗਿਆਨਕ ਟੈਸਟ ਕਰਵਾਇਆ ਗਿਆ ਹੈ। ਪੁਲਸ ਮੁਤਾਬਕ ਉਹ ਦਿਮਾਗੀ ਤੌਰ 'ਤੇ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਕੀ ਕਰ ਰਿਹਾ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋੋ- ਪੰਜਾਬੀ ਮੁੰਡੇ ਨੂੰ ਅਮਰੀਕਾ 'ਚ ਹੋਈ 75 ਸਾਲ ਦੀ ਕੈਦ ! 55 ਸਾਲ ਤੱਕ ਨਹੀਂ ਮਿਲੇਗੀ ਜ਼ਮਾਨਤ, ਜਾਣੋ ਵਜ੍ਹਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News