ਵਰਚੁਅਲ ਕਾਲ ਰਾਹੀਂ ਰਚੀ ਗਈ ਸੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼? ਜਾਣੋ ਕੀ ਹੈ ਇਹ ਤਕਨਾਲੋਜੀ

Saturday, Jun 04, 2022 - 01:27 PM (IST)

ਵਰਚੁਅਲ ਕਾਲ ਰਾਹੀਂ ਰਚੀ ਗਈ ਸੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼? ਜਾਣੋ ਕੀ ਹੈ ਇਹ ਤਕਨਾਲੋਜੀ

ਨਵੀਂ ਦਿੱਲੀ– ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸਦੇ ਪ੍ਰਸ਼ੰਸਕ ਸਦਮੇ ’ਚ ਹੈ। ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਦੇ ਪਿੱਛੇ ਲਾਰੇਂਸ ਬਿਸ਼ਨੋਈ ਦਾ ਹੱਥ ਹੈ। ਖਬਰਾਂ ਆ ਰਹੀਆਂ ਹਨ ਕਿ ਤਿਹਾੜ ਜੇਲ ’ਚੋਂ ਲਾਰੇਂਸ ਬਿਸ਼ਨੋਈ ਗੋਲਡੀ ਬਰਾੜ ਦੇ ਕਾਨਟੈਕਟ ’ਚ ਸੀ। ਉਹ ਗੋਲਡੀ ਬਰਾੜ ਨਾਲ ਵਰਚੁਅਲ ਮੋਬਾਇਲ ਨੰਬਰ (ਵਰਚੁਅਲ ਕਾਲਿੰਗ) ਰਾਹੀਂ ਗੱਲ ਕਰਦਾ ਸੀ। ਵਰਚੁਅਲ ਕਾਲਿੰਗ ਦਾ ਆਸਾਨ ਮਤਲਬ ਹੈ ਇੰਟਰਨੈੱਟ ਰਾਹੀਂ ਕੀਤੀ ਗਈ ਵੌਇਸ ਕਾਲ। ਭਾਰਤ ’ਚ ਇਸਦੀ ਵਰਤੋਂ ਕਈ ਲੋਕ ਕਰਦੇ ਹਨ। 

ਕੀ ਹੈ ਵਰਚੁਅਲ ਮੋਬਾਇਲ ਨੰਬਰ ਅਤੇ ਕਿਵੇਂ ਕੰਮ ਕਰਦਾ ਹੈ?
ਵਰਚੁਅਲ ਮੋਬਾਇਲ ਨੰਬਰ ਦਾ ਮਤਲਬ ਅਜਿਹਾ ਅਜਿਹਾ ਮੋਬਾਇਲ ਨੰਬਰ ਹੁੰਦਾ ਹੈ ਜਿਸ ਵਿਚ ਕਿਸੇ ਵੀ ਸਿਮ ਕਾਰਡ ਦੀ ਲੋੜ ਨਹੀਂ ਪੈਂਦੀ। ਵਰਚੁਅਲ ਮੋਬਾਇਲ ਨੰਬਰ ਨੂੰ Direct inward dialing (DID) ਜਾਂ VoIP (Vooce Over Internet Protocol ਜਾਂ ਐਕਸੈੱਸ ਨੰਬਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਵਰਚੁਅਲ ਨੰਬਰ ਇਕ ਕਲਾਊਡ ਸਿਸਟਮ ਦਾ ਇਕ ਹਿੱਸਾ ਹੈ ਜੋ ਇੰਟਰਨੈੱਟ ਰਾਹੀਂ ਚਲਦਾ ਹੈ। ਇਸਦੀ ਵਰਤੋਂ ਪੂਰੇ ਸੰਸਾਰ ’ਚ ਗੱਲਬਾਤ ਲਈ ਕੀਤੀ ਜਾ ਸਕਦੀ ਹੈ। 

