ਦਿੱਲੀ ਦਾ ਸਿਗਨੇਚਰ ਬ੍ਰਿਜ ਬਣ ਕੇ ਹੋਇਆ ਤਿਆਰ, ਕੱਲ ਹੋਵੇਗਾ ਉਦਘਾਟਨ
Saturday, Nov 03, 2018 - 04:43 PM (IST)

ਦਿੱਲੀ-ਰਾਸ਼ਟਰੀ ਰਾਜਧਾਨੀ 'ਚ ਯਮੁਨਾ ਨਦੀ 'ਤੇ ਲੰਬੀ ਉਡੀਕ ਤੋਂ ਸਿਗਨੇਚਰ ਬ੍ਰਿਜ 5 ਨਵੰਬਰ ਤੋਂ ਆਮ ਜਨਤਾ ਦੇ ਲਈ ਖੁੱਲ ਜਾਵੇਗਾ। ਸ਼ੁੱਕਰਵਾਰ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੇ ਇਸ ਦੀ ਜਾਂਚ ਕੀਤੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 4 ਨਵੰਬਰ ਨੂੰ ਬ੍ਰਿਜ ਦਾ ਉਦਘਾਟਨ ਕਰਨਗੇ ਅਤੇ 5 ਨਵੰਬਰ ਨੂੰ ਜਨਤਾ ਦੇ ਲਈ ਖੁੱਲ ਜਾਵੇਗਾ।
ਇਸ ਪ੍ਰੋਜੈਕਟ ਦੇ ਪੂਰਾ ਹੋਣ ਲਈ ਉੱਤਰੀ ਅਤੇ ਉੱਤਰੀ ਪੂਰਬ ਦਿੱਲੀ ਵਿਚਕਾਰ ਯਾਤਰਾ ਦਾ ਸਮਾਂ ਘੱਟ ਹੋ ਜਾਵੇਗਾ। ਦਿੱਲੀ 'ਚ ਰਹਿਣ ਵਾਲੇ ਲੋਕ ਇਸ ਬ੍ਰਿਜ ਦੇ ਉਪਰ ਸ਼ਹਿਰ ਦੇ ਵਿਸਥਾਰਿਤ ਸ਼ਾਨਦਾਰ ਦ੍ਰਿਸ਼ ਦਾ ਮਜ਼ਾ ਲੈ ਸਕਦੇ ਹਨ। ਇਸ ਦੇ ਲਈ 4 ਲਿਫਟਾਂ ਲੱਗੀਆਂ ਹੋਈਆ ਹਨ, ਜਿਸ ਦੀ ਕੁੱਲ ਸਮਰੱਥਾ 50 ਲੋਕਾਂ ਨੂੰ ਲਿਜਾ ਸਕਦੀ ਹੈ। ਰਿਪੋਰਟ ਮੁਤਾਬਕ ਲਿਫਟ 'ਤੇ ਆਉਣ ਵਾਲੇ ਦੋ ਮਹੀਨਿਆਂ 'ਚ ਆਪਰੇਟਿੰਗ ਸ਼ੁਰੂ ਹੋ ਜਾਵੇਗੀ। ਇਹ ਬ੍ਰਿਜ 154 ਮੀਟਰ ਉੱਚੇ ਗਲਾਸ ਬਾਕਸ ਦੇ ਨਾਲ ਯਾਤਰੀਆਂ ਦੇ ਆਕਰਸ਼ਣ ਦਾ ਕੇਂਦਰ ਹੋਵੇਗਾ। ਇੱਥੋ ਯਾਤਰੀਆਂ ਨੂੰ ਸ਼ਹਿਰ ਦਾ ''ਬਰਡਜ਼ ਆਈ ਵਿਊ'' ਮਿਲੇਗਾ।
ਸਿਸੋਦੀਆ ਨੇ ਜਾਂਚ ਦੇ ਦੌਰਾਨ ਪੱਤਰਕਾਰ ਨੂੰ ਦੱਸਿਆ ਕਿ ਇਹ ਬ੍ਰਿਜ ਇਕ ਯਾਤਰੀ ਸਥਾਨ ਹੋਵੇਗਾ। ਸਿਗਨੇਚਰ ਬ੍ਰਿਜ ਦਾ ਪ੍ਰਸਤਾਵ 2004 'ਚ ਪੇਸ਼ ਕੀਤਾ ਗਿਆ ਸੀ, ਜਿਸ ਨੂੰ 2007 'ਚ ਦਿੱਲੀ ਮੰਤਰੀ ਮੰਡਲ ਦੀ ਮਨਜ਼ੂਰੀ ਮਿਲੀ ਸੀ। ਸ਼ੁਰੂਆਤ 'ਚ ਇਸ ਨੂੰ ਅਕਤੂਬਰ 2010 'ਚ ਦਿੱਲੀ 'ਚ ਆਯੋਜਿਤ ਹੋਣ ਵਾਲੇ ਰਾਸ਼ਟਰ ਮੰਡਲ ਖੇਡਾਂ ਤੋਂ ਪਹਿਲਾਂ 1,131 ਕਰੋੜ ਰੁਪਏ ਦੇ ਸੋਧੇ ਹੋਏ ਖਰਚੇ 'ਚ ਪੂਰਾ ਹੋਣਾ ਸੀ।
ਇਸ ਪ੍ਰੋਜੈਕਟ ਦੀ ਲਾਗਤ 2015 'ਚ ਵੱਧ ਕੇ 1,594 ਕਰੋੜ ਰੁਪਏ ਹੋ ਗਈ ਹੈ। ਰਿਪੋਰਟ ਮੁਤਾਬਕ ਜਦੋਂ ਪਹਿਲੇ ਆਰਟੀਕਲ ਇਸ ਬ੍ਰਿਜ ਨੂੰ 1997 'ਚ ਪ੍ਰਸਤਾਵਿਤ ਕੀਤਾ ਗਿਆ ਸੀ ਤਾਂ ਇਸ ਦੀ ਲਾਗਤ 464 ਕਰੋੜ ਰੁਪਏ ਸੀ। ਇਹ ਬ੍ਰਿਜ ਚੱਲ ਰਹੇ ਸਮੇਂ 'ਚ ਵਜ਼ੀਰਾਬਾਦ ਪੁਲ ਦੇ ਵਾਹਨਾਂ ਦੇ ਬੋਝ ਨੂੰ ਸਾਂਝਾ ਕਰੇਗਾ।