ਸਿਲਕਿਆਰਾ ਸੁਰੰਗ ’ਚ ਦੋਵੇਂ ਪਾਸਿਆਂ ਤੋਂ ਖੋਦਾਈ ਪੂਰੀ, ਗੰਗੋਤਰੀ ਤੇ ਯਮੁਨੋਤਰੀ ਧਾਮ ਵਿਚਕਾਰ ਘਟੇਗੀ ਦੂਰੀ

Thursday, Apr 17, 2025 - 09:31 AM (IST)

ਸਿਲਕਿਆਰਾ ਸੁਰੰਗ ’ਚ ਦੋਵੇਂ ਪਾਸਿਆਂ ਤੋਂ ਖੋਦਾਈ ਪੂਰੀ, ਗੰਗੋਤਰੀ ਤੇ ਯਮੁਨੋਤਰੀ ਧਾਮ ਵਿਚਕਾਰ ਘਟੇਗੀ ਦੂਰੀ

ਸਿਲਕਿਆਰਾ -‘ਸਿਲਕਿਆਰਾ ਬੈਂਡ-ਬਾਰਕੋਟ ਰੋਡ’ ਸੁਰੰਗ ’ਚ ਦੋਵੇਂ ਪਾਸਿਆਂ ਤੋਂ ਖੋਦਾਈ ਦਾ ਕੰਮ ਪੂਰਾ ਹੋਣ ਨਾਲ ਇਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਇਹ 4.531 ਕਿਲੋਮੀਟਰ ਲੰਬੀ ਸੁਰੰਗ ਚਾਰ ਧਾਮ ਯਾਤਰਾ ਦੇ ਮੱਦੇਨਜ਼ਰ ਬਹੁਤ ਮਹੱਤਵਪੂਰਨ ਹੈ। ਇਹ 2-ਲੇਨ ਵਾਲੀ ਸੁਰੰਗ ਲੱਗਭਗ 853 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਸੁਰੰਗ ਦੇ ਪੂਰਾ ਹੋਣ ’ਤੇ ਗੰਗੋਤਰੀ ਅਤੇ ਯਮੁਨੋਤਰੀ ਧਾਮ ਵਿਚਕਾਰ ਦੂਰੀ 26 ਕਿਲੋਮੀਟਰ ਘੱਟ ਜਾਵੇਗੀ ਅਤੇ 4 ਧਾਮ ਯਾਤਰਾ ਸ਼ਰਧਾਲੂਆਂ ਲਈ ਵਧੇਰੇ ਸੁਵਿਧਾਜਨਕ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸੁਰੰਗ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਪਹੁੰਚਣ ਵਿਚ ਸਿਰਫ਼ 5 ਮਿੰਟ ਲੱਗਣਗੇ। ਇਸ ਨਾਲ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ ਅਤੇ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਇਹ ਵੀ ਪੜ੍ਹੋ : ਨੌਜਵਾਨ ਨੂੰ 10 ਵਾਰ ਡੰਗਿਆ, ਮੌਤ ਤੋਂ ਬਾਅਦ ਰਾਤ ਭਰ ਲਾਸ਼ ਨੇੜੇ ਬੈਠਾ ਰਿਹਾ ਸੱਪ

ਨੈਸ਼ਨਲ ਹਾਈਵੇਅਜ਼ ਐਂਡ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਐੱਨ. ਐੱਚ. ਆਈ. ਡੀ. ਸੀ. ਐੱਲ.) ਦੇ ਐੱਮ. ਡੀ. ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸੁਰੰਗ ਨੂੰ ਪੂਰੀ ਤਰ੍ਹਾਂ ਚਾਲੂ ਹੋਣ ਵਿਚ ਲੱਗਭਗ 15-18 ਮਹੀਨੇ ਹੋਰ ਲੱਗਣਗੇ। ਉਸਾਰੀ ਅਧੀਨ ਸੁਰੰਗ ਦੇ ਇਕ ਹਿੱਸੇ ਦੇ ਢਹਿ ਜਾਣ ਤੋਂ ਬਾਅਦ 12 ਨਵੰਬਰ 2023 ਨੂੰ 41 ਕਾਮੇ ਅੰਦਰ ਫਸ ਗਏ ਸਨ। ਉਨ੍ਹਾਂ ਨੂੰ 28 ਨਵੰਬਰ ਨੂੰ ਸੁਰੰਗ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। 2023 ਦੇ ਜ਼ਮੀਨ ਖਿਸਕਣ ਤੋਂ ਬਾਅਦ 17 ਦਿਨਾਂ ਦੀ ਮੁਸ਼ਕਲ ਵਿਚੋਂ ਲੰਘਣ ਵਾਲੇ 41 ਕਾਮਿਆਂ ਵਿਚੋਂ 15-16 ਅਜੇ ਵੀ ਸੁਰੰਗ ਵਿਚ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਵਿਆਹ ਤੋਂ ਇਨਕਾਰ ਕਰਨਾ ਨੌਜਵਾਨ ਨੂੰ ਪਿਆ ਭਾਰੀ, ਪ੍ਰੇਮਿਕਾ ਨੇ ਤੁੜਵਾਏ ਹੱਥ-ਪੈਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News