'ਸਿੱਖ ਕਤਲੇਆਮ ਦਾ ਸਭ ਤੋਂ ਵੱਡਾ ਮਗਰਮੱਛ ਸੀ ਸੱਜਣ ਕੁਮਾਰ' : ਮਨਜੀਤ ਸਿੰਘ ਜੀਕੇ

Thursday, Aug 20, 2026 - 04:31 PM (IST)

'ਸਿੱਖ ਕਤਲੇਆਮ ਦਾ ਸਭ ਤੋਂ ਵੱਡਾ ਮਗਰਮੱਛ ਸੀ ਸੱਜਣ ਕੁਮਾਰ' : ਮਨਜੀਤ ਸਿੰਘ ਜੀਕੇ

ਨਵੀਂ ਦਿੱਲੀ- 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਅਤੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਜੇਲ੍ਹ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਖ਼ਬਰ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਮਨਜੀਤ ਸਿੰਘ ਜੀ.ਕੇ. ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਸੱਜਣ ਕੁਮਾਰ 1984 ਦੇ ਸਿੱਖ ਕਤਲੇਆਮ ਦਾ ਸਭ ਤੋਂ ਵੱਡਾ ਮਗਰਮੱਛ ਸੀ। ਉਨ੍ਹਾਂ ਕਿਹਾ ਕਿ ਕਤਲੇਆਮ ਦੇ ਹੋਰ ਮੁੱਖ ਦੋਸ਼ੀ ਜਿਵੇਂ ਧਰਮਦਾਸ ਸ਼ਾਸਤਰੀ, ਐੱਚ. ਕੇ. ਐੱਲ. ਭਗਤ ਅਤੇ ਅਰਜਨ ਦਾਸ ਬਿਨਾਂ ਜੇਲ੍ਹ ਗਏ ਹੀ ਕੁਦਰਤੀ ਮੌਤ ਮਰ ਗਏ ਸਨ, ਪਰ ਸਿੱਖ ਕੌਮ ਨੇ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਲਈ 40 ਸਾਲ ਲੰਬੀ ਲੜਾਈ ਲੜੀ ਹੈ। ਉਨ੍ਹਾਂ ਨੇ ਇਸ ਕਾਨੂੰਨੀ ਲੜਾਈ 'ਚ ਡਟੇ ਰਹਿਣ ਵਾਲੇ ਵਕੀਲਾਂ, ਗਵਾਹਾਂ ਅਤੇ ਪੀੜਤਾਂ ਨੂੰ ਸ਼ਾਬਾਸ਼ੀ ਦਿੱਤੀ, ਜਿਨ੍ਹਾਂ ਦੀ ਬਦੌਲਤ ਸੱਜਣ ਕੁਮਾਰ ਪਿਛਲੇ 6 ਸਾਲਾਂ ਤੋਂ ਜੇਲ੍ਹ 'ਚ ਬੰਦ ਸੀ।

ਜੀ.ਕੇ. ਨੇ ਦੋਸ਼ ਲਾਇਆ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਸੱਜਣ ਕੁਮਾਰ ਨੂੰ ਬਚਾਉਣ ਲਈ ਸਾਰੇ ਸਬੂਤ ਮਿਟਾ ਦਿੱਤੇ ਸਨ ਅਤੇ ਗਵਾਹਾਂ ਨੂੰ ਡਰਾਇਆ-ਧਮਕਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕੇਸਾਂ ਦੀ ਪੈਰਵਾਈ ਕਰਨ ਵਾਲੀ ਉਨ੍ਹਾਂ ਦੀ ਟੀਮ ਅਤੇ ਹੋਰ ਸਹਿਯੋਗੀਆਂ 'ਤੇ ਸਰਕਾਰਾਂ ਵੱਲੋਂ ਕਈ ਮੁਕੱਦਮੇ ਦਰਜ ਕੀਤੇ ਗਏ ਤਾਂ ਜੋ ਕੇਸ ਨੂੰ ਕਮਜ਼ੋਰ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਪਿੱਛੇ ਹਟਾਇਆ ਜਾ ਸਕੇ। ਸੱਜਣ ਕੁਮਾਰ ਦੇ ਗੁਨਾਹਾਂ ਦਾ ਜ਼ਿਕਰ ਕਰਦਿਆਂ ਜੀ.ਕੇ. ਨੇ ਕਿਹਾ ਕਿ ਉਸ ਨੇ ਬਹੁਤ ਹੀ ਬੇਰਹਿਮੀ ਨਾਲ 14-15 ਸਾਲ ਦੇ ਜਵਾਨ ਬੱਚਿਆਂ, ਉਨ੍ਹਾਂ ਦੇ ਪਿਤਾ ਅਤੇ ਰਿਸ਼ਤੇਦਾਰਾਂ ਦੇ ਕਤਲ ਕਰਵਾਏ, ਕੁੜੀਆਂ ਨਾਲ ਬਲਾਤਕਾਰ ਕੀਤੇ ਗਏ ਅਤੇ ਮ੍ਰਿਤਕਾਂ ਦਾ ਸਸਕਾਰ ਤੱਕ ਨਹੀਂ ਕਰਨ ਦਿੱਤਾ ਗਿਆ। ਪੀੜਤ ਪਰਿਵਾਰਾਂ ਦੀਆਂ ਬੱਚੀਆਂ ਅਤੇ ਔਰਤਾਂ ਨੂੰ ਸਾੜਨ ਲਈ ਆਪਣੇ ਘਰਾਂ ਦਾ ਫਰਨੀਚਰ ਤੱਕ ਤੋੜਿਆ, ਜਿਸ ਕਾਰਨ ਅੱਧੀਆਂ ਲਾਸ਼ਾਂ ਹੀ ਸੜ ਸਕੀਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News