ਸਿੱਕਮ ਸੜਕ ਹਾਦਸਾ: ਬਾਗਡੋਗਰਾ ਹਵਾਈ ਅੱਡੇ 'ਤੇ ਫ਼ੌਜ ਦੇ 16 ਸ਼ਹੀਦ ਜਵਾਨਾਂ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ

Saturday, Dec 24, 2022 - 06:05 PM (IST)

ਸਿੱਕਮ ਸੜਕ ਹਾਦਸਾ: ਬਾਗਡੋਗਰਾ ਹਵਾਈ ਅੱਡੇ 'ਤੇ ਫ਼ੌਜ ਦੇ 16 ਸ਼ਹੀਦ ਜਵਾਨਾਂ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ

ਬਾਗਡੋਗਰਾ/ਗੰਗਟੋਕ- ਉੱਤਰੀ ਸਿੱਕਮ ਦੇ ਜੇਮਾ 'ਚ ਇਕ ਦਿਨ ਪਹਿਲਾਂ ਵਾਪਰੇ ਹਾਦਸੇ 'ਚ ਜਾਨ ਗੁਆਉਣ ਵਾਲੇ 16 ਫ਼ੌਜੀ ਕਰਮੀਆਂ ਨੂੰ ਸ਼ਨੀਵਾਰ ਯਾਨੀ ਕਿ ਅੱਜ ਬਾਗਡੋਗਰਾ 'ਚ ਸ਼ਰਧਾਂਜਲੀ ਦਿੱਤੀ ਗਈ। ਫ਼ੌਜ ਦੇ ਇਕ ਬਿਆਨ ਮੁਤਾਬਕ ਉੱਤਰੀ ਸਿੱਕਮ ਦੇ ਜੇਮਾ 'ਚ ਸ਼ੁੱਕਰਵਾਰ ਨੂੰ ਫ਼ੌਜ ਦਾ ਟਰੱਕ ਤਿੱਖੇ ਮੋੜ 'ਤੇ ਸੜਕ ਤੋਂ ਫਿਸਲ ਕੇ ਖੱਡ 'ਚ ਡਿੱਗ ਗਿਆ। ਇਸ ਹਾਦਸੇ ਵਿਚ ਫ਼ੌਜ ਦੇ 16 ਜਵਾਨ ਸ਼ਹੀਦ ਹੋ ਗਏ। ਤੁਰੰਤ ਬਚਾਅ ਮੁਹਿੰਮ ਚਲਾਈ ਗਈ ਅਤੇ ਚਾਰ ਜ਼ਖਮੀ ਜਵਾਨਾਂ ਨੂੰ ਹਵਾਈ ਜਹਾਜ਼ ਰਾਹੀਂ ਸਿਲੀਗੁੜੀ ਲਿਜਾਇਆ ਗਿਆ ਅਤੇ ਉਨ੍ਹਾਂ ਦਾ ਫੌਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ-  ਉੱਤਰੀ ਸਿੱਕਮ 'ਚ ਵਾਪਰਿਆ ਭਿਆਨਕ ਹਾਦਸਾ, ਫ਼ੌਜ ਦੇ 16 ਜਵਾਨ ਸ਼ਹੀਦ

