ਸਿਗਨੇਚਰ ਬਰਿੱਜ ਸ਼ੀਲਾ ਦੀਕਸ਼ਤ ਦੇ ਨਾਂ ਕੀਤੇ ਜਾਣ ਦੀ ਮੰਗ

Monday, Jul 29, 2019 - 04:06 PM (IST)

ਸਿਗਨੇਚਰ ਬਰਿੱਜ ਸ਼ੀਲਾ ਦੀਕਸ਼ਤ ਦੇ ਨਾਂ ਕੀਤੇ ਜਾਣ ਦੀ ਮੰਗ

ਨਵੀਂ ਦਿੱਲੀ— ਦਿੱਲੀ ਪ੍ਰਦੇਸ਼ ਕਾਂਗਰਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿਗਨੇਚਰ ਬਰਿੱਜ ਦਾ ਨਾਂ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਨਾਂ 'ਤੇ ਰੱਖਣ ਦੀ ਅਪੀਲ ਕੀਤੀ ਹੈ। ਦਿੱਲੀ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਜਿਤੇਂਦਰ ਕੋਚਰ ਨੇ ਇਸ ਸੰਬੰਧ 'ਚ ਕੇਜਰੀਵਾਲ ਨੂੰ ਸੋਮਵਾਰ ਨੂੰ ਇਕ ਪੱਤਰ ਲਿਖਿਆ। ਕੋਚਰ ਨੇ ਪੱਤਰ 'ਚ ਲਿਖਿਆ ਕਿ ਸਵ. ਦੀਕਸ਼ਤ ਨੂੰ ਹਮੇਸ਼ਾ ਦਿੱਲੀ ਦੀ ਤਰੱਕੀ ਦੀ ਚਿੰਤਾ ਰਹਿੰਦੀ ਸੀ ਅਤੇ 15 ਸਾਲ ਮੁੱਖ ਮੰਤਰੀ ਦੇ ਕਾਰਜਕਾਲ 'ਚ ਉਨ੍ਹਾਂ ਦੀ ਰਾਜਧਾਨੀ ਦੇ ਵਿਕਾਸ ਲਈ ਜੋ ਕੀਤਾ, ਉਹ ਦੇਸ਼ ਦੇ ਇਤਿਹਾਸ 'ਚ ਮਿਸਾਲ ਹੈ।
ਉਨ੍ਹਾਂ ਦੇ ਦਿਹਾਂਤ ਨਾਲ ਜੋ ਸਿਆਸੀ ਅਸਾਮੀ ਹੋਈ ਹੈ, ਉਸ ਦੀ ਭਰਪਾਈ ਕਦੇ ਪੂਰੀ ਨਹੀਂ ਕੀਤੀ ਜਾ ਸਕਦੀ। ਦੇਸ਼ ਦੀ ਰਾਜਨੀਤੀ ਨੇ ਵੀ ਇਕ ਵੱਡਾ ਨੇਤਾ ਗਵਾ ਦਿੱਤਾ।

ਦੀਕਸ਼ਤ ਦੇ ਕਾਰਜਕਾਲ ਦੌਰਾਨ ਦਿੱਲੀ 'ਚ ਫਲਾਈਓਵਰਾਂ ਦਾ ਜਾਲ ਵਿਛਾਏ ਜਾਣ ਦਾ ਜ਼ਿਕਰ ਕਰਦੇ ਹੋਏ ਕੋਚਰ ਨੇ ਕਿਹਾ ਕਿ ਸਿਗਨੇਚਰ ਬਰਿੱਜ ਦਾ ਨਿਰਮਾਣ ਸਾਬਕਾ ਮੁੱਖ ਮੰਤਰੀ ਨੇ ਆਪਣੀ ਦੇਖਰੇਖ 'ਚ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਸਵ. ਦੀਕਸ਼ਤ ਨੂੰ ਸੱਚੀ ਸ਼ਰਧਾਂਜਲੀ ਅਤੇ ਦਿੱਲੀ ਦੇ ਵਿਕਾਸ 'ਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਣ ਲਈ ਸਿਗਨੇਚਰ ਬਰਿੱਜ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖਿਆ ਜਾਵੇ।


author

DIsha

Content Editor

Related News