CM ਯੋਗੀ ਵੱਲੋਂ ਸਿੱਖ ਰੈਜੀਮੈਂਟਾਂ ਦੀ ਬਹਾਦਰੀ ਦੀ ਸ਼ਲਾਘਾ, 'ਕੱਲੇ-ਕੱਲੇ ਨੇ ਕੁੱਟੇ ਦੋ-ਦੋ ਚੀਨੀ ਸੈਨਿਕ'

Tuesday, Dec 27, 2022 - 11:29 AM (IST)

CM ਯੋਗੀ ਵੱਲੋਂ ਸਿੱਖ ਰੈਜੀਮੈਂਟਾਂ ਦੀ ਬਹਾਦਰੀ ਦੀ ਸ਼ਲਾਘਾ, 'ਕੱਲੇ-ਕੱਲੇ ਨੇ ਕੁੱਟੇ ਦੋ-ਦੋ ਚੀਨੀ ਸੈਨਿਕ'

ਲਖਨਊ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ 'ਚ ਮਨਾਏ ਗਏ 'ਵੀਰ ਬਾਲ ਦਿਵਸ' ਮੌਕੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਭਾਰਤੀ ਫ਼ੌਜ ਦੀ ਸਿੱਖ ਰੈਜੀਮੈਂਟ ਦੀ ਬਹਾਦਰੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਆਯੋਜਿਤ ਪ੍ਰੋਗਰਾਮ ਦੌਰਾਨ ਦੱਸਿਆ ਤਵਾਂਗ ਵਿਚ 9 ਦਸੰਬਰ ਨੂੰ ਭਾਰਤੀ ਫ਼ੌਜ ਨੇ ਚੀਨੀ ਫ਼ੌਜਾਂ ਨਾਲ ਹੋਈ ਝੜਪ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ। 

ਇਹ ਵੀ ਪੜ੍ਹੋ- 'ਵੀਰ ਬਾਲ ਦਿਵਸ' ਮੌਕੇ ਬੋਲੇ PM ਮੋਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਯਾਦ ਕਰ ਕਹੀਆਂ ਅਹਿਮ ਗੱਲਾਂ

ਸਿੱਖ ਰੈਜੀਮੈਂਟਾਂ ਦੀ ਕੀਤੀ ਸ਼ਲਾਘਾ

ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਫੌਜ ਨੇ ਝੜਪ ਦੌਰਾਨ ਸਿੱਖ ਰੈਜੀਮੈਂਟ ਦੇ ਹਰ ਇਕ ਮੈਂਬਰ ਨੇ ਦੋ-ਦੋ ਚੀਨੀ ਸੈਨਿਕਾਂ ਨੂੰ ਫੜ ਲਿਆ ਅਤੇ ਜਾਣ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਕੁੱਟਿਆ। ਇਹ ਬਹਾਦਰੀ ਹੈ। ਇਸ ਪਰੰਪਰਾ ਨੂੰ ਅੱਗੇ ਲਿਜਾਣ ਲਈ ਸਮੂਹਿਕ ਯੋਗਦਾਨ ਦੀ ਲੋੜ ਹੈ। ਇਹ ਪਰੰਪਰਾ ਸਾਨੂੰ ਆਪਣੇ ਪੁਰਖਿਆਂ ਪ੍ਰਤੀ ਧੰਨਵਾਦ ਪ੍ਰਗਟ ਕਰਨ ਦਾ ਮੌਕਾ ਵੀ ਪ੍ਰਦਾਨ ਕਰਦੀ ਹੈ।

 

ਵੀਰ ਬਾਲ ਦਿਵਸ ਭਾਰਤ ਦਾ ਅਸਲੀ ਇਤਿਹਾਸ ਹੈ

ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਨੇ ਧਰਮ ਦੀ ਰੱਖਿਆ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਦਿਨ ਬਾਬਾ ਅਜੀਤ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੂੰ ਨਮਨ ਕਰਨ ਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵੀਰ ਬਾਲ ਦਿਵਸ ਭਾਰਤ ਦਾ ਅਸਲੀ ਇਤਿਹਾਸ ਹੈ।

ਇਹ ਵੀ ਪੜ੍ਹੋ- ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 'ਵੀਰ ਬਾਲ ਦਿਵਸ' ਸਮਾਗਮ, ਛੋਟੇ ਬੱਚਿਆਂ ਨੇ ਕੀਤਾ ਸ਼ਬਦ ਕੀਰਤਨ

PunjabKesari

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ

ਯੋਗੀ ਨੇ ਇਕ ਕਿਤਾਬ ਰਾਹੀਂ ਭਾਰਤ ਦੇ ਅਮੀਰ ਇਤਿਹਾਸ ਨੂੰ ਦਰਸਾਉਣ ਦਾ ਕੰਮ ਜਾਰੀ ਹੋਣ 'ਤੇ ਖੁਸ਼ੀ ਜ਼ਾਹਰ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ 2021 ਵਿਚ ਸਾਹਿਬਜ਼ਾਦਿਆਂ ਦੀ ਕਹਾਣੀ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਨਹੀਂ ਤਾਂ ਲੋਕ ਉਨ੍ਹਾਂ ਦੀਆਂ ਮਹਾਨ ਕੁਰਬਾਨੀ ਨੂੰ ਭੁੱਲ ਜਾਣਗੇ ਕਿ ਇਹ ਸਾਹਿਬਜ਼ਾਦੇ ਕੌਣ ਸਨ। ਮਾਤਾ ਗੁਜਰੀ ਵਲੋਂ ਬਚਪਨ ਵਿਚ ਮਿਲੇ ਇਹ ਸਸਕਾਰ ਦੱਸਦੇ ਹਨ ਕਿ ਧਰਮ ਦੇ ਰਾਹ ਦਾ ਪਾਲਣ ਕਰਨਾ ਹੈ। ਦੋ ਪੁੱਤਰ ਜੰਗ ਦੇ ਮੈਦਾਨ 'ਚ ਸ਼ਹੀਦ ਹੋ ਗਏ। ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਜ਼ਿੰਦਾ ਕੰਧ ਵਿਚ ਚਿਣਵਾ ਦਿੱਤਾ ਗਿਆ।

ਇਹ ਵੀ ਪੜ੍ਹੋ- ਮਨੁੱਖਤਾ ਦੇ ਇਤਿਹਾਸ 'ਚ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬੇਮਿਸਾਲ: CM ਮਾਨ


author

Tanu

Content Editor

Related News