PunjabKesari

ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ ਮਾਰੇ ਗਏ 16 ਫੌਜੀ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਦੁਪਹਿਰ ਕਰੀਬ 12 ਵਜ ਕੇ 36 'ਤੇ ਬਾਗਡੋਗਰਾ ਹਵਾਈ ਅੱਡੇ 'ਤੇ ਲਿਆਉਣ ਤੋਂ ਬਾਅਦ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਫ਼ੌਜੀਆਂ ਨੂੰ ਸਲਾਮੀ ਦਿੱਤੀ ਗਈ ਅਤੇ ਸਿੱਕਮ ਦੇ ਰਾਜਪਾਲ ਗੰਗਾ ਪ੍ਰਸਾਦ, ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਅਤੇ ਸੈਨਾ ਅਤੇ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਮ੍ਰਿਤਕ ਦੇਹਾਂ ਨੂੰ ਪੂਰਬੀ ਸਿੱਕਮ ਦੇ ਲਿਬਿੰਗ ਹੈਲੀਪੈਡ ਤੋਂ ਉੱਤਰੀ ਪੱਛਮੀ ਬੰਗਾਲ ਦੇ ਸਿਲੀਗੁੜੀ ਸ਼ਹਿਰ ਨੇੜੇ ਬਾਗਡੋਗਰਾ ਹਵਾਈ ਅੱਡੇ 'ਤੇ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਜਵਾਨਾਂ ਦੇ ਘਰ ਭੇਜ ਦਿੱਤਾ ਗਿਆ। 

ਇਹ ਵੀ ਪੜ੍ਹੋ-  ਸਿੱਕਮ ਹਾਦਸਾ: UP ਦੇ ਲਾਂਸ ਨਾਇਕ ਭੁਪਿੰਦਰ ਸਿੰਘ ਵੀ ਹੋਏ ਸ਼ਹੀਦ, ਪੀੜ੍ਹੀਆਂ ਤੋਂ ਦੇਸ਼ ਦੀ ਸੇਵਾ ਕਰ ਰਿਹੈ ਪਰਿਵਾਰ

PunjabKesari

ਫੌਜ ਮੁਤਾਬਕ ਹਾਦਸੇ 'ਚ ਸ਼ਹੀਦ ਹੋਣ ਵਾਲੇ ਜਵਾਨਾਂ 'ਚ 285 ਮੈਡੀਕਲ ਰੈਜੀਮੈਂਟ ਦੇ ਨਾਇਬ ਸੂਬੇਦਾਰ ਚੰਦਨ ਕੁਮਾਰ ਮਿਸ਼ਰਾ ਅਤੇ ਨਾਇਬ ਸੂਬੇਦਾਰ ਓਂਕਾਰ ਸਿੰਘ, ਐਲ/ਹਵਲਦਾਰ ਗੋਪੀਨਾਥ ਮਕੂਰ, ਸਿਪਾਹੀ ਸੁੱਖਾ ਰਾਮ, ਹੌਲਦਾਰ ਚਰਨ ਸਿੰਘ ਅਤੇ 26 ਦੇ ਨਾਇਕ ਰਵਿੰਦਰ ਸਿੰਘ ਥਾਪਾ ਸ਼ਾਮਲ ਹਨ। ਮਿਸ਼ਰਾ ਬਿਹਾਰ ਦੇ ਖਗੜੀਆ ਤੋਂ, ਓਂਕਾਰ ਸਿੰਘ ਪੰਜਾਬ ਦੇ ਪਠਾਨਕੋਟ ਤੋਂ, ਮਕੂਰ ਪੱਛਮੀ ਬੰਗਾਲ ਦੇ ਬਾਂਕੁਰਾ ਤੋਂ, ਸੁੱਖਾ ਰਾਮ ਰਾਜਸਥਾਨ ਦੇ ਜੋਧਪੁਰ, ਚਰਨ ਸਿੰਘ ਉੱਤਰ ਪ੍ਰਦੇਸ਼ ਦੇ ਲਖਨਊ ਅਤੇ ਥਾਪਾ ਉੱਤਰਾਖੰਡ ਦੇ ਪੰਤਨਗਰ ਤੋਂ ਸਨ।

ਇਹ ਵੀ ਪੜ੍ਹੋ- ਤਾਲਾਬੰਦੀ-ਮਾਸਕ ਤੇ ਸਮਾਜਿਕ ਦੂਰੀ, ਕੀ ਫਿਰ ਪਰਤਣਗੇ ਉਹ ਦਿਨ, ਜਾਣੋ ਕੀ ਹੈ ਸਿਹਤ ਮਾਹਰਾਂ ਦੀ ਰਾਏ

PunjabKesari


author

Tanu

Content Editor

Related News