ਇੰਟਰਨੈੱਟ ਰਾਹੀਂ ਹੁੰਦੀ ਹੈ ਕਾਲ
VoIP ਕਾਲ ਇੰਟਰਨੈੱਟ ਦੀ ਮਦਦ ਨਾਲ ਕੀਤੀ ਜਾ ਸਕਦੀ ਹੈ। ਇਸ ਲਈ ਯੂਜ਼ਰ ਨੂੰ ਕਿਸੇ ਸਿਮ ਕਾਰਡ ਦੀ ਲੋੜ ਨਹੀਂ ਹੁੰਦੀ। ਇਸਨੂੰ ਆਸਾਨੀ ਨਾਲ ਸੈੱਟ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਡਾ ਫੋਨ Wi-Fi ਨੈੱਟਵਰਕ ਨਾਲ ਕੁਨੈਕਟ ਹੋਣਾ ਚਾਹੀਦਾ ਹੈ। ਇਸ ਲਈ ਤੁਹਾਨੂੰ SIP ਜਾਂ ਸੈਸ਼ਨ ਇੰਟਰਨੈੱਟ ਪ੍ਰੋਟੋਕੋਲ ਨੂੰ ਸੈੱਟਅਪ ਕਰਨਾ ਹੁੰਦਾ ਹੈ। 

ਇਹ ਇਕ ਤਰ੍ਹਾਂ ਦੀ ਸਿਗਨਲਿੰਗ ਤਕਨਾਲੋਜੀਹੈ ਜਿਸਨੂੰ ਕਈ VoIP ਐਪਸ ਇਸਤੇਮਾਲ ਕਰਦੇ ਹਨ। ਇੰਟਰਨੈੱਟ ਕਾਲਿੰਗ ਲਈ ਸਕਾਇਪ ਜਾਂ ਹੈਂਗਆਊਟ ਵਰਗੇ ਐਪਸ ਲੋਕਾਂ ’ਚ ਕਾਫੀ ਪ੍ਰਸਿੱਧ ਹਨ। ਇਸਦੀ ਵਰਤੋਂ ਜ਼ਿਆਦਾਤਰ ਵਿਦੇਸ਼ ’ਚ ਰਹਿ ਰਹੇ ਲੋਕਾਂ ਨਾਲ ਗੱਲਬਾਤ ਕਰਨ ਲਈ ਕੀਤੀ ਜਾਂਦੀ ਹੈ ਕਿਉਂਕਿ ਪ੍ਰਤੀ ਮਿੰਟ ਕਾਲ ਦੀ ਕੀਮਤ ਰੈਗੁਲਰ ਕਾਲ ਤੋਂ ਬਹੁਤ ਘੱਟ ਹੁੰਦੀ ਹੈ। VoIP ਕਾਲ ਕਰਨ ਲਈ ਤੁਸੀਂ ਇਸਦੀ ਸਰਵਿਸ ਦੇਣ ਵਾਲੇ ਐਂਡਰਾਇਡ ਐਪ ਜਾਂ ਆਈ.ਓ.ਐੱਸ. ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਹਾਲਾਂਕਿ ਕਈ ਅਜਿਹੀਆਂ ਵੈੱਬਸਾਈਟਾਂ ਵੀ ਮੌਜੂਦ ਹਨ ਜਿਨ੍ਹਾਂ ਰਾਹੀਂ ਬਿਨਾਂ ਕਿਸੇ ਐਪ ਨੂੰ ਡਾਊਨਲੋਡ ਕੀਤੇ ਵੀ VoIP ਕਾਲ ਕੀਤੀ ਜਾ ਸਕਦੀ ਹੈ। 

ਵਰਚੁਅਲ ਕਾਲ ਨੂੰ ਟ੍ਰੇਸ ਕਰਨਾ ਮੁਸ਼ਕਿਲ ਹੁੰਦਾ ਹੈ। ਇਹ ਕਾਲ ਇੰਟਰਨੈੱਟ ਰਾਹੀਂ ਕੀਤੀ ਜਾਂਦੀ ਹੈ ਇਸ ਲਈ ਇਸ ਵਿਚ ਕਾਲ ਰਿਸੀਵ ਕਰਨ ਵਾਲੇ ਨੂੰ ਵਰਚੁਅਲ ਨੰਬਰ ਦਿਸਦਾ ਹੈ। ਕਈ ਸਰਵਿਸ ਪ੍ਰੋਵਾਈਡਰ ਹਰ ਯੂਜ਼ਰ ਨੂੰ ਆਪਣਾ ਨਿੱਜੀ ਵਰਚੁਅਲ ਨੰਬਰ ਵੀ ਦਿੰਦੇ ਹਨ। ਹਾਲਾਂਕਿ, ਇਸ ਲਈ ਚਾਰਜ ਦੇਣਾ ਪੈਂਦਾ ਹੈ। 


author

Rakesh

Content Editor

Related News